ਭਾਰਤ ਦੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਚਾਰਟਰ ਜਹਾਜ਼ ਰਾਹੀਂ ਵੀਰਵਾਰ ਨੂੰ ਇੰਗਲੈਂਡ ਲਈ ਰਵਾਨਾ ਹੋ ਗਈਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕਪਤਾਨ ਵਿਰਾਟ ਕੋਹਲੀ, ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਮੁਹੰਮਦ ਸਿਰਾਜ ਦੇ ਨਾਲ-ਨਾਲ ਸੀਨੀਅਰ ਮਹਿਲਾ ਕ੍ਰਿਕਟਰਾਂ ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਦੀਆਂ ਤਸਵੀਰਾਂ ਵੀ ਟਵੀਟ ਕੀਤੀਆਂ ਹਨ।
ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਇਕੱਠੇ ਦੌਰੇ ਲਈ ਰਵਾਨਾ ਹੋਈਆਂ ਹਨ। ਲੰਡਨ ਪਹੁੰਚਣ ਤੋਂ ਬਾਅਦ, ਦੋਵੇਂ ਟੀਮਾਂ ਸਾਉਥੈਮਪਟਨ ਜਾਣਗੀਆਂ, ਜਿੱਥੇ ਉਹ ਕੁਆਰੰਟੀਨ ਵਿੱਚ ਰਹਿਣਗੀਆਂ। ਸਾਉਥੈਮਪਟਨ ਵਿੱਚ ਕੁਆਰੰਟੀਨ ਪੀਰੀਅਡ ਪੂਰਾ ਕਰਨ ਤੋਂ ਬਾਅਦ, ਪੁਰਸ਼ ਟੀਮ 18 ਜੂਨ ਤੋਂ ਨਿਊਜ਼ੀਲੈਂਡ ਦੇ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗੀ।
ਇਹ ਵੀ ਪੜ੍ਹੋ : ਕਿਸਾਨਾਂ ਤੋਂ ਬਾਅਦ ਹੁਣ ਸਫਾਈ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ CM ਕੈਪਟਨ ਦੀ ਕੋਠੀ ਦਾ ਘਿਰਾਓ
ਇਸ ਦੇ ਨਾਲ ਹੀ ਮਹਿਲਾ ਟੀਮ ਇੰਗਲੈਂਡ ਦੀ ਟੀਮ ਨਾਲ ਇੱਕ ਟੈਸਟ ਮੈਚ 16 ਜੂਨ ਤੋਂ ਬਿਸਟਲ ਵਿੱਚ ਖੇਡੇਗੀ। ਸੱਤ ਸਾਲਾਂ ਬਾਅਦ ਮਹਿਲਾ ਟੀਮ ਦਾ ਇਹ ਪਹਿਲਾ ਟੈਸਟ ਹੈ। ਮਹਿਲਾ ਟੀਮ ਨੇ ਇੰਗਲੈਂਡ ਨਾਲ ਤਿੰਨ ਵਨਡੇ ਅਤੇ ਤਿੰਨ ਟੀ -20 ਮੈਚ ਵੀ ਖੇਡਣੇ ਹਨ। ਮਹਿਲਾ ਟੀਮ 15 ਜੁਲਾਈ ਨੂੰ ਆਪਣੇ ਦੌਰੇ ਦੀ ਸਮਾਪਤੀ ਕਰੇਗੀ, ਜਦਕਿ ਪੁਰਸ਼ ਟੀਮ ਉਥੇ ਰਹੇਗੀ ਅਤੇ ਅਗਸਤ-ਸਤੰਬਰ ਵਿੱਚ ਇੰਗਲੈਂਡ ਖਿਲਾਫ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ।
ਇਹ ਵੀ ਦੇਖੋ : ਸੁਖਪਾਲ ਖਹਿਰਾ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਭੜਕੀ ਅਨਮੋਲ ਗਗਨ ਮਾਨ, ਕਿਹਾ- ਕਾਂਗਰਸ ਦੇ ਹੀ ਬੰਦੇ ਸਨ.