Irfan will return to the field: ਕੋਰੋਨਾ ਦੌਰ ‘ਚ ਕ੍ਰਿਕਟ ਹੌਲੀ ਹੌਲੀ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਅਤੇ ਲੌਕਡਾਊਨ ਦੇ ਪ੍ਰਕੋਪ ਤੋਂ ਬਾਅਦ ਹੁਣ ਇੱਕ ਵਾਰ ਫਿਰ ਖੇਡਾਂ ਪੱਟੜੀ ਤੇ ਵਾਪਿਸ ਪਰਤ ਰਹੀਆਂ ਹਨ। ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਯੂਏਈ ਵਿੱਚ IPL ਦਾ ਆਜੋਯਨ ਕੀਤਾ ਹੈ। ਜਿਸ ਤੋਂ ਬਾਅਦ ਹੁਣ ਵੱਖ-ਵੱਖ ਦੇਸ਼ਾ ਨੇ ਵੀ ਆਪਣੇ ਦੇਸ਼ ਵਿੱਚ ਮੁੜ ਤੋਂ ਕ੍ਰਿਕਟ ਦੇ ਟੂਰਨਾਮੈਂਟ ਸ਼ੁਰੂ ਕਰਨ ਦਾ ਫੈਸਲ਼ਾ ਕੀਤਾ ਹੈ। ਹੁਣ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਵੀ ਆਈਪੀਐਲ ਦੀ ਤਰਜ਼ ‘ਤੇ ‘ਲੰਕਾ ਪ੍ਰੀਮੀਅਰ ਲੀਗ’ ਕਰਵਾਉਣ ਦਾ ਫੈਸਲਾ ਕੀਤਾ ਹੈ। ਖਾਸ ਗੱਲ ਇਹ ਹੈ ਕਿ ਲੰਕਾ ਪ੍ਰੀਮੀਅਰ ਲੀਗ ਵਿੱਚ ਭਰਤੀ ਟੀਮ ਦੇ ਸਾਬਕਾ ਆਲਰਾਉਂਡਰ ਇਰਫਾਨ ਪਠਾਨ ਵੀ ਖੇਡਦੇ ਹੋਏ ਨਜ਼ਰ ਆਉਣਗੇ। ਇਰਫਾਨ ਪਠਾਨ ਲੰਕਾ ਪ੍ਰੀਮੀਅਰ ਲੀਗ ਵਿੱਚ ਕੈਂਡੀ ਟਸਕਰਜ਼ ਫ੍ਰੈਂਚਾਇਜ਼ੀ ਲਈ ਖੇਡਦਾ ਵੇਖਿਆ ਜਾਵੇਗਾ। ਯੁਵਰਾਜ ਅਤੇ ਪ੍ਰਵੀਨ ਤਾਂਬੇ ਤੋਂ ਬਾਅਦ ਇਰਫਾਨ ਪਠਾਨ ਵਿਦੇਸ਼ੀ ਲੀਗ ਵਿੱਚ ਖੇਡਣ ਵਾਲਾ ਤੀਜਾ ਭਾਰਤੀ ਖਿਡਾਰੀ ਵੀ ਬਣ ਜਾਵੇਗਾ। ਭਾਰਤੀ ਟੀਮ ਦਾ ਇਹ ਤੇਜ਼ ਗੇਂਦਬਾਜ਼ ਇੱਕ ਵਾਰ ਫਿਰ ਕ੍ਰਿਕਟ ਵਿੱਚ ਵਾਪਸੀ ਕਰਨ ਲਈ ਪੂਰੀ ਤਰਾਂ ਤਿਆਰ ਹੈ।
ਸਾਬਕਾ ਆਲਰਾਉਂਡਰ ਇਰਫਾਨ ਪਠਾਨ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ। ਇਰਫਾਨ ਨੇ ਭਾਰਤ ਲਈ 29 ਟੈਸਟ, 120 ਵਨਡੇ ਅਤੇ 24 ਟੀ -20 ਮੈਚ ਖੇਡੇ ਹਨ। ਇਰਫਾਨ ਨੇ ਕਿਹਾ, “ਮੈਂ ਐਲਪੀਐਲ ਵਿੱਚ ਕੈਂਡੀ ਫਰੈਂਚਾਇਜ਼ੀ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ। ਸਾਡੀ ਟੀਮ ਵਿੱਚ ਕੁੱਝ ਮਹਾਨ ਖਿਡਾਰੀ ਹਨ ਅਤੇ ਮੈਂ ਲੀਗ ਵਿੱਚ ਖੇਡਣ ਲਈ ਪੂਰੀ ਤਰਾਂ ਤਿਆਰ ਹਾਂ।” ਦੱਸ ਦੇਈਏ ਕਿ ਬੀਸੀਸੀਆਈ ਦੇ ਨਿਯਮਾਂ ਦੇ ਕਾਰਨ ਮੌਜੂਦਾ ਭਾਰਤੀ ਖਿਡਾਰੀਆਂ ਨੂੰ ਵਿਦੇਸ਼ੀ ਲੀਗਾਂ ਵਿੱਚ ਖੇਡਣ ਦੀ ਆਗਿਆ ਨਹੀਂ ਹੈ। ਭਾਵੇ ਉਹ ਟੀਮ ਦਾ ਹਿੱਸਾ ਹੋਣ ਜਾ ਨਾ। ਹਾਲਾਂਕਿ, ਬੀਸੀਸੀਆਈ ਨੇ ਯੁਵਰਾਜ ਦੇ ਕੇਸ ਵਿੱਚ ਨਿਯਮਾਂ ਨੂੰ ਬਦਲਿਆ ਸੀ ਯੁਵੀ ਨੂੰ ਵਿਦੇਸ਼ੀ ਲੀਗ ਵਿੱਚ ਖੇਡਣ ਦੀ ਆਗਿਆ ਦਿੱਤੀ ਸੀ। ਪਰ ਸੀਪੀਐਲ ਵਿੱਚ ਖੇਡਣ ਕਾਰਨ ਪ੍ਰਵੀਨ ਤੰਬੇ ਤੇ ਇਸ ਸਾਲ ਆਈਪੀਐਲ ਵਿੱਚ ਪਾਬੰਦੀ ਲਗਾਈ ਗਈ ਸੀ। ਸ੍ਰੀਲੰਕਾ ਕ੍ਰਿਕਟ ਬੋਰਡ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਕੁੱਲ ਪੰਜ ਟੀਮਾਂ ਲੰਕਾ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਣਗੀਆਂ। ਇਸ ਲੀਗ ‘ਚ ਹਿੱਸਾ ਲੈਣ ਵਾਲੀਆਂ ਪੰਜ ਟੀਮਾਂ ਦਾ ਨਾਮ ਕੋਲੰਬੋ, ਕੈਂਡੀ, ਗੈਲੀ, ਡਾਂਬੁੱਲਾ ਅਤੇ ਜਾਫਨਾ ਦੇ ਨਾਮ ਤੇ ਹੋਵੇਗਾ। ਇਸ ਦੇ ਨਾਲ ਹੀ, ਸ਼੍ਰੀਲੰਕਾ ਦੇ ਚੋਟੀ ਦੇ ਖਿਡਾਰੀ ਸਮੇਤ ਕੁੱਲ 70 ਅੰਤਰਰਾਸ਼ਟਰੀ ਖਿਡਾਰੀ ਅਤੇ 10 ਦਿੱਗਜ ਕੋਚ ਵੀ ਇਸ ਲੀਗ ਦਾ ਹਿੱਸਾ ਹੋਣਗੇ।