IPL 2021 player auction : ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਲਈ ਅੱਜ ਖਿਡਾਰੀਆਂ ਦੀ ਨਿਲਾਮੀ ਅੱਜ ਹੋ ਰਹੀ ਹੈ। 1100 ਤੋਂ ਵੱਧ ਖਿਡਾਰੀਆਂ ਨੇ ਨਿਲਾਮੀ ਲਈ ਰਿਜਿਸਟ੍ਰੇਸ਼ਨ ਕਰਵਾਇਆ ਸੀ। ਪਰ ਸਿਰਫ 292 ਖਿਡਾਰੀਆਂ ਨੂੰ ਨਿਲਾਮੀ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਹਾਲਾਂਕਿ, ਮਾਰਕ ਵੁੱਡ ਦੇ ਪਿੱਛੇ ਹਟਣ ਕਾਰਨ, ਅੱਜ ਦੀ ਨਿਲਾਮੀ ਵਿੱਚ ਸਿਰਫ 291 ਖਿਡਾਰੀ ਹੀ ਬਚੇ ਹਨ। ਸਾਰੀਆਂ 8 ਟੀਮਾਂ ਦੇ 61 ਸਲੋਟ ਖਾਲੀ ਹਨ, ਇਸ ਲਈ ਨਿਲਾਮੀ ਦੌਰਾਨ ਸਿਰਫ 61 ਖਿਡਾਰੀਆਂ ਦੀ ਹੀ ਕਿਸਮਤ ਚਮਕੇਗੀ। ਅੱਜ ਦੀ ਨਿਲਾਮੀ ਵਿੱਚ, ਸਾਰਿਆਂ ਦੀ ਨਜ਼ਰ ਕਿੰਗਜ਼ ਇਲੈਵਨ ਪੰਜਾਬ ਉੱਤੇ ਰਹੇਗੀ। ਪੰਜਾਬ ਕੋਲ 53 ਕਰੋੜ ਰੁਪਏ ਤੋਂ ਵੱਧ ਦੀ ਰਕਮ ਹੈ। ਪੰਜਾਬ ਦੀ ਟੀਮ ਨੇ ਮੈਕਸਵੈੱਲ ਵਰਗੇ ਵੱਡੇ ਖਿਡਾਰੀ ਨੂੰ ਰਿਲੀਜ਼ ਕੀਤਾ ਹੈ, ਇਸ ਲਈ ਪੰਜਾਬ ਦੀ ਟੀਮ ਇੱਕ ਵੱਡੇ ਖਿਡਾਰੀ ਨੂੰ ਖਰੀਦਣ ਦੀ ਕੋਸ਼ਿਸ਼ ਕਰੇਗੀ।
ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 3 ਵਜੇ ਤੋਂ ਸ਼ੁਰੂ ਹੋਵੇਗੀ। ਨਿਲਾਮੀ ਵਿੱਚ 9 ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਆਪਣੀ ਬੇਸ ਕੀਮਤ 2 ਕਰੋੜ ਰੁਪਏ ਰੱਖੀ ਹੈ। 1.5 ਕਰੋੜ ਦੀ ਬੇਸ ਪ੍ਰਾਈਸ ਵਾਲੇ 9 ਖਿਡਾਰੀ ਵੀ ਨਿਲਾਮੀ ਵਿਚ ਹਿੱਸਾ ਲੈਣਗੇ। 12 ਖਿਡਾਰੀ ਹਨ ਜਿਨ੍ਹਾਂ ਨੇ ਆਪਣੀ ਬੇਸ ਕੀਮਤ 1 ਕਰੋੜ ਰੁਪਏ ਨਿਰਧਾਰਤ ਕੀਤੀ ਹੈ। ਨਿਲਾਮੀ ਵਿੱਚ ਆਲਰਾਊਂਡਰ ਅਤੇ ਤੇਜ਼ ਗੇਂਦਬਾਜ਼ ਦੀ ਸਭ ਤੋਂ ਵੱਧ ਮੰਗ ਵੇਖੀ ਜਾ ਸਕਦੀ ਹੈ। ਮੈਕਸਵੈੱਲ, ਸ਼ਾਕਿਬ ਅਲ ਹਸਨ ਅਤੇ ਕ੍ਰਿਸ ਮੌਰਿਸ ਵਰਗੇ ਆਲਰਾਊਂਡਰਾ ‘ਤੇ ਤਿੰਨ ਤੋਂ ਚਾਰ ਟੀਮਾਂ ਦੀ ਨਜ਼ਰ ਹੋਵੇਗੀ। ਇਸ ਤੋਂ ਇਲਾਵਾ ਲੱਗਭਗ ਸਾਰੀਆਂ ਟੀਮਾਂ ਦੋ ਤੋਂ ਤਿੰਨ ਚੰਗੇ ਤੇਜ਼ ਗੇਂਦਬਾਜ਼ਾਂ ਦੀ ਭਾਲ ਕਰ ਰਹੀਆਂ ਹਨ।