ipl 2020 uae points table: ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਦੇ ਸੱਤਵੇਂ ਮੈਚ ਵਿੱਚ, ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾਇਆ ਹੈ। ਦਿੱਲੀ ਕੈਪੀਟਲਸ ਇਸ ਸ਼ਾਨਦਾਰ ਜਿੱਤ ਨਾਲ ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੀਐਸਕੇ ਦਾ ਬੱਲੇਬਾਜ਼ ਡੂ ਪਲੈਸਿਸ ਹਾਲਾਂਕਿ, ਓਰੇਂਜ ਕੈਪ ਧਾਰਕ ਬਣ ਗਿਆ ਹੈ, ਜਦਕਿ ਪਰਪਲ ਕੈਪ ਦਿੱਲੀ ਦੇ ਰਬਾਦਾ ਕੋਲ ਹੈ। ਪੁਆਇੰਟ ਟੇਬਲ ਦੀ ਗੱਲ ਕਰੀਏ ਤਾਂ, ਦਿੱਲੀ ਕੈਪੀਟਲਸ ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਪਹਿਲੇ ਨੰਬਰ ‘ਤੇ ਹੈ। ਦੂਜੇ ਨੰਬਰ ‘ਤੇ ਪੰਜਾਬ ਅਤੇ ਮੁੰਬਈ ਇੰਡੀਅਨ ਤੀਜੇ ਨੰਬਰ ‘ਤੇ ਹੈ। ਰਾਜਸਥਾਨ ਚੌਥੇ ਨੰਬਰ ‘ਤੇ ਹੈ ਅਤੇ ਸੀਐਸਕੇ ਦੀ ਟੀਮ ਪੰਜਵੇਂ ਸਥਾਨ ‘ਤੇ ਖ਼ਿਸਕ ਗਈ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ ਛੇਵੇਂ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਹੈਦਰਾਬਾਦ ਅਤੇ ਕੋਲਕਾਤਾ ਦੀਆਂ ਟੀਮਾਂ ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਹਨ। ਹੈਦਰਾਬਾਦ ਅਤੇ ਕੋਲਕਾਤਾ ਦੀਆਂ ਟੀਮਾਂ ਨੇ ਅਜੇ ਤੱਕ ਇੱਕ ਵੀ ਜਿੱਤ ਦਰਜ ਨਹੀਂ ਕੀਤੀ ਹੈ।
ਡੂ ਪਲੈਸਿਸ, ਜੋ ਕਿ ਸ਼ਾਨਦਾਰ ਫਾਰਮ ਵਿੱਚ ਹੈ, ਉਸ ਨੇ ਤਿੰਨ ਮੈਚਾਂ ਵਿੱਚ 173 ਦੌੜਾਂ ਬਣਾਈਆਂ ਹਨ ਅਤੇ ਓਰੇਂਜ ਕੈਪ ਧਾਰਕ ਬਣ ਗਿਆ ਹੈ। ਰਾਹੁਲ ਦੋ ਮੈਚਾਂ ਵਿੱਚ 153 ਦੌੜਾਂ ਦੇ ਨਾਲ ਦੂਜੇ ਨੰਬਰ ‘ਤੇ ਹੈ, ਜਦੋਂ ਕਿ ਮਯੰਕ ਅਗਰਵਾਲ ਨੇ ਦੋ ਮੈਚਾਂ ਵਿੱਚ 115 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਨੇ ਦੋ ਮੈਚਾਂ ਵਿੱਚ 92 ਅਤੇ ਡੀਵਿਲੀਅਰਜ਼ ਨੇ 79 ਦੌੜਾਂ ਬਣਾਈਆਂ ਹਨ। ਰਬਾਡਾ ਨੇ 2 ਮੈਚਾਂ ਵਿੱਚ 5 ਵਿਕਟਾਂ ਦੇ ਨਾਲ ਪਰਪਲ ਕੈਪ ਨੂੰ ਆਪਣੇ ਨਾਂ ਕਰ ਲਿਆ ਹੈ। ਸੈਮ ਨੇ ਵੀ 3 ਮੈਚਾਂ ਵਿੱਚ 5 ਵਿਕਟਾਂ ਹਾਸਿਲ ਕੀਤੀਆਂ ਹਨ। ਸ਼ਮੀ ਦੋ ਮੈਚਾਂ ਵਿੱਚ ਚਾਰ ਵਿਕਟਾਂ ਨਾਲ ਤੀਜੇ ਨੰਬਰ ਉੱਤੇ ਹੈ। ਕੋਟਰੇਲ ਨੇ ਦੋ ਮੈਚਾਂ ਵਿੱਚ ਚਾਰ ਵਿਕਟਾਂ ਲਈਆਂ ਹਨ ਅਤੇ ਚਾਹਲ ਨੇ ਵੀ ਦੋ ਮੈਚਾਂ ਵਿੱਚ ਚਾਰ ਵਿਕਟਾਂ ਲਈਆਂ ਹਨ।