ipl all time records: ਕੋਰੋਨਾ ਵਾਇਰਸ ਦੇ ਕਾਰਨ ਆਈਪੀਐਲ ਦਾ 13 ਵਾਂ ਸੀਜ਼ਨ 19 ਸਿਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਜਿਸਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਸਾਰੀਆਂ 8 ਟੀਮਾਂ ਵਿਚਾਲੇ 53 ਦਿਨਾਂ ਵਿੱਚ ਫਾਈਨਲ ਸਮੇਤ 60 ਮੈਚ ਹੋਣਗੇ। ਹੁਣ ਤੱਕ ਦੇ 12 ਸੀਜ਼ਨਾਂ ਵਿੱਚ, ਮੁੰਬਈ ਇੰਡੀਅਨਜ਼ ਨੇ ਸਭ ਤੋਂ ਵੱਧ ਚਾਰ ਵਾਰ 2013, 2015, 2017 ਅਤੇ 2019 ਵਿੱਚ ਚਾਰ ਵਾਰ IPL ਖਿਤਾਬ ਜਿੱਤਿਆ ਹੈ। ਦੂਜੇ ਨੰਬਰ ‘ਤੇ ਚੇਨਈ ਸੁਪਰ ਕਿੰਗਜ਼ ਹੈ। ਇਹ ਟੀਮ 2010, 2011 ਅਤੇ 2018 ਵਿੱਚ ਆਈਪੀਐਲ ਦੀ ਚੈਂਪੀਅਨ ਬਣੀ ਸੀ। ਇਸਦਾ ਭਾਵ ਹੈ ਕੁੱਲ ਮਿਲਾ ਕੇ ਤਿੰਨ ਵਾਰ। ਫਾਈਨਲ ਖੇਡਣ ਦੇ ਮਾਮਲੇ ਵਿੱਚ ਚੇਨਈ ਸਭ ਤੋਂ ਅੱਗੇ ਹੈ ਜੋ 12 ਵਿੱਚੋਂ 8 ਸੀਜ਼ਨ ‘ਚ ਫਾਈਨਲ ਮੈਚ ਖੇਡੀ ਹੈ। ਉਸੇ ਸਮੇਂ ਲੀਗ ਦੇ ਇਤਿਹਾਸ ‘ਚ ਸਭ ਤੋਂ ਵੱਧ ਦੌੜਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਦੀਆਂ ਹਨ। ਉਸ ਨੇ 177 ਮੈਚਾਂ ‘ਚ 5412 ਦੌੜਾਂ ਬਣਾਈਆਂ ਹਨ।
ਚੇਨਈ ਸੁਪਰ ਕਿੰਗਜ਼ ਇੱਕਲੌਤੀ ਅਜੇਹੀ ਟੀਮ ਹੈ ਜਿਸ ਨੇ ਲਗਾਤਾਰ ਦੋ ਵਾਰ IPL ਦਾ ਖਿਤਾਬ ਆਪਣੇ ਨਾਮ ਕੀਤਾ ਹੈ। CSK ਨੇ 2010 ਅਤੇ 2011 ਵਿੱਚ ਇਹ ਕਾਰਨਾਮਾ ਕੀਤਾ ਸੀ। ਜੇਕਰ ਗੇਂਦਬਾਜ਼ਾਂ ਦੀ ਗੱਲ ਕਰੀਏ ਤਾ ਸ਼੍ਰੀਲੰਕਾ ਦੇ ਲਾਸਿਥ ਮਲਿੰਗਾ ਦਾ ਨਾਮ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਟੋਪ ਤੇ ਆਉਂਦਾ ਹੈ। ਇਸ ਸੂਚੀ ‘ਚ 3 ਭਾਰਤੀ ਗੇਂਦਬਾਜ਼ ਵੀ ਸ਼ਾਮਿਲ ਹਨ। ਅਮਿਤ ਮਿਸ਼ਰਾ, ਹਰਭਜਨ ਸਿੰਘ ਅਤੇ ਪਿਯੂਸ਼ ਚਾਵਲਾ ਕ੍ਰਮਵਾਰ 2,3 ਅਤੇ 4 ਨੰਬਰ ਤੇ ਹਨ। ਸਭ ਵੱਧ ਡਾਟ ਬੋਲਸ ਸਿੱਟਣ ਦਾ ਰਿਕਾਰਡ ਹਰਭਜਨ ਸਿੰਘ ਦੇ ਨਾਮ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਮ ਹੈ। ਗੇਂਦਬਾਜ਼ਾਂ ‘ਚ ਸਭ ਤੋਂ ਵੱਧ ਮੇਡਨ ਓਵਰ ਸਿੱਟਣ ਦਾ ਰਿਕਾਰਡ ਭਾਰਤੀ ਗੇਂਦਬਾਜ਼ ਪ੍ਰਵੀਨ ਕੁਮਾਰ ਦੇ ਨਾਮ ਹੈ ਜਿਸ ਨੇ 119 ਮੈਚਾਂ ਵਿੱਚ 14 ਮੇਡਨ ਓਵਰ ਕਰਵਾਏ ਹਨ।