ਸਾਊਥ ਕੋਰੀਆ ਵਿਚ ਤੀਰਅੰਦਾਜ਼ੀ ਵਰਲਡ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਕੰਪਾਊਂਡ ਪੜਾਅ ਦੋ ਮੁਕਾਬਲੇ ਦੇ ਫਾਈਨਲ ਵਿਚ ਤੁਰਕੀ ਨੂੰ ਹਰਾ ਕੇ ਪਰਨੀਤ ਕੌਰ, ਅਦਿੱਤੀ ਸਵਾਮੀ ਤੇ ਜਯੋਤੀ ਸੁਰੇਖਾ ਦੀ ਭਾਰਤੀ ਮਹਿਲਾ ਟੀਮ ਨੇ ਤੀਜਾ ਗੋਲਡ ਤਮਗਾ ਜਿੱਤਿਆ ਤੇ 232-226 ਨਾਲ ਫਾਈਨਲ ਮੁਕਾਬਲਾ ਆਪਣੇ ਨਾਂ ਕਰ ਲਿਆ।
ਭਾਰਤ ਦੀਆਂ ਤਿੰਨੋਂ ਖਿਡਾਰੀਆਂ ਵਿਚ ਕਾਫੀ ਰੋਮਾਂਚਕ ਤਾਲਮੇਲ ਦੇਖਣ ਨੂੰ ਮਿਲਿਆ ਤੇ ਫਾਈਨਲ ਵਿਚ ਤੁਰਕੀ ਦੀ ਟੀਮ ਖਿਲਾਫ ਇਕਤਰਫਾ ਮੁਕਾਬਲਾ ਖੇਡਿਆ। ਮੌਜੂਦਾ ਸਮੇਂ ਵਰਲਡ ਨੰਬਰ 1 ‘ਤੇ ਕਾਬਜ਼ ਪ੍ਰਣੀਤ ਕੌਰ, ਅਦਿੱਤੀ ਸਵਾਮੀ ਤੇ ਜਯੋਤੀ ਸੁਰੇਖਾ ਨੇ ਤੁਰਕੀ ਦੀ ਚੁਣੌਤੀ ਨੂੰ ਸਵੀਕਾਰਦੇ ਬਿਨਾਂ ਕੋਈ ਮੌਕਾ ਗੁਆਏ ਗੋਲਡ ਮੈਡਲ ਜਿੱਤਿਆ। ਫਾਈਨਲ ਦੀ ਸ਼ੁਰੂਆਤ ਕਾਫੀ ਰੋਮਾਂਚ ਰਹੀ। ਭਾਰਤੀ ਤੀਰਅੰਦਾਜ਼ਾਂ ਨੇ ਪਹਿਲਾਂ ਤਿੰਨ ਤੀਰਾਂ ‘ਤੇ ਤਿੰਨ ਐਕਸ ਲਗਾਏ ਪਰ ਅਗਲੇ ਤਿੰਨ ਕੋਸ਼ਿਸ਼ਾਂ ਵਿਚ ਇਕ-ਇਕ ਅੰਕ ਗੁਆ ਦਿੱਤਾ। ਹਾਲਾਂਕਿ ਕਿਸਮਤ ਨੇ ਦੂਜੇ ਮੁਕਾਬਲੇ ਵਿਚ ਭਾਰਤੀ ਟੀਮ ਦਾ ਸਾਥ ਦਿੱਤਾ ਤੇ ਉਨ੍ਹਾਂ ਨੇ ਪਹਿਲਾ ਰਾਊਂਡ ਸਿਰਫ ਇਕ ਅੰਕ ਨਾਲ ਜਿੱਤ ਲਿਆ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਸੀਰੀਆ ’ਚ ਫਸੀ ਮਹਿਲਾ ਦੀ ਹੋਈ ਭਾਰਤ ਵਾਪਸੀ
ਦੂਜੇ ਰਾਊਂਡ ਵਿਚ ਭਾਰਤੀ ਤਿਕੜੀ ਦਾ ਦਬਦਬਾ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਪੰਜ 10 ਤੇ 2 ਐਕਸ ਲਗਾਏ ਤੇ ਵਿਰੋਧੀ ਟੀਮ ‘ਤੇ ਚਾਰ ਅੰਕਾਂ ਦੀ ਬੜ੍ਹਤ ਬਣਾ ਲਈ। ਤੁਰਕੀ ਨੇ ਅੰਤਿਮ ਦੌਰ ਵਿਚ ਕਾਫੀ ਹੌਸਲੇ ਤੇ ਦ੍ਰਿੜ੍ਹਤਾ ਦਾ ਪ੍ਰਦਰਸ਼ਨ ਕੀਤਾ ਤੇ ਚਾਰ ਸ਼ਾਟ ਲਗਾਏ ਜਿਸ ਵਿਚੋਂ ਇਕ ਐਕਸ ਵੀ ਸ਼ਾਮਲ ਸੀ ਜਿਸ ਨਾਲ ਭਾਰਤ ਦੇ 58 ਦੇ ਕੁੱਲ ਸਕੋਰ ਦੀ ਬਰਾਬਰੀ ਹੋ ਗਈ। ਹਾਲਾਂਕਿ ਆਖਿਰ ਵਿਚ ਭਾਰਤ ਦੀ ਚੰਗੀ ਬੜ੍ਹਤ ਤੁਰਕੀ ਲਈ ਬਹੁਤ ਜ਼ਿਆਦਾ ਸਾਬਤ ਹੋਈ ਕਿਉਂਕਿ ਉਹ ਫਰਕ ਨੂੰ ਘੱਟ ਕਰਨ ਵਿਚ ਅਸਫਲ ਰਹੇ। ਤੀਰਅੰਦਾਜ਼ੀ ਵਰਲਡ ਕੱਪ ਵਿਚ ਭਾਰਤੀ ਤਿਕੜੀ ਦਾ ਇਹ ਤੀਜਾ ਗੋਲਡ ਮੈਡਲ ਹੈ। ਭਾਰਤ ਨੂੰ ਮੌਜੂਦਾ ਵਰਲਡ ਕੱਪ ਵਿਚ ਦੋ ਹੋਰ ਤਮਗੇ ਦੀ ਉਮੀਦ ਹੈ।