IPL-2024 ਦਾ 28ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਤੇ ਲਖਨਊ ਸੁਪਰ ਜਾਇੰਟਸ ਵਿਚ ਖੇਡਿਆ ਗਿਆ। ਇਸ ਮੈਚ ਵਿਚ ਕੇਕੇਆਰ ਨੇ ਲਖਨਊ ਨੂੰ 8 ਵਿਕਟਾਂ ਤੋਂ ਹਰਾ ਦਿੱਤਾ। 162 ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੇਕੇਆਰ ਨੇ 15.4 ਓਰਾਂ ਵਿਚ ਸਿਰਫ 2 ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਲਖਨਊ ਖਿਲਾਫ ਕੇਕੇਆਰ ਦੀ ਇਹ ਪਹਿਲੀ ਜਿੱਤ ਹੈ। ਇਸ ਜਿੱਤ ਵਿਚ ਫਿਲ ਸਾਲਹਟ ਦੀ 89 ਦੌੜਾਂ ਦੀ ਪਾਰੀ ਦਾ ਅਹਿਮ ਯੋਗਦਾ ਰਿਹਾ। ਉਨ੍ਹਾਂ ਨੇ 47 ਗੇਂਦਾਂ ਵਿਚ 14 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਇਹ ਦੌੜਾਂ ਬਣਾਈਆਂ। ਦੂਜੇ ਪਾਸੇ ਕਪਤਾਨ ਸ਼੍ਰੇਅਸ ਅਈਅਰ ਨੇ 38 ਦੌੜਾਂ ਦੀ ਪਾਰੀ ਖੇਡੀ।
ਕੇਕੇਆਰ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਕੇਆਰ ਨੂੰ 162 ਦੌੜਾਂ ਦਾ ਟੀਚਾ ਦਿੱਤਾ। ਲਖਨਊ ਵੱਲੋਂ ਨਿਕੋਲਸ ਪੂਰਨ ਨੇ ਸਭ ਤੋਂ ਵੱਧ 45 ਦੌੜਾਂ ਬਣਾਈਆਂ। ਉਨ੍ਹਾਂ ਨੇ 32 ਗੇਂਦਾਂ ਵਿਚ 2 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ ਇਹ ਪਾਰੀ ਖੇਡੀ। ਪੂਰਨ ਤੋਂ ਇਲਾਵਾ ਕਪਤਾਨ ਕੇਐੱਲ ਰਾਹੁਲ ਨੇ 27 ਗੇਂਦਾਂ ਵਿਚ 39 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ : “ਮੈਂ ਪਾਰਟੀ ਦਾ ਅਨੁਸ਼ਾਸਿਤ ਸਿਪਾਹੀ ਹਾਂ ਤੇ ਪਾਰਟੀ ਜਿੱਥੋਂ ਵੀ ਕਹੇਗੀ ਮੈਂ ਲੜਾਂਗਾ ਚੋਣ” : ਸਾਬਕਾ CM ਚੰਨੀ
ਕੋਲਕਾਤਾ ਵੱਲੋਂ ਗੇਂਦਬਾਜ਼ੀ ਵਿਚ ਮਿਚੇਲ ਸਟਾਰਕ ਨੇ ਕਿਫਾਇਤੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 4 ਓਵਰਾਂ ਵਿਚ 3 ਵਿਕਟਾਂ ਲਈਆਂ। ਸਟਾਰਕ ਤੋਂ ਇਲਾਵਾ ਰਸੇਲ, ਚੱਕਰਵਰਤੀ, ਨਰੇਨ ਤੇ ਵੈਭਵ ਅਰੋੜਾ ਨੂੰ 1-1 ਵਿਕਟ ਮਿਲੀ। ਆਂਦ੍ਰੇ ਰਸੇਲ ਨੇ 1 ਓਵਰ ਪਾਇਆ। ਉਸ ਵਿਚ ਉਨ੍ਹਾਂ ਨੇ 16 ਦੌੜਾਂ ਦੇ ਕੇ 1 ਵਿਕਟ ਲਈ।
ਵੀਡੀਓ ਲਈ ਕਲਿੱਕ ਕਰੋ -: