khel ratna award 2020: ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਉਨ੍ਹਾਂ ਚਾਰ ਖਿਡਾਰੀਆਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੂੰ ਭਾਰਤ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਲਈ ਚੁਣਿਆ ਗਿਆ ਹੈ। ਐਵਾਰਡ ਕਮੇਟੀ ਨੇ ਰੋਹਿਤ ਸ਼ਰਮਾ ਦੇ ਨਾਲ ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਵਿਨੇਸ਼ ਫੋਗਾਟ, ਟੇਬਲ ਟੈਨਿਸ ਚੈਂਪੀਅਨ ਮਨੀਕਾ ਬੱਤਰਾ ਅਤੇ ਪੈਰਾਲਿੰਪਿਕ ਸੋਨ ਤਮਗਾ ਜੇਤੂ ਮਰੀਯੱਪਨ ਥਾਂਗਾਵੇਲੂ ਦੇ ਨਾਵਾਂ ਦੀ ਵੀ ਸਿਫਾਰਸ਼ ਕੀਤੀ ਹੈ। ਰਾਸ਼ਟਰੀ ਖੇਡ ਪੁਰਸਕਾਰਾਂ ਵਿੱਚ ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਪੁਰਸਕਾਰ, ਦ੍ਰੋਣਾਚਾਰੀਆ ਅਵਾਰਡ ਅਤੇ ਧਿਆਨਚੰਦ ਅਵਾਰਡ ਸ਼ਾਮਿਲ ਹਨ, ਜੋ ਹਰ ਸਾਲ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤੇ ਜਾਂਦੇ ਹਨ। ਰਾਸ਼ਟਰੀ ਖੇਡ ਪੁਰਸਕਾਰ ਖੇਡ ਦਿਵਸ (29 ਅਗਸਤ) ਦੇ ਮੌਕੇ ਤੇ ਦਿੱਤੇ ਜਾਂਦੇ ਹਨ, ਜੋ ਕਿ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦਾ ਜਨਮਦਿਨ ਹੈ। ਖੇਲ ਰਤਨ ਪ੍ਰਾਪਤ ਕਰਨ ਵਾਲਾ ਪਹਿਲਾ ਕ੍ਰਿਕਟਰ ਸਚਿਨ ਤੇਂਦੁਲਕਰ ਸੀ, ਜਿਸ ਨੂੰ 1997–1998 ‘ਚ ਇਹ ਪੁਰਸਕਾਰ ਮਿਲਿਆ ਸੀ। ਇਸ ਤੋਂ ਬਾਅਦ 2007 ਵਿੱਚ ਮਹਿੰਦਰ ਸਿੰਘ ਧੋਨੀ ਅਤੇ 2018 ਵਿੱਚ ਵਿਰਾਟ ਕੋਹਲੀ ਨੇ ਖੇਡ ਰਤਨ ਹਾਸਿਲ ਕੀਤਾ ਸੀ।
ਰਾਸ਼ਟਰੀ ਖੇਡ ਪੁਰਸਕਾਰ ਸਮਾਰੋਹ ਇਸ ਸਾਲ ਪਹਿਲੀ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਆੱਨਲਾਈਨ ਆਯੋਜਿਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸਾਰੇ ਵਿਜੇਤਾ 29 ਅਗਸਤ ਨੂੰ ਆਪਣੇ-ਆਪਣੇ ਸਥਾਨਾਂ ਤੋਂ ਲੌਗਇਨ ਕਰਨਗੇ ਅਤੇ ਉਨ੍ਹਾਂ ਦੇ ਨਾਵਾਂ ਦੀ ਘੋਸ਼ਣਾ ਸੁਣਨਗੇ। ਰਾਸ਼ਟਰੀ ਖੇਡ ਪੁਰਸਕਾਰ 29 ਅਗਸਤ ਨੂੰ ਸਪੋਰਟਸ ਡੇਅ ਦੇ ਮੌਕੇ ‘ਤੇ ਦਿੱਤੇ ਜਾਂਦੇ ਹਨ, ਜੋ ਕਿ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦਾ ਜਨਮਦਿਨ ਹੈ। ਇੱਕ ਸੂਤਰ ਨੇ ਕਿਹਾ ਕਿ, “ਇਸ ਸਾਲ ਪੁਰਸਕਾਰ ਦੀ ਰਸਮ ਆੱਨਲਾਈਨ ਹੋਣ ਦੀ ਸੰਭਾਵਨਾ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਸਮਾਗਮ ਦੀ ਸਵੇਰ ਨੂੰ ਹੀ ਕੀਤਾ ਜਾਵੇਗਾ।” ਸੋਮਵਾਰ ਨੂੰ, ਮੀਟਿੰਗ ਦੇ ਪਹਿਲੇ ਦਿਨ, ਦ੍ਰੋਣਾਚਾਰੀਆ ਅਤੇ ਧਿਆਨਚੰਦ ਪੁਰਸਕਾਰਾਂ ਲਈ ਕ੍ਰਮਵਾਰ 13 ਅਤੇ 15 ਉਮੀਦਵਾਰਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਤੂਆਂ ਦੇ ਨਾਵਾਂ ਦਾ ਐਲਾਨ ਸਮਾਗਮ ਦੀ ਸਵੇਰ ਨੂੰ ਹੀ ਕੀਤਾ ਜਾਵੇਗਾ।