ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮੋਲ ਕਾਲੇ ਦਾ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ ਭਾਰਤ-ਪਾਕਿਸਤਾਨ ਦੇ ਵਿਚ ਟੀ-20 ਵਿਸ਼ਵ ਕੱਪ 2024 ਦਾ ਮੁਕਾਬਲਾ ਦੇਖਣ ਲਈ ਨਿਊਯਾਰਕ ਪਹੁੰਚੇ ਸਨ। ਭਾਰਤੀ ਟੀਮ ਨੇ ਨਿਊਯਾਰਕ ਦੇ ਨਾਸਾਊ ਕਾਊਂਟੀ ਸਟੇਡੀਅਮ ਵਿਚ ਇਕ ਰੋਮਾਂਚਕ ਮੁਕਾਬਲੇ ਵਿਚ ਪਾਕਿਸਤਾਨ ਨੂੰ 6 ਦੌੜਾਂ ਤੋਂ ਹਰਾਇਆ ਸੀ। ਅਮੋਲ 47 ਸਾਲ ਦੇ ਸਨ।
ਨਿਊਯਾਰਕ ਤੋਂ ਸਟੇਡੀਅਮ ਦੀ ਉਨ੍ਹਾਂ ਦੀ ਤਸਵੀਰ ਵੀ ਸਾਹਮਣੇ ਆਈ ਸੀ। ਉਨ੍ਹਾਂ ਨੇ ਐਤਵਾਰ ਨੂੰ ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਜੀਂਕਯ ਨਾਇਕ ਤੇ ਅਪੈਕਸ ਕੌਂਸਲ ਦੇ ਮੈਂਬਰ ਸੁਰਜ ਸਾਮਤ ਦੇ ਨਾਲ ਇਹ ਮੈਚ ਦੇਖਿਆ ਸੀ। ਹਾਲਾਂਕਿ ਮੈਚ ਦੇ ਬਾਅਦ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਅਕਤੂਬਰ 2022 ਵਿਚ ਸੰਦੀਪ ਪਾਟਿਲ ਨੂੰ ਕਰੀਬੀ ਮੁਕਾਬਲੇ ਵਿਚ ਹਰਾਉਣ ਦੇ ਬਾਅਦ ਅਮੋਲ ਕਾਲੇ ਨੂੰ MCA ਪ੍ਰਧਾਨ ਵਜੋਂ ਚੁਣਿਆ ਗਿਆ ਸੀ। ਆਗਾਮੀ ਸੈਸ਼ਨ ਤੋਂ ਮੁੰਬਈ ਦੀ ਸੀਨੀਅਰ ਪੁਰਸ਼ ਮੈਚ ਫੀਸ ਦੁੱਗਣੀ ਕਰਨ ਦੇ ਐੱਮਸੀਏ ਦੇ ਫੈਸਲੇ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਇੰਨਾ ਹੀ ਨਹੀਂ ਪਿਛਲੇ ਸਾਲ ਅਮੋਲ ਦੀ ਅਗਵਾਈ ਵਿਚ ਹੀ ਮੁੰਬਈ ਕ੍ਰਿਕਟ ਸੰਘ ਨੇ ਵਨਡੇ ਵਿਸ਼ਵ ਕੱਪ 2023 ਮੈਚਾਂ ਦੀ ਸਫਲ ਮੇਜ਼ਬਾਨੀ ਕੀਤੀ ਸੀ।
ਇਹ ਵੀ ਪੜ੍ਹੋ : ਦਿਹਾੜੀ ‘ਤੇ ਜਾ ਰਹੀਆਂ ਮਹਿਲਾਵਾਂ ਨਾਲ ਭਰੀ ਟਰਾਲੀ ਪਲਟੀ, 48 ਮਜ਼ਦੂਰ ਹੋਏ ਜ਼ਖਮੀ
ਉਨ੍ਹਾਂ ਦੀ ਅਗਵਾਈ ਵਿਚ ਘਰੇਲੂ ਕ੍ਰਿਕਟ ਵਿਚ ਮੁੰਬਈ ਨੂੰ ਭਾਰੀ ਸਫਲਤਾ ਮਿਲੀ। ਮੁੰਬਈ ਨੇ ਹੁਣੇ ਜਿਹੇ ਖਤਮ ਹੋਏ 2023-24 ਸੀਜਨ ਵਿਚ ਰਣਜੀ ਟਰਾਲ਼ੀ ਜਿੱਤੀ। ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਕੇਯ ਨਾਇਕ ਨੂੰ ਇਸ ਕ੍ਰਿਕਟ ਐਸੋਸੀਏਸ਼ਨ ਦੀ ਅੰਤਰਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।