ipl 2020 uae points table: ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਕੇਕੇਆਰ ਖਿਲ਼ਾਫ ਮੁੰਬਈ ਇੰਡੀਅਨਜ਼ ਦੀ ਜਿੱਤ ਨਾਲ ਪੁਆਇੰਟ ਟੇਬਲ ਸਮੀਕਰਣ ਫਿਰ ਬਦਲ ਗਏ ਹਨ। ਮੁੰਬਈ ਇੰਡੀਅਨਜ਼ ਦੀ ਟੀਮ 8 ਮੈਚਾਂ ਵਿੱਚ 6 ਜਿੱਤਾਂ ਅਤੇ +1.353 ਦੀ ਰਨ ਰੇਟ ਨਾਲ ਨੰਬਰ ਇੱਕ ਬਣ ਗਈ ਹੈ। ਦਿੱਲੀ ਕੈਪੀਟਲਸ ਵੀ 8 ਮੈਚਾਂ ‘ਚੋਂ 6 ਮੈਚ ਜਿੱਤੀ ਹੈ, ਪਰ +0.990 ਦੇ ਰਨ ਰੇਟ ਕਾਰਨ ਦੂਜੇ ਸਥਾਨ ‘ਤੇ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਓਰੇਂਜ ਕੈਪ ‘ਤੇ ਆਪਣੀ ਪਕੜ ਬਰਕਰਾਰ ਰੱਖੀ ਹੈ। ਰਾਇਲ ਚੈਲੇਂਜਰਜ਼ ਬੰਗਲੌਰ ਦੀ ਟੀਮ 8 ਮੈਚਾਂ ‘ਚ ਪੰਜ ਜਿੱਤਾਂ ਅਤੇ -0.139 ਦੇ ਰਨ ਰੇਟ ਦੇ ਨਾਲ ਤੀਜੇ ਸਥਾਨ ‘ਤੇ ਹੈ। ਕੇਕੇਆਰ ਨੇ 8 ਵਿੱਚੋਂ ਚਾਰ ਮੈਚ ਜਿੱਤੇ ਹਨ ਅਤੇ ਟੀਮ 8 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ 8 ਮੈਚਾਂ ‘ਚ 6 ਅੰਕ ਅਤੇ +0.009 ਦੇ ਰਨ ਰੇਟ ਦੇ ਨਾਲ ਪੰਜਵੇਂ ਸਥਾਨ ‘ਤੇ ਹੈ। ਚੇਨਈ ਸੁਪਰ ਕਿੰਗਜ਼ 8 ਮੈਚਾਂ ‘ਚ 6 ਅੰਕ ਅਤੇ -0.390 ਦੇ ਰਨ ਰੇਟ ਦੇ ਨਾਲ ਛੇਵੇਂ ਸਥਾਨ ‘ਤੇ ਹੈ। ਰਾਜਸਥਾਨ ਰਾਇਲਜ਼ 6 ਅੰਕ ਅਤੇ -0.844 ਦੇ ਰਨ ਰੇਟ ਨਾਲ ਸੱਤਵੇਂ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਕਿੰਗਜ਼ ਇਲੈਵਨ ਪੰਜਾਬ ਚਾਰ ਅੰਕਾਂ ਦੇ ਨਾਲ ਆਖਰੀ ਸਥਾਨ ‘ਤੇ ਹੈ।
ਰਾਹੁਲ ਦੀਆਂ ਅੱਠ ਮੈਚਾਂ ਵਿੱਚ 448 ਦੌੜਾਂ ਹਨ। ਦੂਜੇ ਨੰਬਰ ‘ਤੇ ਰਾਹੁਲ ਦੀ ਟੀਮ ਦਾ ਮਯੰਕ ਅਗਰਵਾਲ ਹੈ ਜਿਸ ਨੇ 382 ਦੌੜਾਂ ਬਣਾਈਆਂ ਹਨ। ਚੇਨਈ ਸੁਪਰ ਕਿੰਗਜ਼ ਦਾ ਫਾਫ ਡੂ ਪਲੇਸੀ 307 ਦੌੜਾਂ ਦੇ ਨਾਲ ਤੀਜੇ ਸਥਾਨ ‘ਤੇ ਹਨ। ਵਿਰਾਟ ਕੋਹਲੀ (304) ਚੌਥੇ, ਦਿੱਲੀ ਕੈਪੀਟਲਸ ਦਾ ਕਪਤਾਨ ਸ਼੍ਰੇਅਸ ਅਈਅਰ (298) ਪੰਜਵੇਂ ਸਥਾਨ ‘ਤੇ ਹੈ। ਗੇਂਦਬਾਜ਼ੀ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਦਿੱਲੀ ਦਾ ਕਾਗੀਸੋ ਰਬਾਦਾ ਪਹਿਲੇ ਨੰਬਰ ‘ਤੇ ਹੈ। ਰਬਾਡਾ ਨੇ ਅੱਠ ਮੈਚਾਂ ਵਿੱਚ 18 ਵਿਕਟਾਂ ਲਈਆਂ ਹਨ। ਉਸ ਤੋਂ ਬਾਅਦ ਰਾਜਸਥਾਨ ਰਾਇਲਜ਼ ਦੇ ਜੋਫਰਾ ਆਰਚਰ, ਮੁੰਬਈ ਇੰਡੀਅਨਜ਼ ਦੇ ਜਸਪ੍ਰੀਤ ਬੁਮਰਾਹ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਮੁਹੰਮਦ ਸ਼ਮੀ ਹਨ, ਜਿਨ੍ਹਾਂ ਦੇ ਨਾਮ 12 – 12 ਵਿਕਟਾਂ ਹਨ।