Ipl 2021 andrew tye said : ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ, ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਆਈਪੀਐਲ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਪਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਐਂਡਰਿਊ ਟਾਈ ਜੋ ਕੁੱਝ ਨਿੱਜੀ ਕਾਰਨਾਂ ਕਰਕੇ ਆਈਪੀਐਲ ਦੇ ਦੌਰਾਨ ਹੀ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ (ਆਰਆਰ) ਨੂੰ ਛੱਡ ਵਾਪਿਸ ਆਪਣੇ ਘਰ ਪਰਤਿਆ ਹੈ ਨੇ ਇਸ ਗੱਲ ‘ਤੇ ਹੈਰਾਨੀ ਜਤਾਈ ਹੈ ਕੇ ਇੱਕ ਪਾਸੇ ਭਾਰਤ ਵਿੱਚ ਮਰੀਜ਼ ਹਸਪਤਾਲਾਂ ‘ਚ ਮੁੱਢਲੀਆਂ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਮਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਆਈਪੀਐਲ ਦੀਆਂ ਫਰੈਂਚਾਇਜ਼ੀਆਂ ਪੈਸਾ ਵਹਾ ਰਹੀਆਂ ਹਨ।
ਟਾਈ ਨੇ ਕਿਹਾ, “ਇੱਕ ਖਿਡਾਰੀ ਹੋਣ ਦੇ ਨਾਤੇ ਅਸੀਂ ਸੁਰੱਖਿਅਤ ਹਾਂ ਪਰ ਕੀ ਇਹ ਅੱਗੇ ਸੁਰੱਖਿਅਤ ਰਹਿਣ ਵਾਲਾ ਹੈ? ਇਹ ਕੰਪਨੀਆਂ ਅਤੇ ਫਰੈਂਚਾਇਜ਼ੀਆਂ ਇੰਨੇ ਪੈਸੇ ਕਿਵੇਂ ਖਰਚ ਕਰ ਰਹੀਆਂ ਹਨ, ਜਦਕਿ ਲੋਕ ਅਸੁਵਿਧਾਵਾਂ ਕਾਰਨ ਹਸਪਤਾਲਾਂ ਵਿੱਚ ਦਾਖਲ ਵੀ ਨਹੀਂ ਹੋ ਰਹੇ ਹਨ।” ਐਂਡਰਿਊ ਟਾਈ ਨੇ ਕਿਹਾ, “ਜੇ ਇਹ ਖੇਡ ਲੋਕਾਂ ਦੇ ਜੀਵਨ ਵਿੱਚ ਤਣਾਅ ਨੂੰ ਦੂਰ ਕਰਦਾ ਹੈ ਜਾਂ ਉਨ੍ਹਾਂ ਨੂੰ ਉਮੀਦ ਦਿੰਦਾ ਹੈ ਕਿ ਦੁਨੀਆ ਵਿੱਚ ਸਭ ਕੁੱਝ ਠੀਕ ਹੈ ਅਤੇ ਡੂੰਘੀ ਸੁਰੰਗ ਵਿੱਚ ਵੀ ਰੌਸ਼ਨੀ ਹੈ, ਤਾਂ ਮੈਂ ਸਮਝਦਾ ਹਾਂ ਕਿ ਆਈਪੀਐਲ ਜਾਰੀ ਰਹਿਣਾ ਚਾਹੀਦਾ ਹੈ, ਪਰ ਮੈਨੂੰ ਪਤਾ ਹੈ ਕਿ ਸਾਰੇ ਇੱਕੋ ਜਿਹੇ ਨਹੀਂ ਹਨ।” ਟਾਈ ਨੇ ਕਿਹਾ ਕਿ ਉਹ ਆਈਪੀਐਲ ਬਾਰੇ ਹਰ ਕਿਸੇ ਦੇ ਵਿਚਾਰਾਂ ਦਾ ਸਤਿਕਾਰ ਕਰਦਾ ਹੈ। ਦੱਸ ਦੇਈਏ ਕੇ ਟਾਈ ਦਾ ਇਸ ਮਹੀਨੇ ਹੀ ਵਿਆਹ ਹੋਇਆ ਸੀ ਅਤੇ ਉਹ ਚਾਹੁੰਦਾ ਸੀ ਕਿ ਉਹ ਸੁਰੱਖਿਅਤ ਆਪਣੇ ਘਰ ਪਹੁੰਚੇ।