ipl 2020 points table: ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ 2020 ਵਿੱਚ ਲਗਾਤਾਰ ਤਿੰਨ ਮੈਚ ਜਿੱਤ ਕੇ ਪੁਆਇੰਟ ਟੇਬਲ ਵਿੱਚ ਕੁੱਝ ਹੱਦ ਤੱਕ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਮੰਗਲਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਸ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ। ਇਸ ਜਿੱਤ ਦੇ ਨਾਲ ਹੀ ਪੰਜਾਬ ਪੁਆਇੰਟ ਟੇਬਲ ਵਿੱਚ 5 ਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਆਈਪੀਐਲ 2020 ਵਿੱਚ ਪੰਜਾਬ ਦੀ ਟੀਮ ਨੇ 10 ਮੈਚਾਂ ‘ਚ ਚਾਰ ਮੈਚ ਜਿੱਤੇ ਹਨ। ਹਾਰ ਦੇ ਬਾਵਜੂਦ, ਦਿੱਲੀ ਕੈਪੀਟਲਸ ਟੇਬਲ ਵਿੱਚ ਪਹਿਲੇ ਨੰਬਰ ‘ਤੇ ਹੈ। ਦਿੱਲੀ ਕੈਪੀਟਲਸ ਸੱਤ ਮੈਚ ਜਿੱਤ ਕੇ ਚੋਟੀ ‘ਤੇ ਹੈ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਦੂਜੇ ਨੰਬਰ ‘ਤੇ ਹੈ। ਮੁੰਬਈ ਦੀ ਟੀਮ ਨੇ ਨੌਂ ਵਿੱਚੋਂ ਸੱਤ ਮੈਚ ਜਿੱਤੇ ਹਨ। ਤੀਜੇ ਨੰਬਰ ‘ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਹੈ ਜਿਸਨੇ ਛੇ ਮੈਚ ਜਿੱਤੇ ਹਨ। ਹਾਲਾਂਕਿ, ਨੈੱਟ ਰਨ ਰੇਟ ਦੇ ਅਧਾਰ ‘ਤੇ ਉਹ ਮੁੰਬਈ ਤੋਂ ਪਿੱਛੇ ਹੈ। ਚੌਥੇ ਨੰਬਰ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਹੈ ਜਿਸ ਨੇ ਨੌਂ ਮੈਚਾਂ ਵਿੱਚੋਂ ਪੰਜ ਜਿੱਤਾਂ ਦਰਜ ਕੀਤੀਆਂ ਹਨ। ਚੇਨਈ ਸੁਪਰਕਿੰਗਜ਼ ਆਈਪੀਐਲ ਦੇ ਪੁਆਇੰਟ ਟੇਬਲ ‘ਚ ਸਭ ਤੋਂ ਹੇਠਾਂ ਹੈ।
ਕੇਐਲ ਰਾਹੁਲ ਨੇ 10 ਮੈਚਾਂ ਵਿੱਚ 540 ਦੌੜਾਂ ਬਣਾ ਕੇ ਓਰੇਂਜ ਕੈਪ ‘ਤੇ ਆਪਣੀ ਪਕੜ ਬਰਕਰਾਰ ਰੱਖੀ ਹੈ। ਸ਼ਿਖਰ ਧਵਨ ਆਈਪੀਐਲ ‘ਚ ਆਪਣਾ ਲਗਾਤਾਰ ਦੂਜਾ ਸੈਂਕੜਾ ਲਗਾਉਣ ਤੋਂ ਬਾਅਦ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਧਵਨ ਨੇ 10 ਮੈਚਾਂ ਵਿੱਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਦੀ ਮਦਦ ਨਾਲ 465 ਦੌੜਾਂ ਬਣਾਈਆਂ ਹਨ। ਮਯੰਕ ਅਗਰਵਾਲ 398 ਦੌੜਾਂ ਦੇ ਨਾਲ ਤੀਜੇ ਅਤੇ ਡੂ ਪਲੇਸੀ 375 ਦੌੜਾਂ ਦੇ ਨਾਲ ਚੌਥੇ ਸਥਾਨ ‘ਤੇ ਹੈ, ਜਦਕਿ ਵਿਰਾਟ ਕੋਹਲੀ 347 ਦੌੜਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਪਰਪਲ ਕੈਪ ਦੀ ਦੌੜ ਵਿੱਚ ਰਬਾਡਾ ਨੇ ਆਪਣੀ ਸਥਿਤੀ ਨੂੰ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਕੀਤਾ ਹੈ। ਰਬਾਡਾ 10 ਮੈਚਾਂ ਵਿੱਚ 21 ਵਿਕਟਾਂ ਨਾਲ ਪਹਿਲੇ ਸਥਾਨ ਉੱਤੇ ਹੈ। ਦੂਜੇ ਨੰਬਰ ‘ਤੇ ਕਿੰਗਜ਼ ਇਲੈਵਨ ਪੰਜਾਬ ਦੇ ਮੁਹੰਮਦ ਸ਼ਮੀ ਹਨ ਜਿਨ੍ਹਾਂ ਨੇ 16 ਵਿਕਟਾਂ ਲਈਆਂ ਹਨ। ਮੁੰਬਈ ਇੰਡੀਅਨਜ਼ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੁਣ ਤੀਜੇ ਨੰਬਰ ‘ਤੇ ਹੈ। ਬੁਮਰਾਹ ਨੇ 9 ਮੈਚਾਂ ਵਿੱਚ 15 ਵਿਕਟਾਂ ਹਾਸਿਲ ਕੀਤੀਆਂ ਹਨ। ਚੌਥੇ ਨੰਬਰ ‘ਤੇ ਜੋਫਰਾ ਆਰਚਰ ਹੈ, ਜਿਸ ਨੇ ਹੁਣ ਤੱਕ ਟੂਰਨਾਮੈਂਟ ਵਿੱਚ 13 ਵਿਕਟਾਂ ਲਈਆਂ ਹਨ।