IPL 2021 RCB vs RR : ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਅੱਜ ਦੇ ਆਈਪੀਐਲ ਮੈਚ ਵਿੱਚ ਵਿਰਾਟ ‘ਸੈਨਾ’ ਜਿੱਤ ਦਾ ਚੌਕਾ ਲਗਾਉਣ ਲਈ ਉਤਰੇਗੀ। ਇਸ ਦੇ ਨਾਲ ਹੀ, ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਦੀ ਟੀਮ ਪਿੱਛਲੇ ਮੈਚ ਦੀ ਹਾਰ ਨੂੰ ਭੁੱਲਣਾ ਚਾਹੇਗੀ ਅਤੇ ਜਿੱਤ ਦੇ ਨਾਲ ਟੂਰਨਾਮੈਂਟ ‘ਚ ਅੱਗੇ ਵੱਧਣਾ ਚਾਹੇਗੀ। ਦੱਸ ਦੇਈਏ ਕਿ ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿੱਚੋਂ 2 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਜਸਥਾਨ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਮੈਚ ਵਿੱਚ 3 ਵਿਕਟਾਂ ਨਾਲ ਜਿੱਤ ਮਿਲੀ ਸੀ। ਪਰ ਉਸ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਖਿਲਾਫ 45 ਦੌੜਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਟੀਮ ਪੁਆਇੰਟ ਟੇਬਲ ਵਿੱਚ 7 ਵੇਂ ਨੰਬਰ ‘ਤੇ ਪਹੁੰਚ ਗਈ ਹੈ। ਅੱਜ ਦੀ ਜਿੱਤ ਨਾਲ ਰਾਜਸਥਾਨ ਦੀ ਟੀਮ ਪੁਆਇੰਟ ਟੇਬਲ ਵਿੱਚ ਵੀ ਉੱਪਰ ਆਉਣਾ ਚਾਹੇਗੀ।
ਜਦਕਿ ਲਗਾਤਾਰ ਤਿੰਨ ਮੈਚਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਬੰਗਲੁਰੂ ਦੀ ਟੀਮ ਦੇ ਹੌਂਸਲੇ ਬੁਲੰਦ ਹਨ। ਮਜ਼ਬੂਤ ਟੀਮ ਦੇ ਸੁਮੇਲ ਦੀ ਮਦਦ ਨਾਲ, ਕੋਹਲੀ ਬ੍ਰਿਗੇਡ ਨੇ ਹੁਣ ਤੱਕ ਵਿਰੋਧੀ ਕੈਂਪ ‘ਤੇ ਪੂਰੀ ਤਰ੍ਹਾਂ ਦਬਦਬਾ ਬਣਾ ਕੇ ਰੱਖਿਆ ਹੈ। ਮੈਕਸਵੈੱਲ ਅਤੇ ਡਿਵਿਲੀਅਰਜ਼ ਦੀ ਖਤਰਨਾਕ ਬੱਲੇਬਾਜ਼ੀ ਅੱਜ ਰਾਜਸਥਾਨ ਲਈ ਮੁਸੀਬਤ ਦਾ ਕਾਰਨ ਵੀ ਬਣ ਸਕਦੀ ਹੈ। ਅਜਿਹੀ ਸਥਿਤੀ ਵਿੱਚ ਰਾਜਸਥਾਨ ਨੂੰ ਇਨ੍ਹਾਂ ਨੂੰ ਸਸਤੇ ਵਿੱਚ ਨਿਪਟਾਉਣ ਲਈ ਰਣਨੀਤੀ ਤਿਆਰ ਕਰਨੀ ਪਏਗੀ। ਕੋਹਲੀ ਦੀ ਟੀਮ ‘ਚ ਜ਼ਿਆਦਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਕਪਤਾਨ ਜੇਤੂ ਸੁਮੇਲ ਨਾਲ ਅੱਜ ਦੇ ਮੈਚ ਵਿੱਚ ਮੈਦਾਨ ‘ਤੇ ਆਉਣਾ ਚਾਹੇਗਾ। ਉਥੇ ਹੀ ਰਾਜਸਥਾਨ ‘ਚ ਸ਼ਰੇਸ਼ ਗੋਪਾਲ ਨੂੰ ਵੀ ਮੌਕਾ ਮਿਲ ਸਕਦਾ ਹੈ। .
ਇਹ ਵੀ ਦੇਖੋ : Punjab ‘ਚ Baba Gurditta Ji ਦੀ ਉਹ ਪਵਿੱਤਰ ਥਾਂ ਜਿਥੇ ਪੂਰੀਆਂ ਹੁੰਦੀਆਂ ਮਨ ਚਾਹੀਆਂ ਮੁਰਾਦਾਂ…