IPL 2020 DD vs KXIP: ਕਿੰਗਜ਼ ਇਲੈਵਨ ਪੰਜਾਬ ਦੇ ਮਨੋਬਲ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਇੱਕ ਰੋਮਾਂਚਕ ਮੈਚ ਵਿੱਚ ਮਿਲੀ ਜਿੱਤ ਨਾਲ ਹੁਲਾਰਾ ਮਿਲਿਆ ਹੈ। ਹਾਲਾਂਕਿ, ਅੱਜ ਪੰਜਾਬ ਲਈ ਰਾਹ ਸੌਖਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰਨਾ ਪਏਗਾ ਜੋ ਪੁਆਇੰਟ ਟੇਬਲ ਦੇ ਸਿਖਰ ‘ਤੇ ਹਨ। ਆਈਪੀਐਲ 2020 ਦੀ ਸ਼ੁਰੂਆਤ ਵਿੱਚ ਦੋ ਬਹੁਤ ਨੇੜਲੇ ਮੈਚਾਂ ਵਿੱਚ ਹਾਰਨ ਤੋਂ ਬਾਅਦ ਕਿੰਗਜ਼ ਇਲੈਵਨ ਦੀ ਟੀਮ ਪਿੱਛਲੇ ਦੋ ਮੈਚਾਂ ਵਿੱਚ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ ਹੈ। ਡੈਥ ਓਵਰਾਂ ਦੀ ਗੇਂਦਬਾਜ਼ੀ ਗਲੇਨ ਮੈਕਸਵੈਲ ਦਾ ਖਰਾਬ ਫਾਰਮ ਅਤੇ ਇੱਕ ਕਮਜ਼ੋਰ ਮਿਡਲ-ਆਰਡਰ ਟੀਮ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕ ਪਲੇਅ ਆਫ ‘ਚ ਜਗ੍ਹਾ ਬਣਾਉਣ ਲਈ ਟੀਮ ਨੂੰ ਬਾਕੀ ਪੰਜ ਮੈਚ ਜਿੱਤਣੇ ਪੈਣਗੇ। ਟੂਰਨਾਮੈਂਟ ਦੇ ਚੋਟੀ ਦੇ ਦੋ ਸਕੋਰਰ ਸਲਾਮੀ ਬੱਲੇਬਾਜ਼ ਰਾਹੁਲ (525) ਅਤੇ ਮਯੰਕ ਅਗਰਵਾਲ (393) ਦੀ ਮੌਜੂਦਗੀ ਦੇ ਬਾਵਜੂਦ ਟੀਮ ਨੇ ਜਿੱਤ ਲਈ ਸੰਘਰਸ਼ ਕੀਤਾ ਹੈ। ਹਾਲਾਂਕਿ ਕ੍ਰਿਸ ਗੇਲ ਦੀ ਸਫਲ ਵਾਪਸੀ ਨੇ ਸਲਾਮੀ ਬੱਲੇਬਾਜ਼ਾਂ ਉੱਤੇ ਦਬਾਅ ਘੱਟ ਕੀਤਾ ਹੈ, ਖ਼ਾਸਕਰ ਰਾਹੁਲ ਹੁਣ ਹੋਰ ਖੁੱਲ੍ਹ ਕੇ ਖੇਡ ਸਕਦੇ ਹਨ। ਨਿਕੋਲਸ ਪੂਰਨ ਨੇ ਉਹ ਦਿਖਾਇਆ ਹੈ ਜੋ ਜਿਸ ਪ੍ਰਦਰਸ਼ਨ ਦੇ ਉਹ ਸਮਰੱਥ ਹੈ, ਪਰ ਉਸਨੇ ਅਜੇ ਤੱਕ ਟੀਮ ਨੂੰ ਜਿੱਤ ਦਵਾਉਣ ਵਾਲੀ ਇੱਕ ਵੀ ਪਾਰੀ ਨਹੀਂ ਖੇਡੀ। ਬੱਲੇਬਾਜ਼ ਦੇ ਤੌਰ ‘ਤੇ ਮੈਕਸਵੈਲ’ ਤੇ ਦਬਾਅ ਹੈ ਪਰ ਉਹ ਇੱਕ ਲਾਭਦਾਇਕ ਸਪਿਨਰ ਸਾਬਿਤ ਹੋ ਰਿਹਾ ਹੈ। ਹਾਲਾਂਕਿ, ਦਿੱਲੀ ਕੈਪੀਟਲਸ ਦੇ ਖਿਲਾਫ, ਟੀਮ ਦੇ ਮੈਕਸਵੈੱਲ ਦੇ ਨਾਲ ਬਰਕਰਾਰ ਰਹਿਣ ਦੀ ਉਮੀਦ ਹੈ।
ਮੌਜੂਦਾ ਟੂਰਨਾਮੈਂਟ ‘ਚ ਦਿੱਲੀ ਦੀ ਟੀਮ ਹੁਣ ਤੱਕ ਦੀ ਸਭ ਤੋਂ ਸਫਲ ਟੀਮ ਰਹੀ ਹੈ ਅਤੇ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਸ਼ਨੀਵਾਰ ਰਾਤ ਨੂੰ ਨਜ਼ਦੀਕੀ ਮੈਚ ਵਿੱਚ ਮਿਲੀ ਜਿੱਤ ਨੇ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ ਹੋਵੇਗਾ। ਪ੍ਰਿਥਵੀ ਕੁੱਝ ਮੈਚਾਂ ‘ਚ ਖਾਤਾ ਖੋਲ੍ਹਣ ਵਿੱਚ ਅਸਫਲ ਰਹਿਣ ਤੋਂ ਬਾਅਦ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਵੇਗਾ, ਜਦਕਿ ਸ਼ਿਖਰ ਧਵਨ ਫਾਰਮ ‘ਚ ਵਾਪਿਸ ਪਰਤ ਆਇਆ ਹੈ। ਦਿੱਲੀ ਦੀ ਟੀਮ ਨੌਂ ਵਿੱਚੋਂ ਸੱਤ ਮੈਚ ਜਿੱਤਣ ਵਿੱਚ ਸਫਲ ਰਹੀ ਹੈ। ਗੇਂਦ ਤੋਂ ਇਲਾਵਾ ਅਕਸ਼ਰ ਪਟੇਲ ਨੇ ਵੀ ਬੱਲੇ ਨਾਲ ਆਪਣੀ ਉਪਯੋਗਤਾ ਸਾਬਿਤ ਕੀਤੀ ਹੈ। ਚੇਨਈ ਸੁਪਰਕਿੰਗਜ਼ ਖ਼ਿਲਾਫ਼ ਰਵਿੰਦਰ ਜਡੇਜਾ ਦੇ ਮੈਚ ਦੇ ਆਖਰੀ ਓਵਰ ਵਿੱਚ, ਉਸ ਨੇ ਦਿੱਲੀ ਨੂੰ ਜਿੱਤਾਉਣ ਲਈ ਤਿੰਨ ਛੱਕੇ ਲਗਾਏ ਸੀ। ਵਧੀਆ ਗੇਂਦਬਾਜ਼ੀ ਕ੍ਰਮ ਨਾਲ, ਦਿੱਲੀ ਦੀ ਟੀਮ ਨੇ ਦਿਖਾਇਆ ਹੈ ਕਿ ਉਹ ਘੱਟ ਸਕੋਰ ਦਾ ਬਚਾਅ ਕਰਨ ਦੇ ਵੀ ਸਮਰੱਥ ਹਨ। ਜ਼ਖਮੀ ਰਿਸ਼ਭ ਪੰਤ ਦੀ ਗੈਰਹਾਜ਼ਰੀ ‘ਚ ਖੇਡ ਰਹੇ ਅਜਿੰਕਿਆ ਰਹਾਣੇ ਨੂੰ ਪ੍ਰਭਾਵ ਪਾਉਣ ਲਈ ਜ਼ਿਆਦਾ ਸਮਾਂ ਨਹੀਂ ਮਿਲੇਗਾ। ਪੰਤ ਇਸ ਮੈਚ ਵਿੱਚ ਵੀ ਨਹੀਂ ਖੇਡੇਗਾ। ਦੋਵਾਂ ਟੀਮਾਂ ਵਿਚਾਲੇ ਪਿੱਛਲਾ ਮੈਚ ਸੁਪਰ ਓਵਰ ਵਿੱਚ ਗਿਆ ਸੀ ਅਤੇ ਦਿੱਲੀ ਤੋਂ ਵੱਧ ਪੰਜਾਬ ਦੀ ਟੀਮ ਉਮੀਦ ਕਰ ਰਹੀ ਹੋਵੇਗੀ ਕਿ ਇਹ ਦੁਬਾਰਾ ਨਾ ਹੋਵੇ।