ਕ੍ਰਿਕਟ ਫੈਨਸ ਨੂੰ ਇਸ ਵਾਰ ਵਰਲਡ ਕੱਪ ਓਪਨਿੰਗ ਸੈਰੇਮਨੀ ਦੇਖਣ ਦਾ ਮੌਕਾ ਨਹੀਂ ਮਿਲਿਆ ਪਰ ਹੁਣ ਉਨ੍ਹਾਂ ਲਈ ਚੰਗੀ ਖਬਰ ਹੈ। ਭਾਰਤ ਤੇ ਪਾਕਿਸਤਾਨ ਵਿਚ ਮੁਕਾਬਲਾ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਆਹਮੋ-ਸਾਹਮਣੇ ਹੋਣਗੀਆਂ। ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਪਹਿਲਾਂ ਫੈਨਸ ਨੂੰ ਅਰਿਜੀਤ ਸਿੰਘ ਦੇ ਲਾਈਵ ਪਰਫਾਰਮੈਂਸ ਨੂੰ ਦੇਖਣ ਦਾ ਮੌਕਾ ਮਿਲ ਸਕਦਾ ਹੈ। ਹਾਲਾਂਕਿ ਹੁਣ ਤੱਕ ਇਸ ਮਸਲੇ ‘ਤ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ।
ਮੀਡੀਆ ਰਿਪੋਰਟ ਮੁਤਾਬਕ ਭਾਰਤ-ਪਾਕਿਸਤਾਨ ਮੁਕਾਬਲੇ ਦੇ ਦਿਨ ਸਚਿਨ ਤੇਂਦੁਲਕਰ, ਰਜਨੀਕਾਂਤ ਤੇ ਅਮਿਤਾਭ ਬੱਚਨ ਵਰਗੇ ਦਿੱਗਜ਼ ਹੋਣਗੇ। ਇਸ ਤੋਂ ਇਲਾਵਾ ਬੀਸੀਸੀਆਈ ਸੈਕ੍ਰੇਟਰੀ ਜੈਸ਼ਾਹ ਦੇ ਪਿਤਾ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਹੋਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਦੇਖਣ ਨੂੰ ਮਿਲ ਸਕਦਾ ਹੈ। ਬਾਲੀਵੁੱਡ ਦੇ ਮਸ਼ਹੂਰ ਸਿੰਗਰ ਅਰਿਜੀਤ ਸਿੰਘ ਆਪਣੀ ਗਾਇਕੀ ਨਾਲ ਸਮਾਂ ਬੰਨ੍ਹਣਗੇ।
ਸੂਤਰਾਂ ਮੁਤਾਬਕ ਭਾਰਤ-ਪਾਕਿਸਤਾਨ ਮੁਕਾਬਲੇ ਦੇ ਦਿਨ ਅਰਿਜੀਤ ਸਿੰਘ ਦਾ ਪ੍ਰੋਗਰਾਮ 12.30 ਵਜੇ ਦੁਪਹਿਰ ਸ਼ੁਰੂ ਹੋਵੇਗਾ ਜਦੋਂ ਕਿ ਭਾਰਤ-ਪਾਕਿਸਤਾਨ ਦੇ ਵਿਚ ਮੁਕਾਬਲਾ ਦੁਪਹਿਰ 2 ਵਜੇ ਖੇਡਿਆ ਜਾਵੇਗਾ ਪਰ ਭਾਰਤ-ਪਾਕਿਸਤਾਨ ਮੁਕਾਬਲੇ ਤੋਂ ਪਹਿਲਾਂ ਫੈਨਸ ਅਰਿਜੀਤ ਸਿੰਘ ਦੀ ਗਾਇਕੀ ਦਾ ਆਨੰਦ ਲੈ ਸਕਣਗੇ। ਦੱਸ ਦੇਈਏ ਕਿ ਭਾਰਤੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਆਸਟ੍ਰੇਲੀਆ ਨੂੰ ਹਰਾਇਆ ਦੂਜੇ ਪਾਸੇ ਪਾਕਿਸਤਾਨ ਨੇ ਹੁਣ ਤੱਕ ਨੀਦਰਲੈਂਡਰ ਤੇ ਸ਼੍ਰੀਲੰਕਾ ਨੂੰ ਹਰਾਇਆ ਹੈ।