ਭਾਰਤ ਨੇ 9 ਸਾਲ ਬਾਅਦ ਜੂਨੀਅਰ ਹਾਕੀ ਵਰਲਡ ਕੱਪ ਵਿਚ ਕਾਂਸੇ ਦਾ ਤਗਮਾ ਜਿੱਤਿਆ ਹੈ। ਜੂਨੀਅਰ ਟੀਮ ਇੰਡੀਆ ਨੇ ਆਖਰੀ 11 ਮਿੰਟ ਵਿਚ 4 ਗੋਲ ਕਰਕੇ 2021 ਦੀ ਚੈਂਪੀਅਨ ਅਰਜਨਟੀਨਾ ਨੂੰ 4-2 ਨਾਲ ਹਰਾਇਆ।
2 ਵਾਰ ਦੀ ਵਰਲਡ ਚੈਂਪੀਅਨ ਭਾਰਤੀ ਟੀਮ ਨੇ ਆਖਰੀ ਵਾਰ 2016 ਵਿਚ ਕੋਈ ਮੈਡਲ ਜਿੱਤਿਆ ਸੀ। ਪਿਛਲੀ 2 ਵਾਰ ਟੀਮ ਕਾਂਸੇ ਦਾ ਤਮਗਾ ਹਾਰ ਕੇ ਚੌਥੇ ਸਥਾਨ ‘ਤੇ ਰਹੀ ਸੀ। 3 ਕੁਆਰਟਰ ਤੱਕ 2 ਗੋਲ ਤੋਂ ਪਿਛੜਨ ਦੇ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕੀਤੀ। ਟੀਮ ਨੇ ਆਖਰੀ 11 ਮਿੰਟ ਵਿਚ 4 ਗੋਲ ਕਰਕੇ ਖਚਾਖਚ ਭਰੇ ਮੇਅਰ ਰਾਧਾਕ੍ਰਿਸ਼ਣਨ ਸਟੇਡੀਅਮ ਵਿਚ ਜਾਨ ਫੂਕ ਦਿੱਤੀ।
ਭਾਰਤ ਲਈ ਅੰਕਿਤ ਪਾਲ (9ਵਾਂ), ਮਨਮੀਤ ਸਿੰਘ (52ਵਾਂ), ਸ਼ਾਰਦਾਨੰਦ ਤਿਵਾਰੀ (57ਵਾਂ) ਤੇ ਅਨਮੋਲ ਇੱਕਾ (58ਵਾਂ) ਨੇ ਗੋਲ ਦਾਗੇ। ਦੂਜੇ ਪਾਸੇ ਅਰਜਨਟੀਨਾ ਲਈ ਨਿਕੋਲਸ ਰੌਦ੍ਰਿਗੇਜ (ਪੰਜਵਾਂ) ਤੇ ਸੈਂਟੀਯਾਗੋ ਫਰਨਾਡੀਸ (44ਵਾਂ) ਗੋਲ ਕੀਤੇ।
ਇਹ ਵੀ ਪੜ੍ਹੋ : ਪੈਰੀ ਕ.ਤ/ਲ ਮਾਮਲੇ ਨਾਲ ਜੁੜੀ ਵੱਡੀ ਖਬਰ, ਸ਼ੂਟਰਾਂ ਨੂੰ ਕਾਰ ਮੁਹੱਈਆ ਕਰਵਾਉਣ ਵਾਲਾ ਮੁਲਜ਼ਮ ਗ੍ਰਿਫਤਾਰ
ਇੰਡੀਆ ਨੇ ਜੂਨੀਅਰ ਟੀਮ ਇੰਡੀਆ ਦੇ ਹਰ ਖਿਡਾਰੀ ਨੂੰ 5-5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਇੰਨਾ ਹੀ ਨਹੀਂ ਹਾਕੀ ਇੰਡੀਆ ਨੇ ਸਪੋਰਟ ਸਟਾਫ ਨੂੰ 2.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























