Indian origin tanveer sangha : ਪੰਜਾਬੀਆਂ ਨੇ ਵਿਦੇਸ਼ਾ ਵਿੱਚ ਜਾ ਕੇ ਕਈ ਵੱਡਿਆ ਮੱਲਾ ਮਾਰੀਆ ਹਨ, ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਅਜਿਹਾ ਹੀ ਕਾਰਨਾਮਾ ਹੁਣ ਕ੍ਰਿਕੇਟ ਦੀ ਦੁਨੀਆ ਵਿੱਚ ਭਾਰਤੀ ਪੰਜਾਬੀ ਮੂਲ ਦੇ 19 ਸਾਲਾ ਨੌਜਵਾਨ ਖਿਡਾਰੀ ਤਨਵੀਰ ਸੰਘਾ ਨੇ ਕੀਤਾ ਹੈ। ਜਿਸ ਨੇ ਆਸਟ੍ਰੇਲੀਆ ਦੀ ਕ੍ਰਿਕੇਟ ਵਿੱਚ ਸ਼ਾਮਿਲ ਹੋ ਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ।
ਦੁਨੀਆ ਦੀ ਕ੍ਰਿਕੇਟ ਵਿੱਚ ਆਸਟ੍ਰੇਲੀਆ ਦੀ ਟੀਮ ਦਾ ਇੱਕ ਵੱਡਾ ਨਾਮ ਹੈ। ਇਸ ਦੌਰਾਨ ਭਾਰਤੀ ਪੰਜਾਬੀ ਮੂਲ ਦੇ ਖਿਡਾਰੀ ਨੂੰ ਟੀਮ ਵਿੱਚ ਜਗ੍ਹਾ ਮਿਲਣੀ ਇੱਕ ਵੱਡੀ ਅਤੇ ਮਾਣ ਵਾਲੀ ਗੱਲ ਹੈ। ਦਰਅਸਲ ਕ੍ਰਿਕਟ ਆਸਟ੍ਰੇਲੀਆ ਨੇ ਵੈਸਟਇੰਡੀਜ਼ ਦੌਰੇ ਲਈ 23 ਮੈਂਬਰੀ ਓਪਨਿੰਗ ਟੀਮ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਜੁਲਾਈ ਵਿੱਚ ਵੈਸਟਇੰਡੀਜ਼ ਨਾਲ ਪੰਜ ਟੀ -20 ਅਤੇ ਤਿੰਨ ਇੱਕ ਰੋਜ਼ਾ ਮੈਚ ਖੇਡੇਗਾ।
ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਟੀ -20 ਵਰਲਡ ਕੱਪ ਦੀਆਂ ਤਿਆਰੀਆਂ ਨੂੰ ਵੇਖਦੇ ਹੋਏ ਕ੍ਰਿਕਟ ਆਸਟ੍ਰੇਲੀਆ ਨੇ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕਈ ਪ੍ਰਮੁੱਖ ਨਾਮ ਵਾਪਿਸ ਆਏ ਹਨ। ਇਸ ਦੌਰੇ ਵਿੱਚ ਭਾਰਤੀ ਮੂਲ ਦੇ 19 ਸਾਲਾ ਨੌਜਵਾਨ ਖਿਡਾਰੀ ਤਨਵੀਰ ਸੰਘਾ ਨੂੰ ਵੀ ਜਗ੍ਹਾ ਮਿਲੀ ਹੈ। ਤਨਵਾਰੀ ਦੇ ਪਿਤਾ ਜੋਗਾ ਸੰਘਾ ਸਿਡਨੀ ਵਿੱਚ ਟੈਕਸੀ ਡਰਾਈਵਰ ਹਨ, ਜੋ 1997 ਵਿੱਚ ਆਸਟ੍ਰੇਲੀਆ ਆਏ ਸੀ। ਉਹ ਪੰਜਾਬ ਦੇ ਜਲੰਧਰ ਨੇੜੇ ਪੈਂਦੇ ਪਿੰਡ ਰਹੀਮਪੁਰ ਦੇ ਰਹਿਣ ਵਾਲੇ ਹਨ। ਜੋਗਾ ਸੰਘਾ ਸਿਡਨੀ ਦੇ ਦੱਖਣਪੱਛਮ ਦੇ ਬਾਹਰਵਾਰ ਵੱਸਦੇ ਹਨ। ਤਨਵੀਰ ਇੱਕ ਸਪਿਨ ਗੇਂਦਬਾਜ਼ ਹੈ।
ਇਹ ਵੀ ਪੜ੍ਹੋ : ਬੀਸੀਸੀਆਈ ਨੇ ਸਾਬਕਾ ਭਾਰਤੀ ਕ੍ਰਿਕਟਰ ਰਮੇਸ਼ ਪੋਵਾਰ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ
9 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਵਨਡੇ ਅਤੇ ਟੀ -20 ਸੀਰੀਜ਼ ਵਿੱਚ ਆਸਟ੍ਰੇਲੀਆ ਦੇ ਕਈ ਦਿੱਗਜ ਖਿਡਾਰੀ ਖੇਡਦੇ ਨਜ਼ਰ ਆਉਣਗੇ। ਅੱਠ ਖਿਡਾਰੀ ਜੋ ਮਾਰਚ ਵਿੱਚ ਨਿਊਜ਼ੀਲੈਂਡ ਦੇ ਟੀ -20 ਦੌਰੇ ਵਿੱਚ ਜਗ੍ਹਾ ਨਹੀਂ ਬਣਾ ਸਕੇ ਸਨ ਉਨ੍ਹਾਂ ਨੂੰ ਸੀਰੀਜ਼ ‘ਚ ਸ਼ਾਮਿਲ ਕੀਤਾ ਗਿਆ ਹੈ। ਸਟੀਵ ਸਮਿਥ, ਡੇਵਿਡ ਵਾਰਨਰ, ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ, ਐਰੋਨ ਫਿੰਚ ਦੀ ਅਗਵਾਈ ਵਾਲੀ ਟੀਮ ਵਿੱਚ ਖੇਡਣ ਲਈ ਤਿਆਰੀ ਕਰ ਰਹੇ ਹਨ। ਮੈਥਿਊ ਵੇਡ, ਮਾਰਕਸ ਸਟੋਨੀਸ, ਮਿਸ਼ੇਲ ਮਾਰਸ਼ ਅਤੇ ਡੀ ਆਰਸੀ ਸ਼ੌਰਟ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਲੈੱਗ ਸਪਿਨਰ ਮਿਸ਼ੇਲ ਸਵੈਪਸਨ, ਤਨਵੀਰ ਸੰਘਾ ਅਤੇ ਐਡਮ ਜੈਂਪਾ ਨੂੰ ਸ਼ੁਰੂਆਤੀ ਟੀਮ ‘ਚ ਸ਼ਾਮਿਲ ਕੀਤਾ ਗਿਆ ਹੈ।