Ind vs eng 2nd test : ਭਾਰਤੀ ਟੀਮ ਨੇ ਚੇਨਈ ਵਿੱਚ ਇੰਗਲੈਂਡ ਨੂੰ ਹਰਾ ਕੇ ਪਹਿਲੇ ਟੈਸਟ ਮੈਚ ਵਿੱਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡੇ ਗਏ ਟੈਸਟ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੇ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਲੜੀ ਵਿੱਚ 1-1 ਦੀ ਬਰਾਬਰੀ ਕਰ ਲਈ ਹੈ। ਆਰ ਅਸ਼ਵਿਨ ਭਾਰਤ ਦੀ ਜਿੱਤ ਦੇ ਨਾਇਕ ਬਣੇ ਹਨ। ਅਸ਼ਵਿਨ ਨੇ ਮੈਚ ਵਿੱਚ ਕੁੱਲ 8 ਵਿਕਟਾਂ ਲਈਆਂ ਹਨ ਅਤੇ ਸੈਂਕੜਾ ਬਣਾਇਆ ਹੈ। ਭਾਰਤੀ ਟੀਮ ਨੇ ਇੰਗਲੈਂਡ ਨੂੰ 482 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਪੂਰੀ ਟੀਮ 164 ਦੌੜਾਂ ‘ਤੇ ਆਊਟ ਹੋ ਗਈ।
ਇੰਗਲੈਂਡ ਲਈ ਆਊਟ ਹੋਣ ਵਾਲਾ ਆਖਰੀ ਬੱਲੇਬਾਜ਼ ਮੋਇਨ ਅਲੀ ਸੀ। ਕੁਲਦੀਪ ਯਾਦਵ ਨੇ ਮੋਇਨ ਨੂੰ ਰਿਸ਼ਭ ਪੰਤ ਦੇ ਹੱਥੋਂ ਸਟੰਪ ਕਰਵਾਇਆ। ਕੁਲਦੀਪ ਦੀ ਇਹ ਦੂਜੀ ਵਿਕਟ ਸੀ। ਮੋਇਨ ਅਲੀ ਨੇ 18 ਗੇਂਦਾਂ ਵਿੱਚ 43 ਦੌੜਾਂ ਬਣਾਈਆਂ ਹਨ। ਉਹ ਇੰਗਲੈਂਡ ਲਈ ਸਰਬੋਤਮ ਸਕੋਰਰ ਰਿਹਾ। ਇਸ ਦੇ ਨਾਲ ਹੀ ਭਾਰਤ ਵੱਲੋਂ ਅਕਸ਼ਰ ਪਟੇਲ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਆਰ ਅਸ਼ਵਿਨ ਨੇ 3 ਅਤੇ ਕੁਲਦੀਪ ਯਾਦਵ ਨੇ 2 ਵਿਕਟਾਂ ਲਈਆਂ।