ਕਪਤਾਨ ਰੋਹਿਤ ਸ਼ਰਮਾ ਦੀ ਟੀਮ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਅੱਜ ਦੱਖਣੀ ਅਫਰੀਕਾ ਦੇ ਸਾਹਮਣੇ ਹੋਵੇਗੀ। ਇਹ ਮੈਚ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਵਿਚ ਖੇਡਿਆ ਜਾਵੇਗਾ। 2007 ਦੀ ਜੇਤੂ ਭਾਰਤੀ ਟੀਮ ਕੋਲ 17 ਸਾਲ ਬਾਅਦ ਫਿਰ ਤੋਂ ਟੀ-20 ਵਿਸ਼ਵ ਚੈਂਪੀਅਨ ਬਣਨ ਦਾ ਮੌਕਾ ਹੈ। ਭਾਰਤੀ ਟੀਮ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾ ਕੇ ਫਾਈਨਲ ਵਿਚ ਪਹੁੰਚੀ ਹੈ। ਭਾਰਤ ਤੇ ਦੱਖਣੀ ਅਫਰੀਕਾ ਦੋਵੇਂ ਹੁਣ ਤੱਕ ਇਸ ਵਿਸ਼ਵ ਕੱਪ ਵਿਚ ਅਜੇਤੂ ਹਨ। ਭਾਰਤੀ ਟੀਮ ਦਾ ਇਹ ਤੀਜਾ ਟੀ-20 ਵਿਸ਼ਵ ਕੱਪ ਫਾਈਨਲ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ। ਭਾਰਤ ਆਖਰੀ ਵਾਰ 10 ਸਾਲ ਪਹਿਲਾਂ 2014 ਵਿਚ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਸੀ ਜਿਥੇ ਉਸ ਨੂੰ ਸ਼੍ਰੀਲੰਕਾ ਦੇ ਹੱਥੋਂ ਹਾਰ ਮਿਲੀ ਸੀ।
ਭਾਰਤੀ ਟੀਮ ਕਿਸੇ ਵੀ ਸਰੂਪ ਵਿਚ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪਿਛਲੇ 13 ਸਾਲਾਂ ਤੋਂ ਦੇਖਦੀ ਆ ਰਹੀ ਹੈ। ਰੋਹਿਤ ਦੀ ਟੀਮ ਕੋਲ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਣ ਦਾ ਤਾਂ ਮੌਕਾ ਹੋਵੇਗਾ ਹੀ ਨਾਲ ਹੀ 2011 ਦੇ ਬਾਅਦ ਟੀਮ ਇੰਡੀਆ ਨੂੰ ਇਕ ਵਾਰ ਫਿਰ ਵਿਸਵ ਜੇਤੂ ਦਾ ਤਾਜ ਪਹਿਨਣ ਦਾ ਮੌਕਾ ਮਿਲੇਗਾ। ਭਾਰਤ ਨੇ 2013 ਵਿਚ ਚੈਂਪੀਅਨਸ ਟਰਾਫੀ ਦੇ ਬਾਅਦ ਕੋਈ ਆਈਸੀਸੀ ਦਾ ਖਿਤਾਬ ਨਹੀਂ ਜਿੱਤਿਆ।
ਰੋਹਿਤ ਲਈ ਇਹ ਮਹਾਮੁਕਾਬਲਾ ਮਾਨਸਿਕ ਤੌਰ ‘ਤੇ ਆਸਾਨ ਨਹੀਂ ਹੋਵੇਗਾ। ਉਨ੍ਹਾਂ ਦੀ ਕਪਤਾਨੀ ਵਿਚ ਵਿਸ਼ਵ ਚੈਂਪੀਅਨਸ਼ਿਪ ਤੇ 2023 ਦੇ ਵਨਡੇ ਵਿਸ਼ਵਕੱਪ ਦਾ ਫਾਈਨਲ ਖੇਡ ਚੁੱਕੀ ਹੈ ਪਰ ਉਨ੍ਹਾਂ ਦੀ ਟੀਮ ਫਾਈਨਲ ਹੀ ਇਹ ਆਖਰੀ ਰੁਕਾਵਟ ਪਾਰ ਨਹੀਂ ਕਰ ਸਕੀ। ਰੋਹਿਤ ਦੀ ਟੀਮ ਨੂੰ ਇਸ ਆਖਰੀ ਰੁਕਾਵਟ ਨੂੰ ਪਾਰ ਕਰਨ ਦਾ ਇਕ ਹੋਰ ਮੌਕਾ ਮਿਲਿਆ ਹੈ। ਇਥੇ ਜਿੱਤੇ ਤਾਂ ਕਰੋੜਾਂ ਕ੍ਰਿਕਟ ਪ੍ਰੇਮੀਆਂ ਨਾਲ ਆਪਣੇ ਆਖਰੀ ਟੂਰਨਾਮੈਂਟ ਵਿਚ ਕੋਚਿੰਗ ਕਰ ਰਹੇ ਰਾਹੁਲ ਦ੍ਰਵਿੜ, ਖੁਦ ਉਨ੍ਹਾਂ ਦੇ ਤੇ ਵਿਰਾਟ ਕੋਹਲੀ ਲਈ ਇਹ ਖਾਸ ਤੋਹਫਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਰੋਹਿਤ ਤੇ ਵਿਰਾਟ ਦਾ ਇਹ ਆਖਰੀ ਟੀ-20 ਵਿਸ਼ਵ ਕੱਪ ਹੋ ਸਕਦਾ ਹੈ।
ਇਹ ਵੀ ਪੜ੍ਹੋ : ਨਿਰਮਾਣ ਅਧੀਨ ਮਕਾਨ ਦੀ ਛੱਤ ਡਿੱਗਣ ਨਾਲ ਵਾਪਰਿਆ ਹਾ/ਦਸਾ, ਨਾਨੀ ਘਰ ਛੁੱਟੀਆਂ ਕੱਟਣ ਆਏ 3 ਬੱਚਿਆਂ ਦੇ ਨਿਕਲੇ ਸਾ/ਹ
ਇਹ ਫਾਈਨਲ ਉਨ੍ਹਾਂ ਦੋ ਟੀਮਾਂ ਵਿਚਾਲੇ ਹੈ ਜੋ ਟੂਰਨਾਮੈਂਟ ‘ਚ ਹੁਣ ਤੱਕ ਅਜੇਤੂ ਰਹੀਆਂ ਹਨ। ਭਾਰਤ ਨੇ ਸੱਤ ਮੈਚ ਜਿੱਤੇ ਹਨ, ਜਿਨ੍ਹਾਂ ਵਿੱਚੋਂ ਇੱਕ ਮੀਂਹ ਕਾਰਨ ਨਹੀਂ ਹੋ ਸਕਿਆ, ਜਦਕਿ ਦੱਖਣੀ ਅਫਰੀਕਾ ਲਗਾਤਾਰ ਅੱਠ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਿਆ ਹੈ। ਦੱਖਣੀ ਅਫਰੀਕਾ ਇਹ ਫਾਈਨਲ ਇਸ ਲਈ ਵੀ ਖਾਸ ਹੈ ਕਿਉਂਕਿ ਉਨ੍ਹਾਂ ਦੀ ਟੀਮ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ਵਿੱਚ ਪਹੁੰਚੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦਾ ਤੀਜਾ ਫਾਈਨਲ ਖੇਡੇਗੀ। ਆਖਰੀ ਵਾਰ ਭਾਰਤ 10 ਸਾਲ ਪਹਿਲਾਂ 2014 ‘ਚ ਫਾਈਨਲ ‘ਚ ਪਹੁੰਚਿਆ ਸੀ, ਜਿੱਥੇ ਉਹ ਸ਼੍ਰੀਲੰਕਾ ਤੋਂ ਹਾਰ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: