Ind vs eng fans return : ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਦੂਜਾ ਟੈਸਟ ਮੈਚ ਚੇਨਈ ਦੇ ਐਮ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਹ ਮੈਚ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਨਾਲ ਤਕਰੀਬਨ ਇੱਕ ਸਾਲ ਬਾਅਦ ਦਰਸ਼ਕ ਵੀ ਮੈਦਾਨ ਵਿੱਚ ਪਰਤੇ ਹਨ। ਇਸਤੋਂ ਪਹਿਲਾਂ, ਕੋਰੋਨਾ ਦੇ ਕਾਰਨ, ਮੈਦਾਨ ਵਿੱਚ ਦਰਸ਼ਕਾਂ ਦੇ ਦਾਖਲੇ ਦੀ ਆਗਿਆ ਨਹੀਂ ਸੀ, ਪਰ ਬੀਸੀਸੀਆਈ ਨੇ ਇਸ ਮੈਚ ਲਈ 50 ਪ੍ਰਤੀਸ਼ਤ ਦਰਸ਼ਕਾਂ ਨੂੰ ਮੈਦਾਨ ਵਿੱਚ ਆਉਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਇਸ ਮੈਚ ਲਈ 50 ਪ੍ਰਤੀਸ਼ਤ ਭਾਵ ਲੱਗਭਗ 15 ਹਜ਼ਾਰ ਦਰਸ਼ਕਾਂ ਨੂੰ ਮੈਦਾਨ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਹੈ। ਮੈਚ ਦੀਆਂ ਸਾਰੀਆਂ ਟਿਕਟਾਂ ਵੀ ਵਿਕ ਗਈਆਂ ਹਨ ਅਤੇ ਦਰਸ਼ਕ ਪਹਿਲੇ ਦਿਨ ਦੇ ਮੈਚ ਦਾ ਅਨੰਦ ਲੈਣ ਲਈ ਮੈਦਾਨ ਵਿੱਚ ਦਾਖਲ ਹੋਣ ਲਈ ਬਹੁਤ ਉਤਸੁਕ ਦਿੱਖ ਰਹੇ ਸੀ। ਸਾਰੀਆਂ ਟਿਕਟਾਂ ਪਹਿਲੇ ਇੱਕ ਘੰਟੇ ਦੇ ਅੰਦਰ ਹੀ ਵਿੱਕ ਗਈਆਂ ਸਨ।
ਇਸ ਤੋਂ ਪਹਿਲਾ ਬੀਸੀਸੀਆਈ ਨੇ ਮੈਚ ਤੋਂ ਪਹਿਲਾਂ ਮੈਦਾਨ ਵਿੱਚ ਦਰਸ਼ਕਾਂ ਦੀ ਵਾਪਸੀ ਦੇ ਸੰਬੰਧ ਵਿੱਚ ਇੱਕ ਬਹੁਤ ਹੀ ਖ਼ਾਸ ਅਤੇ ਦਿਲ ਨੂੰ ਛੂਹਣ ਵਾਲੀ ਵੀਡੀਓ ਟਵੀਟ ਕੀਤੀ ਸੀ। ਬੀਸੀਸੀਆਈ ਵੱਲੋਂ ਟਵਿੱਟਰ ‘ਤੇ ਪਾਈ ਗਈ ਇਸ ਵੀਡੀਓ ‘ਚ ਖਾਲੀ ਕੁਰਸੀਆਂ ਮੈਦਾਨ ‘ਤੇ ਨਜ਼ਰ ਆ ਰਹੀਆਂ ਹਨ। ਇਸਦੇ ਨਾਲ ਹੀ, ਦਰਸ਼ਕਾਂ ਦਾ ਰੌਲਾ ਵੀ ਇਸ ਵਿੱਚ ਸੁਣਿਆ ਜਾਂ ਸਕਦਾ ਹੈ। ਬੀਸੀਸੀਆਈ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ”ਭਾਰਤੀ ਟੀਮ ਦੇ ਪਿਆਰੇ ਪ੍ਰਸ਼ੰਸਕ, ਅਸੀਂ ਤੁਹਾਨੂੰ ਮੈਦਾਨ ‘ਤੇ ਬਹੁਤ ਯਾਦ ਕੀਤਾ, ਪਰ ਹੁਣ ਅਸੀਂ ਦੂਜੇ ਟੈਸਟ ਮੈਚ ਲਈ ਦਰਸ਼ਕਾਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਚੇਪਕ ਦੇ ਮੈਦਾਨ ‘ਤੇ ਤੁਹਾਨੂੰ ਸ਼ੋਰ ਮਚਾਉਂਦੇ ਵੇਖਣ ਲਈ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।”