ਚੀਨ ਦੇ ਹਾਂਗਝੋਊ ਸ਼ਹਿਰ ਵਿਚ ਖੇਡੇ ਜਾ ਰਹੇ ਏਸ਼ੀਅਨ ਗੇਮਸ 2023 ਵਿਚ ਭਾਰਤੀ ਐਥਲੀਟਸ ਦਾ ਜਲਵਾ ਬਰਕਰਾਰ ਹੈ। 10ਵੇਂ ਦਿਨ ਹੁਣ ਤੱਕ ਭਾਰਤ ਨੂੰ ਕੁੱਲ 2 ਗੋਲਡ ਮੈਡਲ ਹਾਸਲ ਹੋ ਚੁੱਕੇ ਹਨ। ਪਹਿਲਾ 5000 ਮੀਟਰ ਮਹਿਲਾ ਰੇਸ ਵਿਚ ਪਾਰੁਲ ਚੌਧਰੀ ਨੇ ਜਿੱਤਿਆ। ਹੁਣ ਭਾਰਤ ਦੀ ਇਕ ਹੋਰ ਸ਼ਾਨਦਾਰ ਐਥਲੀਟ ਅਨੂ ਰਾਣੀ ਨੇ ਜੈਵਲਿਨ ਥ੍ਰੋਅਵਿਚ ਭਾਰਤ ਲਈਸੋਨ ਤਮਗਾ ਜਿੱਤਿਆ।
ਅਨੂ ਰਾਣੀਨੇ ਏਸ਼ੀਅਨ ਗੇਮਸ ਵਿਚ ਭਾਰਤ ਨੂੰ 15ਵਾਂ ਸੋਨ ਤਮਗਾ ਦਿਵਾਇਆ। ਉਨ੍ਹਾਂ ਨੇ ਚੌਥੀ ਕੋਸ਼ਿਸ਼ ਵਿਚ ਆਪਣੇ ਸੀਜਨ ਦਾ ਸਭ ਤੋਂ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ 62.92 ਮੀਟਰ ਦੀ ਦੂਰੀ ਤੱਕ ਭਾਲਾ ਸੁੱਟਿਆ। ਸ਼੍ਰੀਲੰਕਾ ਦੀ ਨਦੀਸ਼ਾ ਦਿਲਹਾਨ ਦੂਜੇ ਨੰਬਰ ‘ਤੇ ਰਹੀ। ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ। ਅਨੂ ਜਿੱਤ ਦੇ ਬਾਅਦ ਭਾਰਤ ਦਾ ਤਿਰੰਗਾ ਲੈ ਕੇ ਦੌੜਨ ਲੱਗੀ। ਉਹ ਕਾਫੀ ਖੁਸ਼ ਵੀ ਦਿਖਾਈ ਦੇ ਰਹੀ ਸੀ।
ਇਹ ਵੀ ਪੜ੍ਹੋ : 2 ਲੱਖ ‘ਚ ਪਾਪਾ ਖਰੀਦ ਲਓ…ਜ਼ਰਾ ਜਿਹੀ ਗੱਲ ਨਾਲ ਗੁੱਸੇ ‘ਚ ਆਈ 8 ਸਾਲ ਦੀ ਬੇਟੀ ਨੇ ਲਗਾ ਦਿੱਤੀ ਬੋਲੀ
ਦੱਸ ਦੇਈਏ ਕਿ ਅਨੂ ਮੇਰਠ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਸਾਲ 2019 ਦੇ ਨੈਸ਼ਨਲ ਚੈਂਪੀਅਨਸ਼ਿਪ ਵਿਚ 62.34 ਮੀਟਰ ਭਾਲਾ ਸੁੱਟ ਕੇ ਨਵਾਂ ਰਿਕਾਰਡ ਬਣਾਇਆ ਸੀ। ਅਨੂ ਨੇ ਚਾਰ ਵਾਰ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ ਹੈ। ਉਹ ਵਰਲਡ ਚੈਂਪੀਅਨਸ਼ਿਪ ਦੇ ਫਾਈਨਲਸ ਤੱਕ ਵੀ ਪਹੁੰਚ ਚੁੱਕੇ ਹਨ। ਅਨੂ ਇਕ ਕਿਸਾਨ ਪਰਿਵਾਰ ਤੋਂ ਸਬੰਧਤ ਹੈ। ਬਚਪਨ ਤੋਂ ਹੀ ਉਹ ਇਸ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਸੀ ਪਰ ਉਨ੍ਹਾਂ ਦੇ ਪਿਤਾ ਇਸ ਲਈ ਰਾਜ਼ੀ ਨਹੀਂਸੀ। ਹਾਲਾਂਕਿ ਉਨ੍ਹਾਂ ਨੇ ਪਿਤਾ ਨੂੰ ਮਨਾਉਣਾ ਜਾਰੀ ਰੱਖਿਆ।
ਵੀਡੀਓ ਲਈ ਕਲਿੱਕ ਕਰੋ -: