ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੇ ਏੇਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਭਾਰਤੀ ਟੀਮ ਨੇ 2023 ਵਿਚ ਵਡਨੇ ਫਾਰਮੈਟ ਦੇ ਬਾਅਦ 2025 ਵਿਚ ਟੀ-20 ਫਾਰਮੈਟ ਦਾ ਏਸ਼ੀਆ ਕੱਪ ਜਿੱਤ ਲਿਆ ਹੈ। ਭਾਰਤ ਲਈ ਤਿਲਕ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੰਤ ਤਕ ਟਿਕੇ ਰਹਿ ਕੇ ਟੀਮ ਨੂੰ ਜਿੱਤ ਦਿਵਾਈ। ਭਾਰਤ ਨੇ ਇਸ ਮੈਚ ਵਿਚ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ। ਭਾਰਤ ਨੇ ਕੁਲਦੀਪ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਪਾਕਿਸਤਾਨ ਦੀ ਪਾਰੀ 19.1 ਓਵਰਾਂ ਵਿਚ 146 ਦੌੜਾਂ ‘ਤੇ ਢੇਰ ਕਰ ਦਿੱਤੀ। ਟੀਚੇ ਦਾ ਪਿੱਛਾ ਕਰਦੇ ਹੋਏ ਤਿਲਕ ਨੇ 53 ਗੇਂਦਾਂ ‘ਤੇ 3 ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਟਆਊਟ 69 ਦੌੜਾਂ ਬਣਾਈਆਂ ਜਿਸ ਦੇ ਦਮ ‘ਤੇ ਭਾਰਤ ਨੇ 19.4 ਓਵਰ ਵਿਚ 5 ਵਿਕਟਾਂ ‘ਤੇ 150 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ।
PM ਮੋਦੀ ਨੇ ਟੀਮ ਇੰਡੀਆ ਨੂੰ Asia Cup 2025 ਦਾ ਖਿਤਾਬ ਜਿੱਤਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ “ਖੇਡ ਦੇ ਮੈਦਾਨ ‘ਤੇ ਆਪ੍ਰੇਸ਼ਨ ਸਿੰਦੂਰ ਨਤੀਜਾ ਓਹੀ ਹੈ – ਭਾਰਤ ਦੀ ਜਿੱਤ, ਸਾਡੇ ਕ੍ਰਿਕਟਰਾਂ ਨੂੰ ਵਧਾਈਆਂ”
ਭਾਰਤ ਲਈ ਜਿੱਤ ਦਾ ਚੌਕਾ ਰਿੰਕੂ ਸਿੰਘ ਨੇ ਲਗਾਇਆ। ਰਿੰਕੂ ਨੇ ਚੌਕਾ ਲਗਾਉਂਦੇ ਹੋਏ ਡ੍ਰੈਸਿੰਗ ਰੂਮ ਵਿਚ ਭਾਰਤੀ ਮੈਂਬਰ ਦੇ ਮੈਦਾਨ ‘ਤੇ ਦਰਸ਼ਕ ਖੁਸ਼ੀ ਨਾਲ ਝੂਮ ਉਠੇ। ਮੁੱਖ ਕੋਚ ਗੌਤਮ ਗੰਭੀਰ ਵੀ ਆਪਣਾ ਜੋਸ਼ ਕੰਟਰੋਲ ਵਿਚ ਨਹੀਂ ਰੱਖ ਸਕੇ। ਜੁਝਾਰੂ ਪਾਰੀ ਖੇਡਣ ਵਾਲੇ ਤਿਲਕ ਨੇ ਖੁਸ਼ੀ ਦਾ ਬੱਲਾ ਲਹਿਰਾਇਆ ਤੇ ਪਾਕਿਸਤਾਨ ਦੇ ਖਿਡਾਰੀ ਇਕ ਵਾਰ ਫਿਰ ਮੂੰਹ ਲਟਕਾ ਕੇ ਖੜ੍ਹੇ ਰਹੇ। ਭਾਰਤ ਦੀ ਪਾਕਿਸਤਾਨ ‘ਤੇ ਇਸ ਟੂਰਨਾਮੈਂਟ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ ਤੇ ਸੂਰਯਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਨੇ ਇਸ ਤਰ੍ਹਾਂ ਪਾਕਿਸਤਾਨ ਖਿਲਾਫ ਜਿੱਤ ਦੀ ਹੈਟ੍ਰਿਕ ਲਗਾ ਦਿੱਤੀ ਹੈ।
ਟੀਚੇ ਦਾ ਪਿੱਛੇ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਤੇ ਉਸ ਨੇ ਪਾਵਰਪਲੇਅ ਵਿਚ ਹੀ 3 ਵਿਕਟਾਂ ਗੁਆ ਦਿੱਤੀਆਂ ਸਨ। ਭਾਰਤ ਦੇ ਤਿੰਨ ਬੱਲੇਬਾਜ਼ ਅਭਿਸ਼ੇਕ ਸ਼ਰਮਾ, ਸ਼ੁਭਮਨ ਗਿਲ ਤੇ ਕਪਤਾਨ ਸੂਰਯਕੁਮਾਰ ਯਾਦਵ ਕੁੱਲ 20 ਦੌੜਾਂ ਦੇ ਸਕੋਰ ‘ਤੇ ਪਵੇਲੀਅਨ ਪਰਤ ਗਏ ਸਨ ਤੇ ਉਸ ਸਮੇਂ ਭਾਰਤੀ ਟੀਮ ਮੁਸ਼ਕਲ ਵਿਚ ਨਜ਼ਰ ਆ ਹੀ ਸੀ। ਅਭਿਸ਼ੇਕ ਦਾ ਬੱਲਾ ਪੂਰੇ ਟੂਰਨਾਮੈਂਟ ਵਿਚ ਗਰਜਿਆ ਪਰ ਇਸ ਮੈਚ ਵਿਚ ਉਹ 5 ਦੌੜਾਂ ਬਣਾ ਕੇ ਆਊਟ ਹੋਏ। ਇਸ ਦੇ ਬਾਅਦ ਸੂਰਯਕੁਮਾਰ ਯਾਦਵ ਵੀ ਅਸਫਲ ਰਹੇ ਤੇ 1 ਦੌੜ ਬਣਾ ਕੇ ਆਊਟ ਹੋ ਗਏ।
ਸ਼ੁਰੂਆਤੀ ਝਟਕੇ ਲੱਗਣ ਦੇ ਬਾਅਦ ਤਿਲਕ ਨੇ ਸੰਜੂ ਸੈਮਸਨ ਨਾਲ ਮਿਲ ਕੇ ਭਾਰਤ ਦੀ ਪਾਰੀ ਸੰਭਾਲੀ। ਦੋਵੇਂ ਬੱਲੇਬਾਜ਼ਾਂ ਨੇ ਟਿਕ ਕੇ ਖੇਡਣਾ ਸ਼ੁਰੂ ਕੀਤਾ। ਇਸ ਦੌਰਾਨ ਹਾਲਾਂਕਿ ਸੈਮਸਨ ਨੂੰ ਜੀਵਨਦਾਨ ਵੀ ਮਿਲਿਆ। ਸੈਮਸਨ ਇਸ ਦਾ ਪੂਰੀ ਤਰ੍ਹਾਂ ਫਾਇਦਾ ਤਾਂ ਨਹੀਂ ਚੱਕ ਸਕੇ ਪਰ ਉਨ੍ਹਾਂ ਨੇ ਤਿਲਕ ਨਾਲ ਮਿਲ ਕੇ ਚੌਥੇ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਸੈਮਸਨ ਵੱਡਾ ਸ਼ਾਟ ਖੇਡਣ ਦੇ ਚੱਕਰ ਵਿਚ ਆਪਣਾ ਵਿਕਟ ਗੁਆ ਬੈਠੇਤੇ 24 ਦੌੜਾਂ ਬਣਾ ਕੇ ਆਊਟ ਹੋਏ। ਸੈਮਸਨ ਭਾਵੇਂ ਹੀ ਵੱਡੀ ਪਾਰੀ ਨਹੀਂ ਖੇਡ ਸਕੇ ਪਰ ਉਨ੍ਹਾਂ ਨੇ ਤਿਲਕ ਦਾ ਸਾਥ ਨਿਭਾਇਆ ਜੋ ਭਾਰਤ ਲਈ ਕਾਫੀ ਮਦਦਗਾਰ ਸਾਬਤ ਹੋਇਆ।
ਭਾਰਤ ਨੇ 77 ਦੌੜਾਂ ਦੇ ਸਕੋਰ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਤੇ ਫਿਰ ਤਿਲਕ ਦਾ ਸਾਥ ਦੇਣ ਸ਼ਿਵਮ ਦੁਬੇ ਉਤਰੇ। ਦੁਬੇ ਨੇ ਸ਼ੁਰੂਆਤ ਵਿਚ ਕੁਝ ਅਜਿਹੇ ਸ਼ਾਟ ਖੇਡੇ ਜਿਸ ਨਾਲ ਉਹ ਆਊਟ ਹੋਣ ਤੋਂ ਬਚੇ। ਇਸਦੌਰਾਨ ਦੁਬੇ ਤੇ ਤਿਲਕ ਦੇ ਵਿਚ ਗਲਤਫਿਹਮੀ ਕਾਰਨ ਤਿਲਕ ਰਨ ਆਊਟ ਹੋਣ ਤੋਂ ਬਚੇ। ਇਸ ਦੇ ਬਾਅਦ ਦੋਵਾਂ ਨੇ ਸਮਝਦਾਰੀ ਨਾਲ ਪਾਰੀ ਨੂੰ ਅੱਗੇ ਵਧਾਇਆ। ਤਿਲਕ ਨੇ ਆਪਣਾ ਅਰਥ ਸੈਂਕੜਾ ਪੂਰਾ ਕੀਤਾ। ਭਾਰਤ ਨੂੰ ਜਦੋਂ 7 ਗੇਂਦਾਂ ‘ਤੇ 10 ਦੌੜਾਂ ਚਾਹੀਦੀਆਂ ਸਨ ਤਾਂ ਸ਼ਿਵਮ ਦੁਬੇ ਨੇ ਫਹੀਮ ਅਸ਼ਰਫ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਿਆ ਪਰ ਬਾਊਂਡਰੀ ‘ਤੇ ਸਾਹੀਨ ਅਫਰੀਦੀ ਨੇ ਕੈਚ ਫੜ ਲਿਆ। ਦੁਬੇ 22 ਗੇਂਦਾਂ ‘ਤੇ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 33 ਦੌੜਾਂ ਬਣਾ ਕੇ ਆਊਟ ਹੋਏ।
ਭਾਰਤ ਨੂੰ ਆਖਰੀ 6 ਗੇਂਦਾਂ ‘ਤੇ 10 ਦੌੜਾਂ ਚਾਹੀਦੀਆਂ ਸਨ ਤੇ ਕ੍ਰੀਜ਼ ‘ਤੇ ਤਿਲਕ ਦੇ ਨਾਲ ਰਿੰਕੂ ਸਿੰਘ ਸਨ। ਰਿੰਕੂ ਟੂਰਨਾਮੈਂਟ ਵਿਚ ਆਪਣਾ ਪਹਿਲਾ ਮੁਕਾਬਲਾ ਖੇਡ ਰਹੇ ਸਨ। ਪਾਕਿਸਤਾਨ ਲਈ ਹਾਰਿਸ ਰਊਫ ਗੇਂਦਬਾਜ਼ੀ ਕਰਨ ਆਏ ਤੇ ਤਿਲਕ ਵਰਮਾ ਨੇ ਪਹਿਲੀ ਗੇਂਦ ‘ਤੇ ਦੋ ਦੌੜਾਂ ਲਈਆਂ ਜਦੋਂ ਕਿ ਦੂਜੀ ਗੇਂਦ ‘ਤੇ ਛੱਕਾ ਲਗਾ ਕੇ ਭਾਰਤ ਨੂੰ ਜਿੱਤ ਦੀ ਦਹਿਲੀਜ਼ ‘ਤੇ ਪਹੁੰਚਾਇਆ। ਤੀਜੀ ਗੇਂਦ ‘ਤੇ ਤਿਲਕ ਨੇ ਇਕ ਦੌੜ ਲੈ ਕੇ ਸਕੋਰ ਬਰਾਬਰ ਕਰ ਦਿੱਤਾ। ਚੌਥੀ ਗੇਂਦ ‘ਤੇ ਰਿੰਕੂ ਨੇ ਚੌਕਾ ਲਗਾਇਆ ਤੇ ਟੀਮ ਨੂੰ ਜਿੱਤ ਦਿਵਾਈ। ਪਾਕਿਸਤਾਨ ਵੱਲੋਂ ਫਹੀਮ ਅਸ਼ਰਫ ਨੇ 3 ਵਿਕਟਾਂ ਲਈਆਂ ਜਦੋਂ ਕਿ ਸ਼ਾਹੀਨ ਅਫਰੀਦੀ ਤੇ ਅਬਰਾਰ ਅਹਿਮਦ ਨੂੰ 1-1 ਵਿਕਟ ਮਿਲੀ।
ਵੀਡੀਓ ਲਈ ਕਲਿੱਕ ਕਰੋ -:
























