ਝਾਰਖੰਡ ਦੇ ਖਿਡਾਰੀਆਂ ਦੀ ਦੁਰਦਸ਼ਾ ਦੀ ਕਹਾਣੀ ਤਾਲਾਬੰਦੀ ਵਿੱਚ ਲਗਾਤਾਰ ਸਾਹਮਣੇ ਆ ਰਹੀ ਹੈ। ਪਿੱਛਲੇ ਇੱਕ ਸਾਲ ਦੇ ਇਸ ਕੋਵਿਡ ਕਾਲ ਵਿੱਚ ਲੋਕਾਂ ਨੇ ਮੀਡੀਆ ਦੇ ਜ਼ਰੀਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਸਬਜ਼ੀਆਂ ਵੇਚਣ ਤੋਂ ਲੈ ਕੇ, ਹਰ ਤਰ੍ਹਾਂ ਦੀਆ ਮੁਸ਼ਕਿਲਾਂ ਵਿੱਚੋਂ ਲੰਘ ਦੇ ਦੇਖਿਆ ਹੈ। ਝਾਰਖੰਡ ਵਿੱਚ ਪਹਿਲਾਂ ਹੀ ਇੱਕ ਵਿਆਪਕ ਖੇਡ ਨੀਤੀ ਦੀ ਘਾਟ ਖਿਡਾਰੀਆਂ ਦੀ ਦੁਰਦਸ਼ਾ ਲਈ ਜੱਗਜਾਹਿਰ ਹੈ।
ਪਰ ਕੋਰੋਨਾ ਯੁੱਗ ਵਿੱਚ ਸਥਿਤੀ ਇੰਨੀ ਖਰਾਬ ਹੋ ਗਈ ਹੈ ਕਿ ਧਨਬਾਦ ਦੀ ਅੰਤਰਰਾਸ਼ਟਰੀ ਫੁੱਟਬਾਲਰ ਸੰਗੀਤਾ ਕੁਮਾਰੀ ਨੂੰ ਘਰ ਚਲਾਉਣ ਲਈ ਉਸਦੀ ਮਾਂ ਨਾਲ ਇੱਟਾਂ ਦੇ ਭੱਠੇ ‘ਤੇ ਕੰਮ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਧਨਬਾਦ ਦੀ ਸੰਗੀਤਾ ਕੁਮਾਰੀ ਭੂਟਾਨ ਵਿੱਚ ਅੰਡਰ -18 ਅਤੇ ਥਾਈਲੈਂਡ ਵਿੱਚ ਅੰਡਰ -19 ਫੁੱਟਬਾਲ ਖੇਡ ਚੁੱਕੀ ਹੈ। ਸੰਗੀਤਾ ਨੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿੱਚ ਝਾਰਖੰਡ ਦੀ ਪ੍ਰਤੀਨਿਧਤਾ ਵੀ ਕੀਤੀ ਹੈ।
ਪਹਿਲਾਂ ਭਰਾ ਮਜ਼ਦੂਰੀ ਕਰ ਕਿਸੇ ਤਰ੍ਹਾਂ ਘਰ ਚਲਾਉਂਦਾ ਸੀ ਪਰ ਤਾਲਾਬੰਦੀ ਵਿੱਚ ਕਾਰੋਬਾਰ ਬੰਦ ਹੋਣ ਕਾਰਨ ਉਹ ਵੀ ਬੇਰੁਜ਼ਗਾਰ ਹੋ ਗਿਆ ਹੈ। ਸੰਗੀਤਾ ਬੀਤੇ ਤਿੰਨ ਸਾਲਾਂ ਤੋਂ ਇੱਕੋ ਨੌਕਰੀ ਲਈ ਸੰਘਰਸ਼ ਕਰ ਰਹੀ ਹੈ, ਪਰ ਉਸ ਨੂੰ ਅੱਜ ਤੱਕ ਹੱਕ ਨਹੀਂ ਮਿਲਿਆ ਹੈ। ਪਿੱਛਲੇ ਸਾਲ ਵੀ ਕੁੱਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਸਥਿਤੀ ਬਾਰੇ ਟਵੀਟ ਕੀਤਾ ਸੀ, ਜਿਸ ‘ਤੇ ਆਦੇਸ਼ ਵੀ ਆਇਆ ਸੀ ਪਰ ਕੋਈ ਠੋਸ ਪਹਿਲ ਨਹੀਂ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਪਿੱਛਲੇ ਸਾਲ ਪ੍ਰਸ਼ਾਸਨ ਦੀ ਸਹਾਇਤਾ ਨਾਲ ਸਿਰਫ ਦਸ ਹਜ਼ਾਰ ਦੀ ਸਹਾਇਤਾ ਪੇਸ਼ ਕਰ ਖਾਨਾਪੂਰਤੀ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਹੋਰ ਕੋਈ ਸਹਾਇਤਾ ਨਹੀਂ ਮਿਲੀ।
ਇਹ ਵੀ ਪੜ੍ਹੋ : ਫਿਰ ਕਿਸਾਨਾਂ ਦੇ ਹੱਕ ‘ਚ ਆਏ ਨਵਜੋਤ ਸਿੱਧੂ ਨੇ ਕੀਤਾ ਵੱਡਾ ਐਲਾਨ, ਕੈਪਟਨ ਅਤੇ ਮੋਦੀ ਸਰਕਾਰ ‘ਤੇ ਵੀ ਸਾਧਿਆ ਨਿਸ਼ਾਨਾ
ਪਰ ਝਾਰਖੰਡ ਪ੍ਰਦੇਸ਼ ਭਾਜਪਾ ਦੇ ਬੁਲਾਰੇ ਸਹਿ ਸਾਬਕਾ ਵਿਧਾਇਕ ਕੁਨਾਲ ਸ਼ਡਾਂਗੀ ਦੀ ਮੀਡੀਆ ਰਿਪੋਰਟ ‘ਤੇ ਨਜ਼ਰ ਪਈ ਅਤੇ ਉਨ੍ਹਾਂ ਨੇ ਇਸ ਸਬੰਧ ਵਿੱਚ ਟਵੀਟ ਕੀਤਾ। ਜਿਵੇਂ ਹੀ ਟਵੀਟ ਆਇਆਪਹਿਲਾਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਇਸ ਗੱਲ ਦਾ ਧਿਆਨ ਕੀਤਾ ਅਤੇ ਹੁਣ ਕੇਂਦਰੀ ਰਾਜ ਮੰਤਰੀ ਕਿਰਨ ਰਿਜਿਜੂ ਨੇ ਸੰਗੀਤਾ ਕੁਮਾਰੀ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਕਰਨ ਅਤੇ ਸਨਮਾਨਯੋਗ ਜ਼ਿੰਦਗੀ ਲਈ ਮੰਤਰਾਲੇ ਤੋਂ ਮਦਦ ਦੇਣ ਦੀ ਪਹਿਲ ਕੀਤੀ ਹੈ। ਉਨ੍ਹਾਂ ਨੇ ਕੁਨਾਲ ਸ਼ਡਾਂਗੀ ਦੇ ਟਵੀਟ ਦਾ ਜੁਆਬ ਦੇ ਕੇ ਟਵੀਟ ਕੀਤਾ ਹੈ। ਹਾਲ ਹੀ ਵਿੱਚ, ਪਾਠਸ਼ਾਲਾ ਦੇ ਸੰਸਥਾਪਕ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਦੇਵ ਕੁਮਾਰ ਵਰਮਾ ਵੀ ਉਨ੍ਹਾਂ ਦੇ ਘਰ ਕੁੱਝ ਰਾਹਤ ਸਮੱਗਰੀ ਲੈ ਕੇ ਆਏ ਸਨ ਅਤੇ ਉਹ ਵੀ ਉਨ੍ਹਾਂ ਦੀ ਮਦਦ ਲਈ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।
ਇਹ ਵੀ ਦੇਖੋ :ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !