Jadeja injured : IND vs AUS: ਬਾਰਡਰ-ਗਾਵਸਕਰ ਲੜੀ ਦਾ ਤੀਜਾ ਟੈਸਟ ਮੈਚ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਕ੍ਰਿਕਟ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਕ੍ਰਿਕਟ ਟੀਮ ਬਹੁਤ ਮੁਸ਼ਕਿਲ ਵਿੱਚ ਲੱਗ ਰਹੀ ਹੈ। ਤੀਸਰੇ ਟੈਸਟ ਮੈਚ ਦੇ ਤੀਜੇ ਦਿਨ ਪਹਿਲੀ ਪਾਰੀ ਦੀ ਬੱਲੇਬਾਜ਼ੀ ਦੌਰਾਨ ਦੋ ਭਾਰਤੀ ਖਿਡਾਰੀ ਜ਼ਖਮੀ ਹੋਏ ਹਨ। ਜਦਕਿ ਬੱਲੇਬਾਜ਼ੀ ਦੌਰਾਨ ਜ਼ਖਮੀ ਹੋਏ ਰਵਿੰਦਰ ਜਡੇਜਾ ਨੂੰ ਸਕੈਨ ਲਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤੀ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਕੂਹਣੀ ਦੀ ਸੱਟ ਕਾਰਨ ਸਕੈਨ ਲਈ ਭੇਜਿਆ ਗਿਆ ਸੀ।
ਇਸ ਸਮੇਂ ਤੀਜੇ ਟੈਸਟ ਮੈਚ ਵਿੱਚ ਜਡੇਜਾ ਨੇ ਬਿਹਤਰ ਪ੍ਰਦਰਸ਼ਨ ਕੀਤਾ। ਉਹ ਪਹਿਲੀ ਪਾਰੀ ਵਿੱਚ 28 ਦੌੜਾਂ ਬਣਾ ਕੇ ਨਾਬਾਦ ਪਰਤਿਆ। ਉਸ ਨੇ ਤੇਜ਼ ਖੇਡਦਿਆਂ 37 ਗੇਂਦਾਂ ਵਿੱਚ 5 ਚੌਕੇ ਲਗਾਏ ਸੀ। ਪਹਿਲੀ ਪਾਰੀ ਵਿੱਚ ਗੇਂਦਬਾਜ਼ੀ ਕਰਦਿਆਂ ਜਡੇਜਾ ਨੇ ਸਭ ਤੋਂ ਜ਼ਿਆਦਾ ਵਿਕਟ ਲਏ ਸਨ। ਉਸ ਨੇ ਆਪਣੀ ਪਹਿਲੀ ਪਾਰੀ ਵਿੱਚ 18 ਓਵਰਾਂ ‘ਚ 62 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਫਿਲਹਾਲ ਸੱਟ ਕਾਰਨ ਜਡੇਜਾ ਪਾਰੀ ਵਿੱਚ ਗੇਂਦਬਾਜ਼ੀ ਕਰਨ ਲਈ ਉਪਲਬਧ ਨਹੀਂ ਹੈ। ਕੀ ਜਡੇਜਾ ਦੂਜੀ ਪਾਰੀ ‘ਚ ਬੱਲੇਬਾਜ਼ੀ ਲਈ ਉਪਲੱਬਧ ਹੋਵੇਗਾ ਜਾਂ ਨਹੀਂ, ਫਿਲਹਾਲ ਇਸ ਬਾਰੇ ਵੀ ਕੁੱਝ ਨਹੀਂ ਕਿਹਾ ਜਾ ਸਕਦਾ। ਰਿਸ਼ਭ ਪੰਤ ਦੀ ਵੀ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਦੀ ਗਰੰਟੀ ਨਹੀਂ ਹੈ।