IPL 2021 MI vs RR : ਕੋਰੋਨਾ ਦੇ ਪ੍ਰਕੋਪ ਵਿਚਕਾਰ IPL ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜਨ ਜਾਰੀ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦੇ 24 ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (ਐਮਆਈ) ਦਾ ਸਾਹਮਣਾ ਵੀਰਵਾਰ ਨੂੰ ਰਾਜਸਥਾਨ ਰਾਇਲਜ਼ (ਆਰਆਰ) ਨਾਲ ਹੋਵੇਗਾ। ਬਚਾਅ ਚੈਂਪੀਅਨ ਮੁੰਬਈ ਜਿੱਤ ਹਾਸਿਲ ਕਰਨ ਲਈ ਮੱਧ ਕ੍ਰਮ ਵਿੱਚ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਮੈਚ ਦੁਪਹਿਰ 3.30 ਵਜੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਮੁੰਬਈ ਦੀ ਟੀਮ ਲਗਾਤਾਰ ਦੋ ਮੈਚਾਂ ਵਿੱਚ ਹਾਰਨ ਤੋਂ ਬਾਅਦ ਇਸ ਮੈਚ ਵਿੱਚ ਉੱਤਰੇਗੀ। ਪਿੱਛਲੇ ਮੈਚ ਵਿੱਚ ਉਸ ਨੂੰ ਪੰਜਾਬ ਕਿੰਗਜ਼ (PBKS) ਦੇ ਹੱਥੋਂ 9 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਸ ‘ਤੇ ਦਬਾਅ ਹੈ ਕਿ ਉਹ ਦਿੱਲੀ ਪੜਾਅ ਵਿੱਚ ਨਵੀਂ ਸ਼ੁਰੂਆਤ ਕਰੇ।
ਜਦਕਿ ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਹੁਣ ਤੱਕ ਟੂਰਨਾਮੈਂਟ ਵਿੱਚ ਤਿੰਨ ਮੈਚ ਹਾਰ ਚੁੱਕੀ ਹੈ ਅਤੇ ਪਿੱਛਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ 6 ਵਿਕਟਾਂ ਨਾਲ ਹਾਸਿਲ ਕੀਤੀ ਜਿੱਤ ਵਰਗੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗੀ। ਮੁੰਬਈ ਇੰਡੀਅਨਜ਼ ਨੇ 5 ਵਿੱਚੋਂ 2 ਮੈਚ ਜਿੱਤੇ ਹਨ ਅਤੇ ਬਿਹਤਰ ਨੈੱਟ ਰੇਟ ਰੇਟ (-0.03) ਦੇ ਨਾਲ ਚੌਥੇ ਸਥਾਨ ‘ਤੇ ਹੈ, ਜਦਕਿ ਰਾਜਸਥਾਨ ਰਾਇਲਜ਼ ਨੇ ਵੀ ਇਸੇ ਤਰ੍ਹਾਂ 5 ਮੈਚਾਂ ਵਿਚੋਂ 2 ਜਿੱਤੇ ਹਨ ਅਤੇ 7 ਵੇਂ ਨੰਬਰ ‘ਤੇ ਹੈ। ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਹੁਣ ਤੱਕ (2008-2020) 22 ਮੈਚ ਹੋਏ ਹਨ। ਦੋਵਾਂ ਨੇ 11 – 11 ਮੈਚ ਜਿੱਤੇ ਹਨ। ਪਿੱਛਲੇ ਪੰਜ ਮੈਚਾਂ ਵਿੱਚ ਰਾਜਸਥਾਨ ਦਾ ਪੱਲੜਾ ਭਾਰੀ ਸੀ। ਉਸਨੇ ਮੁੰਬਈ ਨੂੰ 4 ਵਾਰ ਹਰਾਇਆ ਹੈ।