ਏਸ਼ੀਆਈ ਖੇਡਾਂ ਦਾ ਅੱਜ 6ਵਾਂ ਦਿਨ ਹੈ। ਭਾਰਤ ਨੂੰ ਸ਼ੂਟਿੰਗ ਵਿਚ 2 ਤਮਗੇ ਮਿਲੇ ਹਨ। 50 ਮੀਟਰ ਰਾਈਫਲ 3 ਪੁਜ਼ੀਸ਼ਨ ਪੁਰਸ਼ ਟੀਮ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ। 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿਚ ਭਾਰਤ ਨੂੰ ਚਾਂਦੀ ਦਾ ਤਮਗਾ ਮਿਲਿਆ। ਇਸ ਨਾਲ ਤਮਗਿਆਂ ਦੀ ਕੁੱਲ ਗਿਣਤੀ 27 ਹੋ ਗਈ ਹੈ। ਇਸ ਤੋਂ ਪਹਿਲਾਂ ਪੰਜਵੇਂ ਦਿਨ ਤੱਕ ਭਾਰਤ 6 ਸੋਨ, 8 ਚਾਂਦੀ ਤੇ 11 ਕਾਂਸੀ ਦੇ ਤਮਗਿਆਂ ਨਾਲ 5ਵੇਂ ਸਥਾਨ ‘ਤੇ ਰਿਹਾ ਸੀ।
ਐਸ਼ਵਰਿਆ ਪ੍ਰਤਾਪ ਸਿੰਘ, ਸਵਪਨਿਲ ਅਤੇ ਅਖਿਲ ਦੀ ਤਿਕੜੀ ਨੇ ਸ਼ੂਟਿੰਗ ਵਿੱਚ ਕਮਾਲ ਕੀਤਾ। ਤਿੰਨਾਂ ਨੇ ਮਿਲ ਕੇ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਪੁਰਸ਼ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਤਿੰਨਾਂ ਨੇ ਮਿਲ ਕੇ 1769 ਦਾ ਸਕੋਰ ਬਣਾਇਆ। ਚੀਨ ਦੀ ਲਿਨਸ਼ੂ, ਹਾਓ ਅਤੇ ਜੀਆ ਮਿੰਗ ਦੀ ਜੋੜੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਦੇ ਨਾਲ ਹੀ ਕੋਰੀਆਈ ਖਿਡਾਰੀਆਂ ਨੇ ਕਾਂਸੀ ਦਾ ਤਗਮਾ ਜਿੱਤਿਆ।
ਇਹ ਵੀ ਪੜ੍ਹੋ : PRTC ਕਾਂਟ੍ਰੈਕਟ ਮੁਲਾਜ਼ਮਾਂ ਤੇ ਸਰਕਾਰ ਵਿਚਾਲੇ ਮੀਟਿੰਗ ਦਾ ਬਦਲਿਆ ਸਮਾਂ, ਹੁਣ ਇਸ ਦਿਨ ਹੋਵੇਗੀ ਬੈਠਕ
ਸ਼ੂਟਿੰਗ ਵਿਚ ਭਾਰਤ ਨੂੰ ਇਕ ਹੋਰ ਤਮਗਾ ਮਿਲਿਆ ਹੈ। 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਈਵੈਂਟ ਵਿਚ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ। ਭਾਰਤੀ ਮਹਿਲਾ ਟੀਮ ਦੀਆਂ ਖਿਡਾਰੀਆਂ ਈਸ਼ਾ ਸਿੰਘ, ਪਲਕ ਤੇ ਦਿਵਿਆ ਨੇ ਕਮਾਲਕਰ ਦਿੱਤਾ। ਤਿੰਨਾਂ ਨੇ ਦੇਸ਼ ਨੂੰ ਏਸ਼ੀਆਈ ਖੇਡਾਂ ਦੇ ਮੌਜੂਦਾ ਐਡੇਸ਼ਨ ਦਾ 26ਵਾਂ ਤਮਗਾ ਦਿਵਾਇਆ। ਈਸ਼ਾ ਸਿੰਘ, ਪਲਕ ਤੇ ਦਿਵਿਆ ਦੀ ਟੀਮ 1731-50x ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੀ। ਚੀਨ ਦੀ ਰੈਕਸਿੰਗ, ਲੀ ਤੇ ਨਾਨ ਦੀ ਜੋੜੀ ਨੇ ਸੋਨ ਤਮਗੇ ‘ਤੇ ਕਬਜ਼ਾ ਕੀਤਾ।
ਵੀਡੀਓ ਲਈ ਕਲਿੱਕ ਕਰੋ -: