ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਪੰਜਵੇਂ ਟੈਸਟ ਵਿਚ ਪਾਰੀ ਅਤੇ 64 ਦੌੜਾਂ ਤੋਂ ਹਰਾ ਕੇ 5 ਮੈਚਾਂ ਦੀ ਟੈਸਟ ਸੀਰੀਜ 4-1 ਤੋਂ ਜਿੱਤ ਲਈ ਹੈ। ਹਿਟਮੈਨ ਰੋਹਿਤ ਅਜੇ 36 ਸਾਲ ਦੇ ਹਨ ਤੇ ਸਾਰੇ ਸਰੂਪਾਂ ਵਿਚ ਇਕ ਮੁੱਖ ਬੱਲੇਬਾਜ਼ ਹੋਣ ਦੇ ਬਾਵਜੂਦ ਉਹ ਅਜੇ ਵੀ ਟੀਮ ਵਿਚ ਸਭ ਤੋਂ ਫਿਟ ਖਿਡਾਰੀਆਂ ਵਿਚ ਸ਼ਾਮਲ ਨਹੀਂ ਕੀਤੇ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਸੰਨਿਆਸ ਨੂੰ ਲੈ ਕੇ ਸਵਾਲ ਉਠਣਾ ਲਾਜ਼ਮੀ ਹੈ।
ਇੰਗਲੈਂਡ ਖਿਲਾਫ ਧਰਮਸ਼ਾਲਾ ਵਿਚ ਅੰਤਿਮ ਟੈਸਟ ਵਿਚ ਭਾਰਤ ਦੀ ਜਿੱਤ ਦੇ ਬਾਅਦ ਰੋਹਿਤ ਤੋਂ ਜਦੋਂ ਉਨ੍ਹਾਂ ਦੇ ਸੰਨਿਆਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਬਹੁਤ ਹੀ ਹੈਰਾਨ ਕਰਨ ਵਾਲਾ ਜਵਾਬ ਦਿੱਤਾ। ਰੋਹਿਤ ਨੇ ਦੱਸਿਆ ਕਿ ਜਿਸ ਦਿਨ ਉਨ੍ਹਾਂ ਨੂੰ ਲੱਗੇਗਾ ਕਿ ਉਨ੍ਹਾਂ ਦਾ ਸਰੀਰ ਆਧੁਨਿਕ ਕ੍ਰਿਕਟ ਦੇ ਦਬਾਅ ਨਾਲ ਨਿਪਟਣ ਲਈ ਫਿਟ ਨਹੀਂ ਹੈ ਉਹ ਸੰਨਿਆਸ ਲੈ ਲੈਣਗੇ। ਰੋਹਿਤ ਨੇ ਇੰਗਲੈਂਡ ਖਿਲਾਫ ਪੰਜਵਾਂ ਟੈਸਟ ਜਿੱਤਣ ਦੇ ਬਾਅਦ ਕਿਹਾ ਇਕ ਦਿਨ ਜਦੋਂ ਮੈਂ ਜਾਗਾਂਗਾ ਤੇ ਮਹਿਸੂਸ ਕਰਾਂਗਾ ਕਿ ਮੈਂ ਠੀਕ ਨਹੀਂ ਹਾਂ ਤਾਂ ਮੈਂ ਤੁਰੰਤ ਸੰਨਿਆਸ ਲੈ ਲਵਾਂਗਾ ਪਰ ਪਿਛਲੇ ਕੁਝ ਸਾਲਾਂ ਵਿਚ ਮੈਂ ਆਪਣੇ ਜੀਵਨ ਦਾ ਬੈਸਟ ਕ੍ਰਿਕਟ ਖੇਡ ਰਿਹਾ ਹਾਂ।
ਇਹ ਵੀ ਪੜ੍ਹੋ : ਅਜਨਾਲਾ ‘ਚ ਵੱਡੀ ਵਾਰ/ਦਾਤ, ਮੇਲਾ ਦੇਖਣ ਨਾ ਦੇਣ ‘ਤੇ ਦੋਸਤ ਨੇ ਦੋਸਤ ਦੇ ਪਿਤਾ ਦਾ ਕੀਤਾ ਬੇਰਹਿਮੀ ਨਾਲ ਕਤ/ਲ
ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 218 ਦੌੜਾਂ ਉਤੇ ਆਊਟ ਹੋ ਗਈ ਸੀ ਜਿਸ ਦੇ ਜਵਾਬ ਵਿਚ ਭਾਰਤ ਨੇ 477 ਦੌੜਾਂ ਬਣਾ ਕੇ 259 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਇੰਗਲੈਂਡ ਦੀ ਟੀਮ ਆਪਣੀ ਦੂਜੀ ਪਾਰੀ ਵਿਚ 19 ਦੌੜਾਂ ‘ਤੇ ਆਊਟ ਹੋ ਗਈ। ਭਾਰਤ ਦੇ ਟੈਸਟ ਇਤਿਹਾਸ ਦਾ ਇਹ 579ਵਾਂ ਮੈਚ ਸੀ। ਇਸ ਵਿਚ ਉਸ ਨੇ ਹੁਣ ਤੱਕ 178 ਮੈਚ ਜਿੱਤੇ ਹਨ ਜਦੋਂ ਕਿ ਇੰਨੇ ਹੀ ਹਾਰੇ ਹਨ। 222 ਮੈਚ ਡਰਾਅ ਰਹੇ ਹਨ ਤੇ ਇਕ ਮੈਚ ਡਾਈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: