India Win Gabba Test : ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਵਿੱਚ ਇੱਕ ਇਤਿਹਾਸ ਰੱਚ ਦਿੱਤਾ ਹੈ। ਬ੍ਰਿਸਬੇਨ ਵਿੱਚ ਖੇਡੇ ਗਏ ਚੌਥੇ ਟੈਸਟ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਟੈਸਟ ਲੜੀ 2-1 ਨਾਲ ਜਿੱਤ ਲਈ ਹੈ। ਆਸਟ੍ਰੇਲੀਆ ਬ੍ਰਿਸਬੇਨ ਵਿੱਚ 32 ਸਾਲਾਂ ਤੋਂ ਕਦੇ ਕੋਈ ਮੈਚ ਨਹੀਂ ਹਾਰਿਆ ਸੀ, ਪਰ ਟੀਮ ਇੰਡੀਆ ਨੇ ਇਸ ਨੂੰ ਸੰਭਵ ਬਣਾਇਆ ਅਤੇ ਗਾਬਾ ਮੈਦਾਨ ਵਿੱਚ ਆਸਟ੍ਰੇਲੀਆ ਦੇ ਰਾਜ ਦਾ ਅੰਤ ਕਰ ਦਿੱਤਾ। ਗਾਬਾ ਦੇ ਮੈਦਾਨ ‘ਤੇ ਪਹਿਲੀ ਵਾਰ ਕਿਸੇ ਟੀਮ ਨੇ 300 ਤੋਂ ਵੱਧ ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਹੈ।
ਭਾਰਤ ਨੇ ਟੈਸਟ ਲੜੀ ਵਿੱਚ ਦੂਜੀ ਵਾਰ ਆਸਟ੍ਰੇਲੀਆ ਨੂੰ ਉਸ ਦੇ ਹੀ ਘਰ ਵਿੱਚ ਹਰਾਇਆ ਹੈ। ਆਖਰੀ ਵਾਰ ਭਾਰਤ ਨੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿੱਚ 2018–19 ਟੈਸਟ ਸੀਰੀਜ਼ ‘ਚ 2-1 ਨਾਲ ਹਰਾਇਆ ਸੀ। ਭਾਰਤੀ ਟੀਮ ਨੇ ਬਾਰਡਰ-ਗਾਵਸਕਰ ਟਰਾਫੀ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਦੀ ਹੈਟ੍ਰਿਕ ਬਣਾਈ ਹੈ। ਇਸ ਤੋਂ ਪਹਿਲਾਂ, ਭਾਰਤ ਨੇ ਆਖਰੀ ਦੋ ਸੀਰੀਜ਼ ਜਿੱਤੀਆਂ ਅਤੇ ਬਾਰਡਰ-ਗਾਵਸਕਰ ਟਰਾਫੀ ‘ਤੇ ਕਬਜ਼ਾ ਕੀਤਾ ਸੀ। ਭਾਰਤ ਨੇ ਪਿੱਛਲੇ ਆਸਟ੍ਰੇਲੀਆ ਦੌਰੇ ਵਿੱਚ ਸਾਲ 2018/19 ਵਿੱਚ 2-1 ਨਾਲ ਅਤੇ ਇਸ ਤੋਂ ਪਹਿਲਾਂ ਸਾਲ 2016/17 ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਵਿੱਚ ਇਸੇ ਫਰਕ ਨਾਲ ਹਰਾਇਆ ਸੀ।
ਇਹ ਵੀ ਦੇਖੋ : ਦਰਸ਼ਨ ਪਾਲ ਦੇ ਇੱਕ ਲੱਖ 60 ਹਜ਼ਾਰ ਦੇ ਕੋਟ ਦੀ ਕੀ ਹੈ ਅਸਲੀਅਤ ? ਤੁਸੀਂ ਵੀ ਸੁਣੋ ?