ਲਗਭਗ 66 ਦਿਨਾਂ ਦੇ ਰਿਕਾਰਡ ਬ੍ਰੇਕਿੰਗ ਟੂਰਨਾਮੈਂਟ ਦਾ ਸਭ ਤੋਂ ਮਹੱਤਵਪੂਰਨ ਦਿਨ ਆ ਚੁੱਕਾ ਹੈ। IPL ਦੇ 17ਵੇਂ ਸੀਜ਼ਨ ਦਾ ਅੱਜ ਅੰਤ ਹੋ ਜਾਵੇਗਾ। ਅੱਜ ਹੋਣ ਵਾਲੇ ਫਾਈਨਲ ਵਿਚ ਦੋ ਵਾਰ (2012, 2014) ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਸ ਦਾ ਸਾਹਮਣਾ 2016 ਦੀ ਚੈਂਪੀਅਨ ਸਨਰਾਈਜਰਸ ਹੈਦਰਾਬਾਦ ਤੋਂ ਚੇਨਈ ਦੇ ਚੇਪਾਕ ਸਟੇਡੀਅਮ ਵਿਚ ਹੋਵੇਗਾ। IPL 2024 ਦਾ ਇ 74ਵਾਂ ਤੇ ਆਖਰੀ ਮੁਕਾਬਲਾ ਹੋਵੇਗਾ।
ਸਾਲ 2022 ਨੂੰ ਛੱਡ ਦਿੱਤਾ ਜਾਵੇ ਤਾਂ IPL 2017 ਤੋਂ ਲੈ ਕੇ 2023 ਤੱਕ ਜਾਂ ਤਾਂ ਮੁੰਬਈ ਦੀ ਟੀਮ ਚੈਂਪੀਅਨ ਬਣੀ ਹੈ ਜਾਂ ਫਿਰ ਚੇਨਈ ਸੁਪਰ ਕਿੰਗਸ। 2022 ਵਿਚ ਗੁਜਰਾਤ ਦੀ ਟੀਮ ਨੇ ਬਾਜ਼ੀ ਮਾਰੀ ਸੀ। 2016 ਦੇ ਬਾਅਦ ਦੂਜੀ ਵਾਰ ਅਜਿਹਾ ਹੋਵੇਗਾ ਜਦੋਂ ਸਾਨੂੰ ਮੁੰਬਈ ਤੇ ਚੇਨਈ ਦੇ ਬਾਅਦ ਕੋਈ ਨਵਾਂ ਚੈਂਪੀਅਨ ਮਿਲੇਗਾ। ਫਾਈਨਲ ਮੈਚ ਸ਼ਾਮ 7.30 ਵਜੇਸ਼ੁਰੂ ਹੋਵੇਗਾ। ਇਸ ਲਈ ਇਕ ਰਿਜ਼ਰਵ ਡੇ 27 ਮਈ ਵੀ ਰੱਖਿਆ ਗਿਆ ਹੈ। ਪਿਛਲੀ ਵਾਰ ਚੈਂਪੀਅਨ ਦਾ ਫੈਸਲਾ ਰਿਜਰਵ ਡੇ ਦੇ ਦਿਨ ਹੀ ਹੋਇਆ ਸੀ। ਹਾਲਾਂਕਿ ਇਸ ਸਾਲ ਚੇਨਈ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਦਿਖ ਰਹੀ ਹੈ। ਅਜਿਹੇ ਵਿਚ ਅੱਜ ਕੋਲਕਾਤਾ ਤੇ ਸਨਰਾਈਜਰਸ ਵਿਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਜਿਥੇ ਇਕ ਪਾਸੇ ਕ੍ਰਿਕਟ ਦੇ ਕੁਸ਼ਲ ਰਣਨੀਤੀਕਾਰ ਗੌਤਮ ਗੰਭੀਰ ਦੇ ਨਾਈਟ ਰਾਈਡਰਸ ਹੋਣਗੇ ਤਾਂ ਦੂਜੇ ਪਾਸੇ ਪੈਟ ਕਮਿੰਸ ਦੀ ਸੈਨਾ ਹੋਵੇਗੀ। ਆਪਣਾ ਦੂਜਾ IPL ਫਾਈਨਲ ਖੇਡਣ ਜਾ ਰਹੇ ਸ਼੍ਰੇਅਸ ਅਈਅਰ ਇਸ ਮਹਾਮੁਕਾਬਲੇ ਵਿਚ ਸਹਾਇਕ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਅਹਿਮ ਫੈਲੇ ਡਗਆਊਟ ਤੋਂ ਗੰਭੀਰ ਲੈਂਦੇ ਦਿਖ ਰਹੇ ਹਨ। ਕੇਕੇਆਰ ਦੇ ਕਪਤਾਨ ਵਜੋਂ ਇਸ ਸੀਜ਼ਨ ਵਿਚ ਫਾਈਨਲ ਵਿਚ ਪਹੁੰਚਣ ਤੋਂ ਪਹਿਲਾਂ ਸ਼੍ਰੇਅਸ 2020 ਵਿਚ ਦਿੱਲੀ ਕੈਪੀਟਲਸ ਦੇ ਕਪਤਾਨ ਰਹਿੰਦੇ ਹੋਏ ਫਾਈਨਲ ਵਿਚ ਪਹੁੰਚੇ ਸਨ। ਦੂਜੇ ਪਾਸੇ ਇਕ ਦਹਾਕੇ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਮਿੰਸ 6 ਮਹੀਨੇ ਦੇ ਅੰਦਰ ਵਨਡੇ ਵਿਸ਼ਵ ਕੱਪ, ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤਣ ਵਾਲੇ ਕਪਤਾਨ ਹੋਣਗੇ।
ਸਨਰਾਈਜਰਸ ਦੇ ਸਹਾਇਕ ਕੋਚ ਸਿਮੋਨ ਹੇਲਮੋਟ ਨੇ ਰਾਜਸਥਾਨ ਰਾਇਲਸ ਖਿਲਾਫ ਦੂਜੇ ਕੁਆਲੀਫਾਇਰ ਵਿਚ ਟੀਮ ਦੀ ਜਿੱਤ ਦੇ ਬਾਅਦ ਕਿਹਾ ਸੀ ਕਮਿੰਸ ਕਾਫੀ ਵਿਵਹਾਰਕ, ਨਿਮਰ ਤੇ ਪ੍ਰਭਾਵੀ ਕਪਤਾਨ ਹਨ। ਉੁਨ੍ਹਾਂ ਕੋਲ ਵੱਖ-ਵੱਖ ਹਾਲਾਤਾਂ ਵਿਚ ਵਿਰੋਧੀ ਟੀਮਾਂ ਖਿਲਾਫ ਸਾਰੀਆਂ ਜਾਣਕਾਰੀਆਂ ਤੇ ਅੰਕੜੇ ਰਹਿੰਦੇ ਹਨ।
ਕੋਲਕਾਤਾ ਨਾਈਟ ਰਾਈਡਰਸ : ਸ਼੍ਰੇਅਸ ਅਈਅਰ (ਕਪਾਤਨ), ਕੇਐੱਸ ਭਰਤ, ਰਹਿਮਾਨੁੱਲਾ ਗੁਰਬਾਜ, ਰਿੰਕੂ ਸਿੰਘ, ਅੰਗਕ੍ਰਿਸ਼ ਰਘੁਵੰਸ਼ੀ, ਸ਼ੇਰਫੇਨ ਰਦਰਫੋਰਡ, ਮਨੀਸ਼ ਪਾਂਡੇ, ਆਂਦ੍ਰੇ ਰਸੇਲ, ਨੀਤਿਸ਼ ਰਾਣਾ, ਵੇਂਕਟੇਸ਼ ਅਈਅਰ, ਅਨੁਕੂਲ ਰਾਏ, ਰਮਨਦੀਪ ਸਿੰਘ, ਵਰੁਣ ਚੱਕਰਵਰਤੀ, ਸੁਨੀਲ ਨਾਰਾਇਣ, ਵੈਭਵ ਅਰੋੜਾ, ਚੇਤਨ ਸਕਾਰੀਆ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਮਿਸ਼ੇਲ ਸਟਾਰਕ, ਦੁਸ਼ਮੰਥਾ ਚਮੀਰਾ, ਸਾਕਿਬ ਹੁਸੈਨ, ਮੁਜੀਬ ਉਰ ਰਹਿਮਾਨ, ਗਟ ਐਟਿਕਿੰਸਨ, ਅੱਲਾ ਗਜਾਂਫਰ।
ਸਨਰਾਈਜਰਸ ਹੈਦਰਾਬਾਦ : ਪੈਟ ਕਮਿੰਸ (ਕਪਤਾਨ),ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੇਡ, ਹੇਨਰਿਕ ਕਲਾਸੇਨ, ਏਡੇਨ ਮਾਰਕਰਾਮ, ਅਬਦੁਲ ਸਮਦ, ਨਿਤਿਸ਼ ਰੈਡੀ, ਸ਼ਾਹਬਾਜ ਅਹਿਮਦ, ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਟ, ਟੀ ਨਟਰਾਜਨ, ਮਯੰਕ ਮਾਰਕਡੇਯ, ਉਮਰਾਨ ਮਲਿਕ,ਅਨਮੋਲਪ੍ਰੀਤ ਸਿੰਘ, ਗਲੇਨ ਫਿਲਿਪਸ, ਰਾਹੁਲ ਤ੍ਰਿਪਾਠੀ, ਵਾਸ਼ਿੰਗਟਨ ਸੁੰਦਰ, ਉਪੇਂਦਰ ਯਾਦਵ, ਜੇ ਸੁਬ੍ਰਾਮਣੀਅਨ, ਸਨਵੀਰ ਸਿੰਘ, ਵਿਜੇਕਾਂਤ ਵਿਆਸਕਾਂਤ, ਫਜਲਹੱਕ ਫਾਰੂਕੀ, ਮਾਰਕੋ ਯਾਨਸੇਨ, ਆਕਾਸ਼ ਮਹਾਰਾਜ ਸਿੰਘ ਤੇ ਮਯੰਕ ਅਗਰਵਾਲ
ਵੀਡੀਓ ਲਈ ਕਲਿੱਕ ਕਰੋ -: