ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਚ ਅੱਜ ਹੋਣ ਵਾਲੇ ਭਾਰਤ ਤੇ ਨਿਊਜ਼ੀਲੈਂਡ ਦੇ ਮੁਕਾਬਲੇ ਵਿਚ ਤੈਅ ਹੋਵੇਗਾ ਕਿ ਕਿਸ ਟੀਮ ਦਾ ਵਿਜੇ ਰੱਥ ਰੁਕਣ ਵਾਲਾ ਹੈ। ਹੁਣ ਤੱਕ ਵਿਸ਼ਵ ਕੱਰ ਵਿਚ ਦੋਵੇਂ ਟੀਮਾਂ ਚਾਰ-ਚਾਰ ਮੁਕਾਬਲੇ ਜਿੱਤ ਚੁੱਕੀ ਹੈ। ਦੋਵੇਂ ਹੀ ਟੀਮਾਂ ਪੰਜਵੀਂ ਜਿੱਤ ਲਈ ਧਰਮਸ਼ਾਲਾ ਪਹੁੰਚੀ ਹੈ।
ਨਿਊਜ਼ੀਲੈਂਡ ਦੀ ਟੀਮ ਦੇ ਹੌਸਲੇ ਵੀ ਬੁਲੰਦ ਹਨ। ਬੱਲੇਬਾਜ਼ ਤੇ ਗੇਂਦਬਾਜ਼ ਲੈਅ ਵਿਚ ਹਨ। ਇਸ ਟੀਮ ਦੇ ਕਈ ਖਿਡਾਰੀ ਆਈਪੀਐੱਲ ਵਿਚ ਖੇਡਦੇ ਹਨ ਜੋ ਭਾਰਤ ਦੇ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ। ਭਾਰਤੀ ਟੀਮ ਨੂੰ ਨਿਊਜ਼ੀਲੈਂਡ ਦੀ ਤੇਜ਼ ਗੇਂਦਬਾਜ਼ੀ ਤੋਂ ਸਾਵਧਾਨ ਰਹਿਣਾ ਹੋਵੇਗਾ। ਮਿਚੇਲ ਸੈਂਟਨਰ ਵੀ ਸਪਿਨ ਦਾ ਜਾਲ ਵਿਛਾ ਰਹੇ ਹਨ। ਹਾਲਾਂਕਿ ਧਰਮਸ਼ਾਲਾ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾਇਆ ਹੈ। 16 ਅਕਤੂਬਰ 2016 ਨੂੰ ਭਾਰਤ ਤੇ ਨਿਊਜ਼ੀਲੈਂਡ ਦੇ ਵਿਚ ਇਥੇ ਮੈਚ ਹੋਇਆ ਸੀ।ਇਸ ਵਿਚ ਭਾਰਤੀ ਟੀਮ ਨੇ 6 ਵਿਕਟਾਂ ਤੋਂ ਜਿੱਤ ਹਾਸਲ ਕੀਤੀ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ 190 ‘ਤੇ ਸਿਮਟ ਗਈ ਸੀ। ਮੈਚ ਵਿਚ ਵਿਰਾਟ ਕੋਹਲੀ ਨੇ ਨਾਟ ਆਊਟ 85 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ : ਕੈਨੇਡੀਅਨ ਕਾਮਿਆਂ ਦੀ ਗਿਣਤੀ ਘਟਣ ਕਾਰਨ ਫਸ ਸਕਦੇ ਨੇ ਪੰਜਾਬ ਦੇ ਹਜ਼ਾਰਾਂ ਵੀਜ਼ੇ, ਚੰਡੀਗੜ੍ਹ ‘ਚ ਮੈਨੂਅਲ ਕੰਮ ਬੰਦ
ਸਟੇਡੀਅਮ ਵਿਚ ਵਿਸ਼ਵ ਕੱਪ ਦੇ ਮੈਚਾਂ ਦੌਰਾਨ ਪੈਰਗਲਾਈਡਿੰਗ ‘ਤੇ ਪੂਰੀ ਤਰ੍ਹਾਂ ਤੋਂ ਪ੍ਰਤੀਬੰਧ ਰਹੇਗਾ। ਇਸ ਦੇ ਚੱਲਦੇ ਐਤਵਾਰ ਨੂੰ ਖੇਡੇ ਜਾਣ ਵਾਲੇ ਭਾਰਤ ਤੇ ਨਿਊਜ਼ੀਲੈਂਡ ਦੇ ਮੌਚ ਦੌਰਾਨ ਵੀ ਪੈਰਾਗਰਾਈਡਿੰਗ ‘ਤੇ ਰੋਕ ਰਹੇਗੀ। ਇਹ ਫੈਸਲਾ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: