ਏਸ਼ੀਆਈ ਖੇਡਾਂ ਦਾ ਅੱਜ 7ਵਾਂ ਦਿਨ ਹੈ। 6 ਦਿਨਾਂ ਵਿਚ ਭਾਰਤ ਦੀ ਝੋਲੀ ਵਿਚ ਕੁੱਲ 33 ਤਮਗੇ ਆਏ। ਮੁਕਾਬਲੇ ਦੇ ਪਹਿਲੇ ਦਿਨ ਭਾਰਤ ਨੂੰ 5, ਦੂਜੇ ਦਿਨ 6, ਤੀਜੇ ਦਿਨ 3, ਚੌਥੇ ਦਿਨ 8, ਪੰਜਵੇਂ ਦਿਨ 3 ਤੇ 6ਵੇਂ ਦਿਨ 8 ਤਮਗੇ ਮਿਲੇ। ਸੱਤਵੇਂ ਦਿਨ ਭਾਰਤ ਨੂੰ ਅਥਲੈਟਿਕਸ ਤੇ ਸ਼ੂਟਿੰਗ ਵਿਚ ਤਮਗੇ ਮਿਲ ਸਕਦੇ ਹਨ।ਅੱਜ ਤਿੰਨ ਮੁੱਕੇਬਾਜ਼ ਪ੍ਰੀਤੀ, ਲਵਲੀਨਾ ਤੇ ਨਰਿੰਦਰ ਨੇ ਆਪਣੇ ਤਮਗੇ ਪੱਕੇ ਕਰ ਲਏ ਹਨ।
ਸਕੁਐਸ਼ ਵਿਚ ਭਾਰਤੀ ਪੁਰਸ਼ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂਕੀਤਾ। 2014 ਦੇ ਬਾਅਦ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ੀਆਈ ਖੇਡਾਂ ਵਿਚ ਇਹ ਤਮਗਾ ਜਿੱਤਿਆ ਹੈ। ਭਾਰਤ ਲਈ 18 ਸਾਲ ਦੇ ਅਭੈ ਸਿੰਘ ਨੇ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਤਣਾਅ ਭਰੇ ਹਾਲਾਤ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਸੋਨ ਤਮਗਾ ਦਿਵਾਇਆ। ਏਸ਼ੀਆਈ ਖੇਡਾਂ ਵਿਚ ਇਸ ਖੇਡ ਵਿਚ ਇਹ ਭਾਰਤੀ ਟੀਮ ਦਾ ਸਿਰਫ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ 2014 ਵਿਚ ਭਾਰਤ ਨੇ ਮਲੇਸ਼ੀਆ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਦਾ ਐਕਸ਼ਨ, ਪਾਵਰਕਾਮ ਦੇ ਐਕਸੀਅਨ ਨੂੰ 45,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਫਾਈਨਲ ਦੇ ਤੀਜੇ ਮੈਚ ਵਿਚ ਅਭੈ ਸਿੰਘ ਨੇ ਪਾਕਿਸਤਾਨ ਦੇ ਜਮਾਨ ਨੂਰ ਨੂੰ 11-7, 9-11, 7-11, 11-9, 12-10 ਤੋਂ ਹਰਾ ਕੇ ਭਾਰਤ ਲਈ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਸੌਰਵ ਘੋਸ਼ਾਲ ਨੇ ਮੈਚ ਵਿਚ ਮੁਹੰਮਦ ਆਸਿਮ ਖਾਨ ਨੂੰ ਹਰਾਇਆ ਸੀ ਜਦੋਂ ਕਿ ਮਹੇਸ਼ ਮਨਗਾਂਵਕਰ ਨੂੰ ਨਾਸਿਕਰ ਇਕਬਾਲ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ।