ਮੇਜ਼ਬਾਨ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗਾ। ਇਸ ਮੈਚ ਲਈ ਟਾਸ ਸ਼ਾਮ 6.30 ਵਜੇ ਹੋਵੇਗਾ। ਭਾਰਤ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਅੱਗੇ ਹੈ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਸੀਰੀਜ਼ ਆਪਣੇ ਨਾਮ ਕਰਨ ਤੋਂ ਇਲਾਵਾ ਇੱਕ ਵਿਸ਼ਵ ਰਿਕਾਰਡ ਵੀ ਬਣਾ ਲਵੇਗੀ। ਭਾਰਤੀ ਟੀਮ ਪਾਕਿਸਤਾਨ ਨੂੰ ਪਛਾੜ ਕੇ ਸਭ ਤੋਂ ਜ਼ਿਆਦਾ ਟੀ-20 ਇੰਟਰਨੈਸ਼ਨਲ ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ।
ਭਾਰਤ ਨੇ ਹੁਣ ਤੱਕ 211 ਟੀ-20 ਇੰਟਰਨੈਸ਼ਨਲ ਮੁਕਾਬਲਿਆਂ ਵਿੱਚੋਂ 135 ਵਿੱਚ ਜਿੱਤ ਹਾਸਿਲ ਕੀਤੀ ਹੈ। ਉਸਨੂੰ 66 ਮੈਚਾਂ ਵਿੱਚ ਹਾਰ ਮਿਲੀ ਹੈ, 4 ਮੈਚ ਟਾਈ ਰਹੇ ਹਨ ਤੇ 6 ਮੈਚ ਬੇਨਤੀਜਾ ਰਹੇ। ਉੱਥੇ ਹੀ ਪਾਕਿਸਤਾਨ ਨੇ 226 ਟੀ-20 ਇੰਟਰਨੈਸ਼ਨਲ ਵਿੱਚੋਂ 135 ਜਿੱਤੇ ਹਨ। ਉਸਨੂੰ 82 ਵਿੱਚ ਹਾਰ ਮਿਲੀ ਹੈ ਤੇ 3 ਮੈਚ ਟਾਈ ਰਹੇ ਹਨ। ਪਾਕਿਸਤਾਨ ਦੇ 6 ਮੈਚ ਬੇਨਤੀਜਾ ਰਹੇ ਹਨ। ਇੱਕ ਹੋਰ ਜਿੱਤ ਦੇ ਨਾਲ ਭਾਰਤੀ ਟੀਮ ਪਾਕਿਸਤਾਨ ਤੋਂ ਅੱਗੇ ਨਿਕਲ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਨੇ 23 ਨਵੰਬਰ ਨੂੰ ਵਿਸ਼ਾਖਾਪਟਨਮ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮਹਿਮਾਨ ਟੀਮ ਆਸਟ੍ਰੇਲੀਆ ਨੂੰ ਦੋ ਵਿਕਟਾਂ ਤੇ 26 ਨਵੰਬਰ ਨੂੰ ਦੂਜੇ ਮੈਚ ਵਿੱਚ 44 ਦੌੜਾਂ ਨਾਲ ਹਰਾਇਆ। ਉੱਥੇ ਹੀ ਟੀਕੇ ਮੈਚ ਵਿੱਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਭਾਰਤ ਤੇ ਕੰਗਾਰੂ ਟੀਮ ਵਿਚਾਲੇ ਹੁਣ ਤੱਕ ਟੀ-20 ਫਾਰਮੈਟ ਵਿੱਚ ਕੁੱਲ 10 ਸੀਰੀਜ਼ ਖੇਡੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 5 ਭਾਰਤ ਨੇ ਜਿੱਤੀਆਂ ਹਨ ਤੇ 2 ਵਿੱਚ ਆਸਟ੍ਰੇਲੀਆ ਨੂੰ ਜਿੱਤ ਮਿਲੀ ਹੈ। ਜੇਕਰ ਇੱਥੇ ਪਿੱਚ ਦੀ ਗੱਲ ਕੇਤੈ ਜਾਵੇ ਤਾਂ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਇੱਕ ਵੀ ਟੀ-20 ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਗਿਆ ਹੈ। ਇੱਥੋਂ ਦੀ ਪਿੱਚ ਸਪਿਨਰਾਂ ਦੇ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ। ਉੱਥੇ ਹੀ ਬੱਲੇਬਾਜ਼ਾਂ ਨੂੰ ਥੋੜ੍ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ-‘ਗੰਨੇ ਦੇ ਰੇਟ ‘ਚ 11 ਰੁਪਏ ਦਾ ਕੀਤਾ ਵਾਧਾ’
ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਸੂਰਿਆਕੁਮਾਰ ਯਾਦਵ(ਕਪਤਾਨ), ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ(ਵਿਕਟਕੀਪਰ), ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ ਤੇ ਆਵੇਸ਼ ਖਾਨ।
ਆਸਟ੍ਰੇਲੀਆ: ਮੈਥਿਊ ਵੇਡ(ਕਪਤਾਨ/ਵਿਕਟਕੀਪਰ), ਟ੍ਰੇਵਿਸ ਹੈੱਡ, ਐਰਨ ਹਾਰਡੀ, ਮੈਥਿਊ ਸ਼ਾਰਟ, ਬੇਨ ਮੈਕਡਰਮਾਟ, ਟਿਮ ਡੇਵਿਡ, ਕ੍ਰਿਸ ਗ੍ਰੀਨ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਜੇਸਨ ਬੇਹਰਨਡਰਫ ਤੇ ਤਨਵੀਰ ਸਾਂਘਾ।
ਵੀਡੀਓ ਲਈ ਕਲਿੱਕ ਕਰੋ : –