ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ ਵਿਚ ਭਾਲਾ ਸੁੱਟ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ ਨੇ 88.88 ਮੀਟਰਦੇ ਸਰਵਉਤਮ ਕੋਸ਼ਿਸ਼ ਨਾਲ ਸੋਨ ਤਮਗੇ ‘ਤੇ ਕਬਜ਼ਾ ਜਾਇਆ। ਦੂਜੇ ਪਾਸੇ ਭਾਰਤ ਨੇ ਹੀ ਕਿਸ਼ੋਰ ਜੇਨ ਨੇ 87.54 ਮੀਟਰ ਦੇ ਸਰਵਉਤਮ ਕੋਸ਼ਿਸ਼ ਨਾਲ ਚਾਂਦੀ ਹਾਸਲ ਕੀਤਾ। ਨੀਰਜ ਨੇ 2018 ਜਕਾਰਤਾ ਏਸ਼ੀਆਈ ਖੇਡਾਂ ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਕਿਸ਼ੋਰ ਦਾ ਇਹ ਪਹਿਲਾ ਏਸ਼ੀਆਈ ਖੇਡ ਹੈ ਅਤੇ ਉਨ੍ਹਾਂ ਨੇ ਚਾਂਦੀ ‘ਤੇ ਕਬਜ਼ਾ ਜਮਾਇਆ। ਇਹ ਕਿਸੇ ਵੀ ਪ੍ਰਤੀਯੋਗਤਾ ਵਿਚ ਜੇਨਾ ਦਾ ਪਹਿਲਾ ਤਮਗਾ ਹੈ। ਜਾਪਾਨ ਦੇ ਗੇਂਕੀ ਡੀਨ 82.68 ਮੀਟਰ ਦੇ ਸਰਵਉਤਮ ਕੋਸ਼ਿਸ਼ ਨਾਲ ਤੀਜੇ ਸਥਾਨ ‘ਤੇ ਰਹੇ।
1951 ਤੋਂ ਏਸ਼ੀਆਈ ਖੇਡਾਂ ਹੋ ਰਹੀਆਂ ਹਨ। ਇਹ 72 ਸਾਲਾਂ ਵਿਚ ਪਹਿਲੀ ਵਾਰ ਹੈ ਜਦੋਂ ਭਾਰਤ ਦੇ ਹੀ ਦੋ ਐਥਲੀਟਾਂ ਨੇ ਸੋਨ ਤੇ ਚਾਂਦੀ ‘ਤੇ ਕਬਜ਼ਾ ਕੀਤਾ ਹੈ। ਭਾਰਤ ਦੇ ਹੁਣ ਏਸ਼ੀਆਈ ਖੇਡਾਂ ਦੇ ਭਾਲਾ ਸੁੱਟਣ ਮੁਕਾਬਲੇ ਵਿਚ 5 ਤਮਗੇ ਹੋ ਗਏ ਹਨ। ਇਨ੍ਹਾਂ ਦੋ ਤਮਗਿਆਂ ਤੋਂ ਪਹਿਲਾਂ 1951 ਦਿੱਲੀ ਏਸ਼ੀਆਈ ਖੇਡਾਂ ਵਿਚ ਪਰਸਾ ਸਿੰਘ ਨੇ ਚਾਂਦੀ, 1982 ਦਿੱਲੀ ਏਸ਼ੀਆਈ ਖੇਡਾਂ ਵਿਚ ਗੁਰਤੇਜ ਸਿੰਘ ਨੇ ਕਾਂਸੇ ਤੇ 2018 ਜਕਾਰਤਾ ਏਸ਼ੀਆਈ ਖੇਡਾਂ ਵਿਚ ਨੀਰਜ ਨੇ ਸੋਨ ਤਮਗਾ ਜਿੱਤਿਆ ਸੀ। ਅਜਿਹਾ ਵੀ ਪਹਿਲੀ ਵਾਰ ਹੈ ਜਦੋਂ ਏਸ਼ੀਆਡ ਦੇ ਪੁਰਸ਼ਾਂ ਦੇ ਭਾਲਾ ਸੁੱਟਣ ਵਿਚ ਭਾਰਤ ਨੇ ਦੋ ਤਮਗੇ ਜਿੱਤੇ ਹਨ।
ਇਹ ਵੀ ਪੜ੍ਹੋ : ਜੋੜਾਂ ‘ਚ ਦਰਦ, Low BP ਸਣੇ ਕਈ ਰੋਗਾਂ ਦਾ ਕਾਰਨ ਹੈ ਪਾਣੀ ਦੀ ਕਮੀ, ਹੋ ਸਕਦੀਆਂ ਨੇ ਇਹ 5 ਬੀਮਰੀਆਂ
ਨੀਰਜ ਦਾ ਪਹਿਲਾ ਥ੍ਰੋਅ 82.38 ਮੀਟਰ ਦਾ ਰਿਹਾ। ਇਸ ਥ੍ਰੋਅ ਦੇ ਬਾਅਦ ਉਹ ਪਹਿਲੇ ਸਥਾਨ ‘ਤੇ ਪਹੁੰਚ ਗਏ ਸਨ। ਭਾਰਤ ਦੇ ਹੀ ਕਿਸ਼ਰ ਜੇਨਾ ਉਸ ਦੇ ਬਾਅਦ ਦੂਜੇ ਸਥਾਨ ‘ਤੇ ਸਨ। ਜੇਨਾ ਨੇ 81.26 ਮੀਟਰ ਦਾ ਥ੍ਰੋਅ ਕੀਤਾ ਸੀ। ਜਾਪਾਨ ਦੇ ਗੇਂਕੀ ਡੀਨ 78.87 ਥ੍ਰੋਅ ਦੇ ਨਾਲ ਤੀਜੇ ਸਥਾਨ ‘ਤੇ ਸਨ।
ਵੀਡੀਓ ਲਈ ਕਲਿੱਕ ਕਰੋ -: