ਵਿਸ਼ਵ ਕੱਪ 2023 ਵਿਚ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਆਲਰਾਊਂਡਰ ਹਾਰਦਿਕ ਪਾਂਡੇਯ ਵਿਸਵ ਕੱਪ ਦੇ ਬਾਕੀ ਬਚੇ ਮੈਚਾਂ ਤੋਂ ਬਾਹਰ ਹੋ ਗਏ ਹਨ।ਉਨ੍ਹਾਂ ਨੂੰ ਵਿਸ਼ਵ ਕੱਪ ਵਿਚ ਬੰਗਲਾਦੇਸ਼ ਖਿਲਾਫ ਮੈਚ ਵਿਚ ਸੱਟ ਲੱਗੀ ਸੀ। ਉਸ ਮੈਚ ਵਿਚ ਵੀ ਉਹ ਸਿਰਫ ਤਿੰਨ ਗੇਂਦ ਸੁੱਟ ਸਕੇ ਸਨ। ਇਸ ਦੇ ਬਾਅਦ ਪਿਛਲੇ ਤਿੰਨ ਮੈਚਾਂ ਵਿਚ ਟੀਮ ਇੰਡੀਆ ਇਸਦੇ ਬਿਨਾਂ ਉਤਰੀ ਸੀ। ਹਾਰਦਿਕ ਦੇ ਗੁੱਟ ਵਿਚ ਸੱਟ ਲੱਗੀ ਸੀ ਤੇ ਇਲਾਜ ਲਈ ਉਬ ਬਗੰਲੌਰ ਦੇ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਸਨ।
ਆਈਸੀਸੀ ਨੇ ਹਾਰਦਿਕ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਦੀ ਪੁਸ਼ਟੀ ਕੀਤੀ ਹੈ। ਭਾਰਤ ਨੂੰ ਫਿਲਹਾਲ ਲੀਗ ਰਾਊਂਡ ਵਿਚ 2 ਹੋਰ ਮੈਚ ਖੇਡਣੇ ਹਨ। 5 ਨਵੰਬਰ ਨੂੰ ਟੀਮ ਇੰਡੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਤੇ 12 ਨਵੰਬਰ ਨੂੰ ਨੀਦਰਲੈਂਡ ਨਾਲ ਹੈ। ਭਾਰਤੀ ਟੀਮ ਸੈਮੀਫਾਈਨਲ ਲਈ ਵੀ ਕੁਆਲਫਾਈ ਕਰ ਚੁੱਕੀ ਹੈ।
ਦੱਸ ਦੇਈਏ ਕਿ ਹਾਰਦਿਕ ਨੂੰ ਪਿਛਲੇ ਮਹੀਨੇ ਪੁਣੇ ਵਿਚ ਬੰਗਲਾਦੇਸ਼ ਖਿਲਾਫ ਭਾਰਤ ਦੇ ਵਿਸ਼ਵ ਕੱਪ ਮੈਚ ਦੌਰਾਨ ਗੇਂਦਬਾਜ਼ੀ ਕਰਦੇ ਹੋਏ ਸੱਜੇ ਗੁੱਟ ਵਿਚ ਸੱਟ ਲੱਗ ਗਈ ਸੀ ਤੇ ਹੁਣ ਇਹ ਪੁਸ਼ਟੀ ਹੋ ਗਈ ਹੈ ਕਿ 30 ਸਾਲਾ ਖਿਡਾਰੀ ਸਮੇਂ ‘ਤੇ ਉਭਰਨ ਵਿਚ ਅਸਫਲ ਰਿਹਾ ਹੈ। ਹਾਰਦਿਕ ਦੇ ਰਿਪਲੇਸਮੈਂਟ ਦੇ ਤੌਰ ‘ਤੇ ਪ੍ਰਸਿਧ ਕ੍ਰਿਸ਼ਨਾ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਪ੍ਰਸਿੱਧ ਨੂੰ ਵਿਸ਼ਵ ਕੱਪ ਦਾ ਤਰਬਾ ਨਹੀਂ ਹੈ ਤੇ ਉਹ ਪਹਿਲੀ ਵਾਰ ਵਿਸ਼ਵ ਕੱਪ ਦੇ ਟੀਮ ਵਿਚ ਸ਼ਾਮਲ ਕੀਤੇ ਗਏ ਹਨ। ਪ੍ਰਸਿੱਧ ਨੂੰ ਬੈਕਅੱਪ ਵਜੋਂ ਤਿਆਰ ਰਹਿਣ ਨੂੰ ਕਿਹਾ ਗਿਆ ਸੀ ਤੇ ਉਹ ਐੱਨਸੀਏ ਬੰਗਲੌਰ ਵਿਚ ਸਨ। ਸ਼ਨੀਵਾਰ ਨੂੰ ਟੂਰਨਾਮੈਂਟ ਦੀ ਈਵੈਂਟ ਟੈਕਨੀਕਲ ਕਮੇਟੀ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਉਨ੍ਹਾਂ ਨੂੰ ਭਾਰਤੀ ਸਕਵਾਡ ਵਿਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 31 ਸਕੂਲਾਂ ਦੇ ਨਾਂ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਸੈਨਿਕਾਂ ਦੇ ਨਾਂ ‘ਤੇ ਰੱਖੇ
ਪ੍ਰਸਿੱਧ ਨੇ ਭਾਰਤ ਲਈ ਸੀਮਤ (ਵਨਡੇ-ਟੀ 20) ਦੇ 19 ਮੈਚ ਖੇਡ ਹਨ ਅਤੇ ਉਹ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਪ ਵਨਡੇ ਸੀਰੀਜ ਦੌਰਾਨ ਟੀਮ ਇੰਡੀਆ ਵਿਚ ਸ਼ਾਮਲ ਸਨ। ਵਿਸ਼ਵ ਕੱਪ ਤੋਂ ਠੀਕ ਪਹਿਲਾਂ ਆਸਟ੍ਰੇਲੀਆ ਦੇ ਤਿੰਨ ਮੈਚਾਂ ਦੀ ਵਨਡੇ ਸੀਰੀਜ ਦੇ ਤੀਜੇ ਮੁਕਾਬਲੇ ਵਿਚ ਪ੍ਰਸਿਧ ਨੇ ਡੇਵਿਡ ਵਾਰਨਰ ਦਾ ਵਿਕਟ ਲਿਆ ਸੀ। ਉਨ੍ਹਾਂ ਨੇ 5 ਓਵਰਾਂ ਵਿਚ 45 ਦੌੜਾਂ ਦੇ ਕੇ ਇਕ ਵਿਕਟ ਲਿਆ ਸੀ। ਸੀਮਤ ਓਵਰਾਂ ਵਿਚ ਉਨ੍ਹਾਂ ਦੇ ਨਾਂ 33 ਵਿਕਟਾਂ ਹਨ।