ਏਸ਼ੀਆਈ ਖੇਡਾਂ ਵਿਚ ਪੁਰਸ਼ ਹਾਕੀ ਦੇ ਸੈਮੀਫਾਈਨਲ ਵਿਚ ਭਾਰਤ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਫਾਈਨਲ ਵਿਚ ਥਾਂ ਬਣਾ ਲਈ ਹੈ ਤੇ ਘੱਟ ਤੋਂ ਘੱਟ ਚਾਂਦੀ ਦਾ ਤਮਗਾ ਪੱਕਾ ਕਰ ਲਿਆ ਹੈ। ਭਾਰਤ ਲਈ ਉਪ ਕਪਤਾਨ ਹਾਰਦਿਕ ਸਿੰਘ ਨੇ ਪਹਿਲਾ ਗੋਲ ਕੀਤਾ। ਦੂਜਾ ਗੋਲ ਮਨਦੀਪ ਸਿੰਘ ਨੇ ਕੀਤਾ।ਤੀਜਾ ਗੋਲ ਲਲਿਤ ਉਪਾਧਿਆਏ ਨੇ ਕੀਤਾ। ਚੌਥਾ ਗੋਲ ਰੋਹਿਦਾਸ ਤੇ ਪੰਜਵਾਂ ਗੋਲ ਅਭਿਸ਼ੇਕ ਨੇ ਕੀਤਾ। ਕੋਰੀਆਲਈ ਜੂੰਗ ਮਾਨਜਾਈ ਨੇ ਪਹਿਲਾ, ਦੂਜਾ ਤੇ ਤੀਜਾ ਗੋਲ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੇ ਸੈਮੀਫਾਈਨਲ ਵਿਚ ਪਹੁੰਚਣ ‘ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਕੇ ਲਿਖਿਆ-ਭਾਰਤੀ ਟੀਮ ਏਸ਼ੀਅਨ ਗੇਮਜ਼ ਦੇ ਪੁਰਸ਼ਾਂ ਦੇ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਕੇ ਇਕ ਹੋਰ ਤਮਗਾ ਪੱਕਾ ਕਰ ਦਿੱਤਾ…ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਨਾਲ ਹੀ ਫਾਈਨਲ ਲਈ ਸਾਡੀ ਟੀਮ ਨੂੰ ਸ਼ੁੱਭਕਾਮਨਾਵਾਂ।
ਇਹ ਵੀ ਪੜ੍ਹੋ : ਅਬੋਹਰ ‘ਚ ਮੈਡੀਕਲ ਸਟੋਰ ‘ਚੋਂ ਮਿਲੇ 270 ਨਸ਼ੀਲੇ ਕੈਪਸੂਲ, ਡਰੱਗ ਇੰਸਪੈਕਟਰ ਨੇ ਸਟੋਰ ਕੀਤਾ ਸੀਲ
ਭਾਰਤੀ ਟੀਮ 2014 ਦੇ ਬਾਅਦ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਹੈ। 2018 ਵਿਚ ਭਾਰਤ ਨੂੰ ਸੈਮੀਫਾਈਨਲ ਵਿਚ ਹਾਰ ਝੇਲਣੀ ਪਈ ਸੀ। ਉਸ ਦੇ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਕਾਂਸੇ ਦੇ ਤਮਗੇ ‘ਤੇ ਕਬਜ਼ਾ ਕੀਤਾ ਸੀ। ਫਾਈਨਲ ਵਿਚ ਭਾਰਤ ਦਾ ਮੁਕਾਬਲਾ 6 ਅਕਤੂਬਰ ਨੂੰ ਚੀਨ ਜਾਂ ਜਾਪਾਨ ਨਾਲ ਹੋ ਸਕਦਾ ਹੈ।