ਟੀਮ ਇੰਡੀਆ ਦੇ ਬੱਲੇਬਾਜ਼ੀ ਆਲਰਾਊਂਡਰ ਕੇਦਾਰ ਜਾਧਵ ਨੇ ਕ੍ਰਿਕਟ ਦੇ ਸਾਰੇ ਸਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। 39 ਸਾਲਾ ਖਿਡਾਰੀ ਨੇ ਭਾਰਤ ਲਈ ਆਪਣਾ ਆਖਰੀ ਮੈਚ 8 ਫਰਵਰੀ 2020 ਨੂੰ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਚਾਰ ਮੈਚਾਂ ਦੀ ਵਨਡੇ ਸੀਰੀਜ ਵਿਚ ਉਨ੍ਹਾਂ ਨੇ ਸਿਰਫ 35 ਦੌੜਾਂ ਬਣਾਈਆਂ ਸਨ। ਇਸ ਸੀਰੀਜ ਵਿਚ ਉਨ੍ਹਾਂ ਨੂੰ ਸਿਰਫ ਦੋ ਮੁਕਾਬਲਿਆਂ ਵਿਚ ਪਲੇਇੰਗ-11 ਦਾ ਹਿੱਸਾ ਬਣਾਇਆ ਗਿਆ ਸੀ।
ਕੇਦਾਰ ਜਾਧਵ ਨੇ ਅੰਤਰਰਾਸ਼ਟਰੀ ਕ੍ਰਿਕ ਵਿਚ ਡੈਬਿਊ 2014 ਵਿਚ ਕੀਤਾ ਸੀ ਉਨ੍ਹਾਂਨੇ ਸ਼੍ਰੀਲੰਕਾ ਖਿਲਾਫ ਰਾਂਚੀ ਵਿਚ ਪਹਿਲਾ ਵਨਡੇ 16 ਨਵੰਬਰ 2014 ਨੂੰ ਖੇਡਿਆ ਸੀ। 73 ਵਨਡੇ ਵਿਚ ਜਾਧਵ ਨੇ 42.09 ਦੀ ਔਸਤ ਨੇਲ 1389 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਦੋ ਸੈਂਕੜੇ ਤੇ 6 ਅਰਧ ਸੈਂਕੜੇ ਲਗਾਏ। ਜਾਧਵ ਨੇ 27 ਵਿਕਟਾਂ ਵੀ ਲਈਆਂ।
ਇਹ ਵੀ ਪੜ੍ਹੋ : ਸ਼ੀਤਲ ਅੰਗੂਰਾਲ ਨੂੰ ਵੱਡਾ ਝਟਕਾ! ਸਪੀਕਰ ਸੰਧਵਾਂ ਨੇ ਅਸਤੀਫਾ ਕੀਤਾ ਮਨਜ਼ੂਰ
ਕੇਦਾਰ ਜਾਧਵ ਦੀ ਗੱਲ ਕੀਤੀ ਜਾਵੇ ਤਾਂ ਉਹ ਭਾਰਤੀ ਟੀਮ ਤੋਂ ਇਲਾਵਾ IPL ਵਿਚ ਚੇਨਈ ਸੁਪਰਕਿੰਗਸ ਈ ਲੰਬੇ ਸਮੇਂ ਤੱਕ ਖੇਡੇ ਹਨ। ਉਨ੍ਹਾਂ ਨੇ ਸਨਰਾਈਜਰਸ ਹੈਦਰਾਬਾਦ ਦੀ ਵੀ ਅਗਵਾਈ ਕੀਤੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਕੇਦਾਰ ਜਾਧਵ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। IPL ਵਿਚ 95 ਮੈਚਾਂ ਵਿਚ 123.17 ਦੇ ਸਟ੍ਰਾਈਕ ਰੇਟ ਨਾਲ 1196 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਅਰਧ ਸੈਂਕੜੇ ਦੀਆਂ ਪਾਰੀਆਂ ਖੇਡੀਆਂ।