IPL 2020 RR vs DC: ਸ਼ਾਰਜਾਹ: ਰਾਜਸਥਾਨ ਰਾਇਲਜ਼ ਨੂੰ ਲਗਾਤਾਰ ਤਿੰਨ ਹਾਰਾ ਤੋਂ ਬਾਅਦ, ਜੋ ਆਪਣੀ ਸਰਵਸ੍ਰੇਸ਼ਠ ਇਲੈਵਨ ਲੱਭਣ ਵਿੱਚ ਅਸਫਲ ਰਹੀ, ਉਸ ਨੂੰ ਸ਼ੁੱਕਰਵਾਰ ਨੂੰ ਦਿੱਲੀ ਖਿਲਾਫ ਖੇਡਣ ਤੋਂ ਪਹਿਲਾ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਪਵੇਗਾ। ਰਾਇਲਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਸ਼ਾਰਜਾਹ ਵਿੱਚ ਦੋਵੇਂ ਮੈਚ ਜਿੱਤੇ ਸੀ, ਪਰ ਉਸ ਨੂੰ ਅਬੂ ਧਾਬੀ ਅਤੇ ਦੁਬਈ ਵਰਗੇ ਵੱਡੇ ਮੈਦਾਨਾਂ ‘ਤੇ ਤਿੰਨੋਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਟੀਮ ਫਿਰ ਸ਼ਾਰਜਾਹ ਵਿੱਚ ਪਰਤ ਆਈ ਹੈ ਅਤੇ ਇਥੇ ਦੋ ਮੈਚਾਂ ਵਿੱਚ ਮਿਲੀ ਜਿੱਤ ਉਸ ਦੇ ਹੌਂਸਲੇ ਨੂੰ ਵਧਾਏਗੀ।ਦੂਜੇ ਪਾਸੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਦਿੱਲੀ ਨੇ ਤਿੰਨੋਂ ਵਿਭਾਗਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪੰਜ ਵਿੱਚੋਂ ਚਾਰ ਮੈਚ ਜਿੱਤੇ ਹਨ। ਵੈਸੇ, ਕੁੱਝ ਘੰਟਿਆਂ ਬਾਅਦ ਖੇਡੇ ਜਾਣ ਵਾਲੇ ਮੈਚ ਵਿੱਚ ਤੁਸੀਂ ਸ਼ਾਰਜਾਹ ਦੇ ਮੈਦਾਨ ‘ਤੇ ਦੌੜਾਂ ਦੀ ਬਾਰਿਸ਼ ਦੇਖ ਸਕਦੇ ਹੋ।
ਜਾਣੋ ਮੈਚ ਨਾਲ ਸਬੰਧਿਤ ਮਹੱਤਵਪੂਰਣ ਚੀਜ਼ਾਂ ਬਾਰੇ- ਆਈ ਪੀ ਐਲ ਵਿੱਚ ਇਸ ਮੈਦਾਨ ‘ਤੇ ਹੁਣ ਤੱਕ ਖੇਡੇ ਗਏ ਮੈਚਾਂ ਵਿੱਚ ਸਿਰਫ ਇੱਕ ਪਾਰੀ ‘ਚ ਦੋ ਸੌ ਤੋਂ ਵੀ ਘੱਟ ਸਕੋਰ ਬਣੇ ਹਨ, ਅਤੇ ਅੱਜ ਦੇ ਮੈਚ ਵਿੱਚ ਵੀ, ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੂੰ ਵੇਖਦੇ ਹੋਏ, ਅਜਿਹਾ ਕੋਈ ਕਾਰਨ ਨਹੀਂ ਹੈ, ਤਾਂ ਜੋ ਦੋਵਾਂ ਪਾਰੀਆਂ ਵਿੱਚ ਦੋ ਸੌ ਤੋਂ ਉੱਪਰ ਦਾ ਸਕੋਰ ਨਾ ਬਣਾਇਆ ਜਾ ਸਕੇ। ਪਹਿਲੀ ਪਾਰੀ ਵਿੱਚ 200 ਦਾ ਸਕੋਰ ਬਣਨਾ ਨਿਸ਼ਚਤ ਹੈ। ਸ਼ਾਰਜਾਹ ਦੇ ਮੌਸਮ ਬਾਰੇ ਚਿੰਤਾ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ,ਕਿਉਂਕ ਇੱਥੇ ਮੌਸਮ ਬਿਲਕੁਲ ਸਾਫ ਹੋਣ ਦੀ ਉਮੀਦ ਹੈ।