ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ 9ਵਾਂ ਸੋਨ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖੇਡਾਂ ਦੇ ਸੱਤਵੇਂ ਦਿਨ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਨੇ ਮਿਕਸਡ ਡਬਲਜ਼ ਟੈਨਿਸ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ। ਦੋਵਾਂ ਨੇ ਸ਼ੁਰੂਆਤੀ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਭਾਰਤ ਨੇ 2002 ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਹਰ ਵਾਰ ਟੈਨਿਸ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਰੋਹਨ ਬੋਪੰਨਾ ਦੋ ਵਾਰ ਦਾ ਏਸ਼ਿਆਈ ਚੈਂਪੀਅਨ ਹੈ।
ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਏਸ਼ੀਆਈ ਖੇਡਾਂ ‘ਚ ਕਮਾਲ ਕਰ ਦਿਖਾਇਆ। ਉਸਨੇ 42 ਸਾਲ ਦੀ ਉਮਰ ਵਿੱਚ ਸੋਨ ਤਗਮਾ ਜਿੱਤਿਆ ਸੀ। ਬੋਪੰਨਾ ਸ਼ਨੀਵਾਰ (30 ਸਤੰਬਰ) ਨੂੰ ਰੁਤੁਜਾ ਭੋਸਲੇ ਦੇ ਨਾਲ ਮਿਕਸਡ ਡਬਲਜ਼ ਮੁਕਾਬਲੇ ਵਿੱਚ ਚੈਂਪੀਅਨ ਬਣਿਆ। ਉਨ੍ਹਾਂ ਨੇ ਚੀਨੀ ਤਾਈਪੇ ਦੇ ਸੁੰਗ ਹਾਓ ਅਤੇ ਐਨ ਸ਼ੂਓ ਨੂੰ 2-6, 6-3 (10-4) ਨਾਲ ਹਰਾ ਕੇ ਫਾਈਨਲ ਜਿੱਤਿਆ। ਇਸ ਤੋਂ ਪਹਿਲਾਂ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਦੀ ਜੋੜੀ ਨੇ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਬੋਪੰਨਾ ਅਤੇ ਰੁਤੁਜਾ ਨੇ ਮੈਚ ਵਿੱਚ ਹੌਲੀ ਸ਼ੁਰੂਆਤ ਕੀਤੀ। ਦੋਵਾਂ ਨੇ ਪਹਿਲਾ ਸੈੱਟ 2-6 ਨਾਲ ਗੁਆਇਆ। ਪਹਿਲਾ ਸੈੱਟ ਗੁਆਉਣ ਤੋਂ ਬਾਅਦ ਬੋਪੰਨਾ ਅਤੇ ਰੁਤੁਜਾ ਨੇ ਜ਼ੋਰਦਾਰ ਵਾਪਸੀ ਕੀਤੀ। ਦੋਵਾਂ ਨੇ ਦੂਜਾ ਸੈੱਟ 6-3 ਨਾਲ ਜਿੱਤਿਆ। ਇਸ ਤੋਂ ਬਾਅਦ ਦੂਜੇ ਸੈੱਟ ਵਿੱਚ ਸੁਪਰ ਟਾਈ-ਬ੍ਰੇਕ ਰਿਹਾ। ਇਸ ਵਿੱਚ ਬੋਪੰਨਾ ਅਤੇ ਰੁਤੁਜਾ ਨੇ 10-4 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : ਨਿਤਿਨ ਗਡਕਰੀ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਐਲਾਨ, ਕਿਹਾ- ਕੋਈ ਵੋਟ ਪਾਵੇ ਜਾਂ ਨਾ ਪਾਵੇ, ਮੈਂ…
ਰੋਹਨ ਬੋਪੰਨਾ ਹੁਣ ਦੋ ਵਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣ ਗਿਆ ਹੈ। ਉਸਨੇ 2018 ਵਿੱਚ ਦਿਵਿਜ ਸ਼ਰਨ ਨਾਲ ਪੁਰਸ਼ ਡਬਲਜ਼ ਜਿੱਤਿਆ ਸੀ। ਇਸ 43 ਸਾਲਾ ਖਿਡਾਰੀ ਨੇ ਸਾਬਤ ਕਰ ਦਿੱਤਾ ਕਿ ਉਮਰ ਸਿਰਫ਼ ਇੱਕ ਨੰਬਰ ਹੈ। ਰੁਤੁਜਾ ਨੂੰ ਵੀ ਆਪਣੇ ਤਜਰਬੇ ਦਾ ਲਾਭ ਮਿਲਿਆ। ਦੋਵਾਂ ਨੇ ਮਿਲ ਕੇ ਚੀਨੀ ਤਾਈਪੇ ਦੀ ਜੋੜੀ ਨੂੰ ਹੈਰਾਨ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: