IPL 2021 MI vs CSK : ਇੱਕ ਪਾਸੇ ਕੋਰੋਨਾ ਦਾ ਕਹਿਰ ਜਾਰੀ ਹੈ, ਉੱਥੇ ਹੀ ਦੂਜੇ ਪਾਸੇ IPL ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਆਈਪੀਐਲ 2021 ਦਾ 27 ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਅੱਜ ਸ਼ਾਮ 07:30 ਵਜੇ ਤੋਂ ਦਿੱਲੀ ਦੇ ਅਰੁਣ ਜੇਤਲੀ, ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਜਦੋਂ ਵੀ ਆਈਪੀਐਲ ਵਿੱਚ ਚੇਨਈ ਅਤੇ ਮੁੰਬਈ ਦੀਆਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ, ਤਾਂ ਰੋਮਾਂਚ ਸਿਖਰ ਤੇ ਪਹੁੰਚ ਜਾਂਦਾ ਹੈ।
ਹਾਲਾਂਕਿ ਮੁੰਬਈ ਇੰਡੀਅਨਜ਼ ਨੇ ਆਈਪੀਐਲ ਦੇ ਇਤਿਹਾਸ ਵਿੱਚ ਪੰਜ ਵਾਰ ਖਿਤਾਬ ਆਪਣੇ ਨਾਂ ਕਰ ਲਿਆ ਹੈ, ਪਰ ਚੇਨਈ ਦੀ ਟੀਮ ਇਸ ਸੀਜ਼ਨ ਵਿੱਚ ਭਾਰੀ ਦਿਖਾਈ ਦੇ ਰਹੀ ਹੈ। ਪੁਆਇੰਟ ਟੇਬਲ ਵਿੱਚ ਪਹਿਲੇ ਨੰਬਰ ‘ਤੇ ਮੌਜੂਦ ਚੇਨਈ ਨੇ ਇਸ ਸੀਜ਼ਨ ਵਿੱਚ ਛੇ ਮੈਚਾਂ ਵਿੱਚੋਂ ਪੰਜ ਮੈਚ ਜਿੱਤੇ ਹਨ, ਜਦਕਿ ਮੁੰਬਈ ਦੀ ਟੀਮ ਛੇ ਮੈਚਾਂ ਵਿੱਚ ਸਿਰਫ ਤਿੰਨ ਮੈਚ ਜਿੱਤ ਸਕੀ ਹੈ। ਹਾਲਾਂਕਿ, ਦੋਵਾਂ ਟੀਮਾਂ ਨੇ ਆਪਣੇ ਪਿੱਛਲੇ ਮੈਚ ਜਿੱਤੇ ਹਨ, ਅਜਿਹੀ ਸਥਿਤੀ ਵਿੱਚ ਦੋਵੇਂ ਸਕਾਰਾਤਮਕ ਰਵੱਈਏ ਨਾਲ ਮੈਦਾਨ ਵਿੱਚ ਆਉਣਗੀਆਂ। ਮੁੰਬਈ ਦੀ ਤਾਕਤ ਉਨ੍ਹਾਂ ਦੀ ਮਜ਼ਬੂਤ ਬੱਲੇਬਾਜ਼ੀ ਹੈ, ਪਰ ਟੀਮ ਦਾ ਮਿਡਲ ਆਰਡਰ ਇਸ ਸੀਜ਼ਨ ਵਿੱਚ ਅਜੇ ਤੱਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਇਸ ਦੇ ਨਾਲ ਹੀ, ਚੇਨਈ ਦੀ ਟੀਮ ਇਸ ਸਾਲ ਹਰ ਵਿਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਇਹ ਵੀ ਦੇਖੋ : ਆਰਮੀ ਜਵਾਨ ਨੇ ਰੋਕੀ ਕਿਸਾਨੀ ਝੰਡੇ ਵਾਲੀ ਕਾਰ, ਕਿਸਾਨ ਦਾ ਪੁੱਤ ਵੀ ਅੜ੍ਹ ਗਿਆ, ਫਿਰ ਕੀ ਹੋਇਆ