Indian cricket team lowest score: ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੇ ਐਡੀਲੇਡ ਟੈਸਟ ਮੈਚ ਵਿੱਚ ਭਾਰਤ ਦੀ ਦੂਜੀ ਪਾਰੀ ਬੁਰੀ ਤਰ੍ਹਾਂ ਲੜਖੜਾ ਗਈ ਹੈ। ਕਪਤਾਨ ਕੋਹਲੀ ਸਮੇਤ ਭਾਰਤ ਦੇ 6 ਖਿਡਾਰੀ 19 ਦੌੜਾਂ ‘ਤੇ ਆਊਟ ਹੋ ਗਏ ਅਤੇ 9 ਖਿਡਾਰੀ 31 ਦੌੜਾਂ ‘ਤੇ ਆਊਟ ਹੋ ਗਏ, ਉੱਥੇ ਹੀ ਮੁਹੰਮਦ ਸ਼ਮੀ ਰਿਟਾਇਰ ਹੋ ਗਿਆ ਅਤੇ ਭਾਰਤ ਦਾ ਕੁੱਲ ਸਕੋਰ ਸਿਰਫ 36 ਦੌੜਾਂ ਹੈ। ਐਡੀਲੇਡ ਵਿੱਚ ਪਿੰਕ ਬੱਲ ਨਾਲ ਖੇਡੇ ਜਾ ਰਹੇ ਇਸ ਟੈਸਟ ਮੈਚ ਵਿੱਚ ਗੇਂਦਬਾਜ਼ਾਂ ਨੇ ਜ਼ਬਰਦਸਤ ਪ੍ਰਭਾਵ ਪਾਇਆ ਹੈ। ਟੈਸਟ ਮੈਚਾਂ ਵਿੱਚ ਭਾਰਤ ਦਾ ਸਭ ਤੋਂ ਘੱਟ ਸਕੋਰ 42 ਦੌੜਾਂ ਹੈ। ਇਹ ਸਕੋਰ ਟੀਮ ਇੰਡੀਆ ਨੇ 1974 ਵਿੱਚ ਇੰਗਲੈਂਡ ਦੇ ਲਾਰਡਜ਼ ਵਿੱਚ ਬਣਾਇਆ ਸੀ। ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਨਿਊਜ਼ੀਲੈਂਡ ਦੇ ਨਾਮ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। 1955 ਵਿਚ ਹੋਏ ਇਸ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਖਿਲਾਫ ਸਿਰਫ 26 ਦੌੜਾਂ ਬਣਾਈਆਂ ਸਨ।
ਨਿਊਜ਼ੀਲੈਂਡ ਤੋਂ ਬਾਅਦ, ਦੱਖਣੀ ਅਫਰੀਕਾ ਦਾ ਨਾਮ ਟੈਸਟ ਮੈਚਾਂ ਵਿੱਚ ਸਭ ਤੋਂ ਘੱਟ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਚਾਰ ਵਾਰ ਹੈ। ਇਹ ਟੀਮ ਦੋ ਵਾਰ 30-30 ‘ਤੇ ਆਊਟ ਹੋਈ ਹੈ। ਇਸ ਤੋਂ ਇਲਾਵਾ ਦੱਖਣੀ ਅਫਰੀਕਾ 35 ਅਤੇ 36 ਦੌੜਾਂ ‘ਤੇ ਵੀ ਆਊਟ ਹੋ ਚੁੱਕੀ ਹੈ। ਦੱਖਣੀ ਅਫਰੀਕਾ ਨੇ ਇਹ ਸਕੋਰ ਤਿੰਨ ਵਾਰ ਇੰਗਲੈਂਡ ਖ਼ਿਲਾਫ਼ ਅਤੇ ਇੱਕ ਵਾਰ ਆਸਟ੍ਰੇਲੀਆ ਖ਼ਿਲਾਫ਼ ਬਣਾਇਆ ਹੈ। ਇਸ ਦੇ ਨਾਲ ਹੀ ਟੈਸਟ ਮੈਚਾਂ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਘੱਟ ਸਕੋਰ 36 ਹੈ। ਇਸ ਤੋਂ ਬਾਅਦ ਸਕੋਰ 42 ਹੈ। ਆਸਟ੍ਰੇਲੀਆ ਦੋਵੇਂ ਮੈਚਾਂ ਵਿੱਚ ਇੰਗਲੈਂਡ ਖ਼ਿਲਾਫ਼ ਖੇਡ ਰਿਹਾ ਸੀ। ਹਾਲਾਂਕਿ ਇਹ ਮੈਚ ਬਹੁਤ ਪਹਿਲਾਂ ਖੇਡੇ ਗਏ ਸਨ। ਇਨ੍ਹਾਂ ਵਿੱਚੋਂ ਇੱਕ ਮੈਚ ਸਾਲ 1888 ਵਿੱਚ ਸਿਡਨੀ ‘ਚ ਖੇਡਿਆ ਗਿਆ ਸੀ, ਅਗਲਾ ਮੈਚ ਸਾਲ 1902 ਵਿੱਚ ਬਰਮਿੰਘਮ ‘ਚ ਖੇਡਿਆ ਗਿਆ ਸੀ।
ਮਹੱਤਵਪੂਰਣ ਗੱਲ ਇਹ ਹੈ ਕਿ ਭਾਰਤ ਦੀ ਪਹਿਲੀ ਪਾਰੀ ਵਿੱਚ 244 ਦੌੜਾਂ ਦੇ ਜਵਾਬ ‘ਚ ਆਸਟ੍ਰੇਲੀਆ ਨੇ 191 ਦੌੜਾਂ ਬਣਾਈਆਂ ਸੀ। ਭਾਰਤ ਦੀ 53 ਦੌੜਾਂ ਦੀ ਮਹੱਤਵਪੂਰਨ ਲੀਡ ਸੀ ਪਰ ਦੂਜੀ ਪਾਰੀ ‘ਚ ਸਿਰਫ 36 ਦੌੜਾਂ ਬਣਾਉਣ ਦੇ ਕਾਰਨ ਆਸਟ੍ਰੇਲੀਆ ਨੂੰ ਸਿਰਫ 90 ਦੌੜਾਂ ਦਾ ਟੀਚਾ ਮਿਲਿਆ। ਮੁਹੰਮਦ ਸ਼ਮੀ ਦੇ ਰਿਟਾਇਰ ਹੋਣ ਨਾਲ ਭਾਰਤ ਨੇ ਸਭ ਤੋਂ ਘੱਟ ਟੈਸਟ ਸਕੋਰ ਬਣਾਉਣ ਦੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਟੈਸਟ ਮੈਚਾਂ ਵਿੱਚ ਆਸਟ੍ਰੇਲੀਆ ਦਾ ਸਭ ਤੋਂ ਘੱਟ ਸਕੋਰ 36 ਅਤੇ 42 ‘ਤੇ ਹੈ, ਜਦਕਿ ਭਾਰਤ ਦਾ ਵੀ ਟੈਸਟ ਮੈਚਾਂ ‘ਚ ਸਭ ਤੋਂ ਘੱਟ ਸਕੋਰ ਹੁਣ 36 ਅਤੇ 42 ਬਣ ਗਿਆ ਹੈ।
ਇਹ ਵੀ ਦੇਖੋ : ਆਹ ਸੁਣ ਲਓ ਕੀ ਕਹਿੰਦੇ ਨੇ ਦਿੱਲੀ ਦੇ ਲੋਕ ਕਿਸਾਨ ਅੰਦੋਲਨਕਾਰੀਆਂ ਬਾਰੇ