kamran akmal defend brother umar: ਫਿਕਸਿੰਗ ਨਾਲ ਜੁੜੇ ਇੱਕ ਕੇਸ ਕਾਰਨ ਪਾਕਿਸਤਾਨ ਦੇ ਬੱਲੇਬਾਜ਼ ਉਮਰ ਅਕਮਲ ਨੂੰ ਤਿੰਨ ਸਾਲ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਇੱਕ ਵਾਰ ਫਿਰ ਆਪਣੇ ਛੋਟੇ ਭਰਾ ਦੀ ਮਦਦ ਲਈ ਅੱਗੇ ਆਏ ਹਨ। ਕਾਮਰਾਨ ਅਕਮਲ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਕ੍ਰਿਕਟ ਦੇ ਦਿੱਗਜ ਇਸ ਪ੍ਰਤਿਭਾਵਾਨ ਬੱਲੇਬਾਜ਼ ਨੂੰ ਸੰਭਾਲ ਨਹੀਂ ਸਕੇ। ਇਸ ਤੋਂ ਇਲਾਵਾ ਕਾਮਰਾਨ ਨੇ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਟੀਮ ਵਿੱਚ ਜਗ੍ਹਾ ਨਾ ਮਿਲਣ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਮਰ ਅਕਮਲ ਨੇ ਕਿਹਾ ਕਿ ਮੈਦਾਨ ਤੋਂ ਬਾਹਰ ਪਾਕਿਸਤਾਨ ਦੇ ਖਿਡਾਰੀਆਂ ਨਾਲ ਜੁੜੇ ਵਿਵਾਦ ਕੋਈ ਨਵੇਂ ਨਹੀਂ ਹਨ। ਉਨ੍ਹਾਂ ਕਿਹਾ, “ਪਾਕਿਸਤਾਨ ਦੇ ਖਿਡਾਰੀ ਮੈਦਾਨ ਦੇ ਬਾਹਰ ਵਿਵਾਦਾਂ ਵਿੱਚ ਰਹਿੰਦੇ ਹਨ। ਇਹ ਟੀਮ ਪ੍ਰਬੰਧਨ ਅਤੇ ਕਪਤਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਕਿਵੇਂ ਸੰਭਾਲਦੇ ਹਨ। ਇੰਜ਼ਮਾਨ ਉਲ ਹੱਕ ਨੂੰ ਦੇਖੋ, ਉਨ੍ਹਾਂ ਨੇ ਕਿਵੇਂ ਅਖਤਰ, ਆਸਿਫ ਅਤੇ ਅਫਰੀਦੀ ਨੂੰ ਸੰਭਾਲਿਆ। ਜੇ ਇਹ ਉਮਰ ਅਕਮਲ ਨਾਲ ਕੀਤਾ ਜਾਂਦਾ ਤਾਂ ਉਹ ਬੱਲੇਬਾਜ਼ ਦੇ ਰੂਪ ‘ਚ ਬਾਹਰ ਆਉਂਦਾ।”
ਕਾਮਰਾਨ ਨੇ ਕਿਹਾ, ”ਮੈਂ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹਾਂ। ਮੈਨੂੰ ਟੈਸਟ ਅਤੇ ਟਵੰਟੀ ਟਵੰਟੀ ਤੋਂ ਬਾਹਰ ਰੱਖਣਾ ਬਿਲਕੁਲ ਗਲਤ ਹੈ। ਮੈਂ ਬੱਲੇਬਾਜ਼ ਵਜੋਂ ਖੇਡ ਸਕਦਾ ਹਾਂ, ਮੈਥਿਊ ਵੇਡ ਦੀ 18 ਔਸਤ 18 ਅਤੇ 20 ਦੇ ਵਿਚਕਾਰ ਹੈ ਅਤੇ ਉਹ ਵਾਪਸੀ ਕਰ ਚੁੱਕੇ ਹਨ, ਜਦੋਂ ਕਿ ਮੈਂ ਲੱਗਭਗ 60 ਦੀ ਔਸਤ ਨਾਲ ਬੱਲੇਬਾਜ਼ੀ ਕੀਤੀ ਹੈ, ਮੈਂ ਵਾਪਿਸ ਕਿਉਂ ਨਹੀਂ ਆ ਸਕਦਾ?” ਕਾਮਰਾਨ ਅਕਲ ਨੇ ਆਖਰੀ ਵਾਰ 2017 ਵਿੱਚ ਪਾਕਿਸਤਾਨ ਲਈ ਕੌਮਾਂਤਰੀ ਕ੍ਰਿਕਟ ਖੇਡੀ ਸੀ। ਕਾਮਰਾਨ ਅਕਲ ਨੇ ਪਾਕਿਸਤਾਨ ਲਈ 53 ਟੈਸਟ, 157 ਵਨਡੇ ਅਤੇ 58 ਟਵੰਟੀ -20 ਮੈਚ ਖੇਡੇ ਹਨ। ਕਾਮਰਾਨ ਅਕਮਲ ਨੇ ਪੀਸੀਬੀ ਨੂੰ ਸਲਾਹ ਦਿੱਤੀ ਹੈ ਕਿ ਖਿਡਾਰੀਆਂ ਦੀ ਚੋਣ ਸਿਰਫ ਪੀਐਸਐਲ ਦੇ ਅਧਾਰ ਤੇ ਨਹੀਂ ਕੀਤੀ ਜਾਣੀ ਚਾਹੀਦੀ। ਕਾਮਰਾਨ ਦਾ ਮੰਨਣਾ ਹੈ ਕਿ ਘਰੇਲੂ ਕ੍ਰਿਕਟ ਦੇ ਅਧਾਰ ‘ਤੇ ਵੀ ਖਿਡਾਰੀਆਂ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ। ਦੱਸ ਦਈਏ ਕਿ ਕਾਮਰਨ ਅਕਮਲ ਕਈ ਵਾਰ ਉਮਰ ਅਕਮਲ ਦਾ ਬਚਾਅ ਕਰਦੇ ਹੋਏ ਦਿਖਾਈ ਦਿੱਤੇ ਹਨ। ਪਰ ਵਿਵਾਦਾਂ ‘ਚ ਰਹਿਣ ਕਾਰਨ ਉਮਰ ਅਕਮਲ ਦਾ ਕਰੀਅਰ ਲੱਗਭਗ ਖ਼ਤਮ ਹੋਣ ਦੀ ਕਗਾਰ ‘ਤੇ ਹੈ।