ipl 2020 points table: ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਐਤਵਾਰ ਨੂੰ ਡਬਲ ਹੈਡਰ ਤੋਂ ਬਾਅਦ ਪੁਆਇੰਟ ਟੇਬਲ ਦੀ ਸਥਿਤੀ ਬਦਲ ਗਈ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਦਿੱਲੀ ਕੈਪੀਟਲਸ ਨੂੰ ਹਰਾਉਣ ਤੋਂ ਬਾਅਦ ਇੱਕ ਵਾਰ ਫਿਰ ਪਹਿਲੇ ਸਥਾਨ ‘ਤੇ ਕਬਜ਼ਾ ਕੀਤਾ ਹੈ। ਡਬਲ ਹੈਡਰ ਦੇ ਬਾਵਜੂਦ, ਕੇਐਲ ਰਾਹੁਲ ਨੇ ਓਰੇਂਜ ਕੈਪ ‘ਤੇ ਪਕੜ ਬਣਾਈ ਰੱਖੀ, ਜਦਕਿ ਪਰਪਲ ਕੈਪ ਦੀ ਦੌੜ ਵਿੱਚ ਰਬਾਡਾ ਨੇ ਹੋਰ ਗੇਂਦਬਾਜ਼ਾਂ ਦੇ ਮੁਕਾਬਲੇ ਆਪਣੀ ਸਥਿਤੀ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲ ਨੇ ਟੂਰਨਾਮੈਂਟ ਵਿੱਚ ਹੁਣ ਤੱਕ 5-5 ਮੈਚ ਜਿੱਤੇ ਹਨ, ਪਰ ਮੁੰਬਈ ਦੀ ਟੀਮ +1.327 ਦੇ ਨੈੱਟ ਰਨ ਰੇਟ ਨਾਲ ਪਹਿਲੇ ਸਥਾਨ ‘ਤੇ ਹੈ। ਦਿੱਲੀ ਕੈਪੀਟਲ +1.038 ਦੇ ਰਨ ਰੇਟ ਨਾਲ ਮੁੰਬਈ ਇੰਡੀਅਨਜ਼ ਤੋਂ ਥੋੜੀ ਪਿੱਛੇ ਹੈ। ਕੋਲਕਾਤਾ ਨਾਈਟ ਰਾਈਡਰਜ਼ 6 ਵਿੱਚੋਂ ਚਾਰ ਮੈਚ ਜਿੱਤ ਕੇ ਤੀਜੇ ਸਥਾਨ ਉੱਤੇ ਹੈ। ਆਰਸੀਬੀ ਨੇ ਵੀ 6 ਵਿੱਚੋਂ ਚਾਰ ਮੈਚ ਜਿੱਤੇ ਹਨ। ਪਰ ਕੇਕੇਆਰ ਦਾ ਰਨ ਰੇਟ +0.017 ਹੈ, ਜਦਕਿ ਆਰਸੀਬੀ -0.820 ਦੇ ਰਨ ਰੇਟ ਨਾਲ ਇਸ ਮਾਮਲੇ ਵਿੱਚ ਬਹੁਤ ਪਿੱਛੇ ਹੈ। ਸਨਰਾਈਜ਼ਰਸ ਹੈਦਰਾਬਾਦ ਨੂੰ ਐਤਵਾਰ ਨੂੰ ਰਾਜਸਥਾਨ ਰਾਇਲਜ਼ ਖਿਲਾਫ ਹਾਰ ਤੋਂ ਬਾਅਦ ਵੀ ਪੁਆਇੰਟ ਟੇਬਲ ‘ਚ ਨੁਕਸਾਨ ਨਹੀਂ ਹੋਇਆ।
ਹੈਦਰਾਬਾਦ 6 ਅੰਕ ਅਤੇ +0.153 ਦੀ ਰਨ ਰੇਟ ਨਾਲ ਪੰਜਵੇਂ ਸਥਾਨ ‘ਤੇ ਹੈ। ਰਾਜਸਥਾਨ ਰਾਇਲਜ਼ ਟੂਰਨਾਮੈਂਟ ਵਿੱਚ ਆਪਣੀ ਤੀਜੀ ਜਿੱਤ ਦਰਜ ਕਰਨ ਤੋਂ ਬਾਅਦ, ਉਹ ਹੁਣ -0.872 ਅਤੇ 6 ਅੰਕਾਂ ਨਾਲ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਸੀਐਸਕੇ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਸਥਿਤੀ ਬਹੁਤ ਖਰਾਬ ਹੈ। ਸੀਐਸਕੇ ਚਾਰ ਅੰਕ ਅਤੇ -0.588 ਦੀ ਰਨ ਰੇਟ ਨਾਲ ਸੱਤਵੇਂ ਸਥਾਨ ‘ਤੇ ਹੈ, ਜਦਕਿ ਕਿੰਗਜ਼ ਇਲੈਵਨ ਪੰਜਾਬ ਦੋ ਅੰਕਾਂ ਦੇ ਨਾਲ ਆਖਰੀ ਸਥਾਨ’ ਤੇ ਹੈ। ਕੇਐਲ ਰਾਹੁਲ ਨੇ ਓਰੇਂਜ ਕੈਪ ‘ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਰਾਹੁਲ ਨੇ ਹੁਣ ਤੱਕ ਖੇਡੇ 7 ਮੈਚਾਂ ਵਿੱਚ 387 ਦੌੜਾਂ ਬਣਾਈਆਂ ਹਨ। ਮਯੰਕ ਅਗਰਵਾਲ 337 ਦੌੜਾਂ ਦੇ ਨਾਲ ਦੂਜੇ ਅਤੇ ਡੂ ਪਲੇਸੀ 337 ਦੌੜਾਂ ਦੇ ਨਾਲ ਤੀਜੇ ਨੰਬਰ ‘ਤੇ ਹਨ। ਪਰਪਲ ਕੈਪ ਦੀ ਦੌੜ ਵਿੱਚ ਰਬਾਡਾ ਹੋਰ ਗੇਂਦਬਾਜ਼ਾਂ ਨਾਲੋਂ ਕਿਤੇ ਅੱਗੇ ਦਿਖਾਈ ਦਿੰਦਾ ਹੈ। ਰਬਾਡਾ ਨੇ ਹੁਣ ਤੱਕ 7 ਮੈਚਾਂ ਵਿੱਚ 17 ਵਿਕਟਾਂ ਹਾਸਿਲ ਕੀਤੀਆਂ ਹਨ। ਜਸਪ੍ਰੀਤ ਬੁਮਰਾਹ 7 ਮੈਚਾਂ ਵਿੱਚ 11 ਵਿਕਟਾਂ ਨਾਲ ਦੂਜੇ ਅਤੇ ਟ੍ਰੇਂਟ ਬੋਲਟ 7 ਮੈਚਾਂ ਵਿੱਚ 11 ਵਿਕਟਾਂ ਨਾਲ ਤੀਜੇ ਨੰਬਰ ’ਤੇ ਹੈ। ਬੁਮਰਾਹ ਦੀ ਏਕੋਨਮੀ ਬੋਲਟ ਨਾਲੋਂ ਥੋੜੀ ਵਧੀਆ ਹੈ।