Ipl auction 2021 : ਸਪੌਟ ਫਿਕਸਿੰਗ ਮਾਮਲੇ ਵਿੱਚ ਲੰਬੇ ਬੈਨ ਤੋਂ ਬਾਅਦ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਐਸ ਸ਼੍ਰੀਸੰਤ ਆਈਪੀਐਲ 2021 ਦੀ ਨਿਲਾਮੀ ਵਿੱਚ ਸ਼ਾਮਿਲ ਹੋਣਗੇ। ਇਸਦੇ ਇਲਾਵਾ ਬੰਗਲਾਦੇਸ਼ ਦੇ ਸਾਬਕਾ ਕਪਤਾਨ ਸਾਕਿਬ ਅਲ ਹਸਨ ਵੀ ਨਿਲਾਮੀ ਦਾ ਹਿੱਸਾ ਹੋਣਗੇ। ਸਾਕਿਬ ਵੀ ਪਿੱਛਲੇ ਸਾਲ ਦੇ ਬੈਨ ਦੇ ਕਾਰਨ ਇਸ ਲੀਗ ਵਿੱਚ ਹਿੱਸਾ ਨਹੀਂ ਲੇ ਸਕੇ ਸਨ। ਸ਼੍ਰੀਸੰਤ ਦੇ ਉਪਰ ਲੱਗਾ ਬੈਨ ਬੀਤੇ ਸਾਲ ਸਤੰਬਰ ‘ਚ ਖ਼ਤਮ ਹੋ ਗਿਆ ਸੀ ਅਤੇ ਹਾਲ ਹੀ ਵਿੱਚ ਉਹ ਸੈਯਦ ਮੁਸਤਾਕ ਅਲੀ ਟਰਾਫ਼ੀ ‘ਚ ਖੇਲੇ ਸਨ। ਆਈਪੀਐਲ 2021 ਦੀ ਨਿਲਾਮੀ ਵਿੱਚ ਉਨ੍ਹਾਂ ਦਾ ਬੇਸ ਪ੍ਰਾਈਸ 75 ਲੱਖ ਰੁਪਏ ਹੈ। ਉੱਥੇ ਹੀ ਸਾਕਿਬ ਦਾ ਬੇਸ ਪ੍ਰਾਈਜ਼ ਦੋ ਕਰੋੜ ਰੁਪਏ ਹੈ। ਆਈਪੀਐਲ 2021 ਦੀ ਨਿਲਾਮੀ ਲਈ ਕੁੱਲ 1097 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ।
ਜਿਸ ਵਿੱਚ 814 ਭਾਰਤੀ ਅਤੇ 283 ਵਿਦੇਸ਼ੀ ਖਿਡਾਰੀ ਸ਼ਾਮਿਲ ਹਨ। ਨਿਲਾਮੀ ਵਿੱਚ ਜਿਹੜੇ 283 ਵਿਦੇਸ਼ੀ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ, ਉਨ੍ਹਾਂ ਵਿੱਚ ਸਭ ਤੋਂ ਵੱਧ 56 ਵੈਸਟਇੰਡੀਜ ਦੇ ਖਿਲਾੜੀ ਹਨ। ਇਸ ਤੋਂ ਬਾਅਦ ਆਸਟ੍ਰੇਲੀਆ ਦੇ 42 ਖਿਡਾਰੀਆ ਨੇ ਨਿਲਾਮੀ ਲਈ ਅਪਣੇ ਨਾਮ ਦਿੱਤੇ ਹਨ। ਉੱਥੇ ਹੀ ਦੱਖਣੀ ਅਫਰੀਕਾ ਦੇ 38, ਸ਼੍ਰੀਲੰਕਾ ਦੇ 31, ਨਿजਜ਼ੀਲੈਂਡ ਦੇ 29, ਇੰਗਲੈਂਡ ਦੇ 21 ਯੂਏਈ ਦੇ 9, ਨੇਪਾਲ ਦੇ 8, ਸਕੌਟਲੈਂਡ ਦੇ 7, ਬੰਗਲਾਦੇਸ਼ ਦੇ 5 ਅਤੇ ਆਇਰਲੈਂਡ, ਜ਼ਿੰਬਾਬਵੇ, ਯੂਐਸਏ ਅਤੇ ਨੀਡਰਲੈਂਡ ਦੇ ਦੋ-ਦੋ ਖਿਲਾੜੀਆਂ ਨੇ ਨਿਲਾਮੀ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ। ਇਸ ਤੋਂ ਇਲਾਵਾ ਹਰਭਜਨ ਸਿੰਘ, ਕੇਦਾਰ ਜਾਧਵ, ਸਟੀਵ ਸਮਿਥ, ਗਲੇਨ ਮੈਕਸਵੈੱਲ, ਮੋਇਨ ਅਲੀ, ਸੈਮ ਬਿਲਿੰਗਜ਼, ਜੇਸਨ ਰਾਏ, ਮਾਰਕ ਵੁਡ ਅਤੇ ਕੋਲਿਨ ਇੰਗ੍ਰਾਮ ਵਰਗੇ ਖਿਡਾਰੀਆਂ ਨੇ ਅਪਣਾ ਬੇਸ ਪ੍ਰਾਈਸ 2 ਕਰੋੜ ਰੁਪਏ ਰੱਖਿਆ ਹੈ। ਹਨੂੰਮਾ ਵਿਹਾਰੀ ਨੇ 1 ਕਰੋੜ ਅਤੇ ਚੇਤੇਸ਼ਵਰ ਪੁਜਾਰਾ ਨੇ 50 ਲੱਖ ਰੁਪਏ ਦੇ ਬੇਸ ਪ੍ਰਾਈਸ ਨਾਲ ਰਜਿਸਟ੍ਰੇਸ਼ਨ ਕਰਵਾਇਆ ਹੈ।
ਇਹ ਵੀ ਦੇਖੋ : ਦੇਖੋ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਯੂਪੀ ਦੇ ਗੰਨਾਂ ਉਤਪਾਦਕ ਕਿਸਾਨ ਕਿਵ਼ੇਂ ਹੋ ਰਹੇ ਨੇ ਕਰਜ਼ਾਈ