ਭਾਰਤ ਦੇ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੇ ਅੰਸ਼ੂ ਮਲਿਕ ਨੇ ਬਿਸ਼ਕੇਕ ਵਿਚ ਜਾਰੀ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸ ਸਾਲ ਹੋਣ ਵਾਲੇ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰ ਲਿਆ ਹੈ।
ਵਿਨੇਸ਼ ਨੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਵਿਚ ਮਹਿਲਾਵਾਂ ਦੇ 50 ਕਿਲੋਗ੍ਰਾਮ ਸੈਮੀਫਾਈਨਲ ਵਿਚ ਕਜਾਕਿਸਤਾਨ ਦੀ ਲੌਰਾ ਗੈਨਿਕਜੀ ਨੂੰ 10-0 ਤੋਂ ਹਰਾ ਕੇ ਮਹਿਲਾ 50 ਕਿਲੋਗ੍ਰਾਮ ਵਰਗ ਵਿਚ ਓਲੰਪਿਕ ਕੋਟਾ ਹਾਸਲ ਕੀਤਾ। ਉਨ੍ਹਾਂ ਨੇ 4.18 ਮਿੰਟ ਵਿਚ ਲੜਾਈ ਜਿੱਤ ਲਈ। ਹੁਣ ਉਨ੍ਹਾਂ ਦਾ ਮੁਕਾਬਲਾ ਉਜ਼ਬੇਕਿਸਤਾਨ ਦੀ ਅਕਟੇਂਗ ਦਾ ਸਾਹਮਣਾ ਕੁਨਿਮਜੇਵਾ ਨਾਲ ਹੋਵੇਗਾ, ਜਿਸ ਨੇ ਚੀਨੀ ਤਾਈਪੇ ਦੀ ਮੇਂਗ ਸੁਆਨ ਸ਼ੀ ਨੂੰ 4-2 ਨਾਲ ਹਰਾਇਆ ਹੈ।
ਇਸ ਦੇ ਨਾਲ ਹੀ ਅੰਸ਼ੂ ਮਲਿਕ ਨੇ ਮਹਿਲਾਵਾਂ ਦੇ 57 ਕਿਲੋ ਵਰਗ ਵਿੱਚ ਪੈਰਿਸ ਓਲੰਪਿਕ ਕੋਟਾ ਹਾਸਲ ਕੀਤਾ। ਉਸਨੇ ਤਕਨੀਕੀ ਉੱਤਮਤਾ ਨਾਲ ਉਜ਼ਬੇਕਿਸਤਾਨ ਦੀ ਲੇਲੋਖੋਨ ਸੋਬੀਰੋਵਾ ਨੂੰ 11-0 ਨਾਲ ਹਰਾਇਆ। ਇਸ ਤੋਂ ਪਹਿਲਾਂ ਅੰਸ਼ੂ ਨੇ ਤਕਨੀਕੀ ਉੱਤਮਤਾ ਦੇ ਆਧਾਰ ‘ਤੇ ਬਿਸ਼ਕੇਕ ‘ਚ ਆਪਣੇ ਦੋਵੇਂ ਮੈਚ ਜਿੱਤੇ ਸਨ।
ਵਿਨੇਸ਼ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਵਿਚ ਕੋਰੀਆ ਦੀ ਮਿਰਾਨ ਚਿਯੋਨ ਨੂੰ 1 ਮਿੰਟ 39 ਸੈਕੰਡ ਤੱਕ ਚੱਲੇ ਮੁਕਾਬਲੇ ਵਿਚ ਹਰਾਇਆ। ਉੁਨ੍ਹਾਂ ਦੀ ਮਜ਼ਬੂਤ ਪਖਰ ਦਾ ਵਿਰੋਧੀ ਖਿਡਾਰੀ ਕੋਲ ਕੋਈ ਜਵਾਬ ਨਹੀਂ ਸੀ। ਅਗਲੇ ਮੁਕਾਬਲੇ ਵਿਚ ਵਿਨੇਸ਼ ਨੇ ਕੰਬੋਡੀਆ ਦੀ ਐੱਸਮਾਨਾਂਗ ਡਿਟ ਨੂੰ ਸਿਰਫ 67 ਸੈਕੰਡ ਵਿਚ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਫਾਈਨਲ ਵਿਚ ਪਹੁੰਚਣ ਵਾਲੇ ਦੋ ਪਹਿਲਵਾਨਾਂ ਨੂੰ ਓਲੰਪਿਕ ਕੋਟਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: