KL Rahul becomes fastest Indian: IPL 2020 KXIP vs RCB: ਆਈਪੀਐਲ 2020 ਦਾ ਛੇਵਾਂ ਮੈਚ ਦੁਬਈ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡਿਆ ਗਿਆ ਹੈ। ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ। ਮੈਚ ਵਿੱਚ, ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਦੋ ਦੌੜਾਂ ਬਣਦਿਆਂ ਹੀ ਆਈਪੀਐਲ ਵਿੱਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਰਾਹੁਲ ਨੇ ਆਈਪੀਐਲ ਦੀ 60 ਵੀਂ ਪਾਰੀ ਵਿੱਚ ਇਹ ਕਾਰਨਾਮਾ ਕੀਤਾ ਹੈ। ਕ੍ਰਿਸ ਗੇਲ ਦੇ ਨਾਮ ਆਈਪੀਐਲ ਵਿੱਚ ਸਭ ਤੋਂ ਤੇਜ਼ੀ ਨਾਲ 2000 ਦੌੜਾਂ ਬਣਾਉਣ ਦਾ ਰਿਕਾਰਡ ਹੈ। ਗੇਲ ਨੇ ਇਹ ਕਾਰਨਾਮਾ ਸਿਰਫ 48 ਪਾਰੀਆਂ ਵਿੱਚ ਕੀਤਾ ਸੀ। ਇਸ ਸੂਚੀ ਵਿੱਚ ਕਿੰਗਜ਼ ਇਲੈਵਨ ਪੰਜਾਬ ਲਈ ਖੇਡਿਆ ਸ਼ਾਨ ਮਾਰਸ਼ ਦੂਜੇ ਨੰਬਰ ‘ਤੇ ਹੈ। ਆਸਟ੍ਰੇਲੀਆ ਦੇ ਇਸ ਬੱਲੇਬਾਜ਼ ਨੇ ਇਹ ਕਾਰਨਾਮਾ 52 ਪਾਰੀਆਂ ਵਿੱਚ ਕੀਤਾ ਸੀ। ਇਸ ਦੇ ਨਾਲ ਹੀ ਰਾਹੁਲ ਆਈਪੀਐਲ ਵਿੱਚ 2 ਹਜ਼ਾਰ ਦੌੜਾਂ ਬਣਾਉਣ ਵਾਲਾ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਿਆ ਹੈ।
ਇਸ ਤੋਂ ਪਹਿਲਾਂ ਆਈਪੀਐਲ ਵਿੱਚ ਸਭ ਤੋਂ ਤੇਜ਼ 2 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਕ੍ਰਿਕਟ ਦੇ ਭਗਵਾਨ ਕਹੇ ਜਾਂਦੇ ਸਚਿਨ ਤੇਂਦੁਲਕਰ ਦੇ ਨਾਮ ਸੀ। ਸਚਿਨ ਨੇ ਇਹ ਕਾਰਨਾਮਾ 63 ਪਾਰੀਆਂ ਵਿੱਚ ਕੀਤਾ। ਹੁਣ ਰਾਹੁਲ ਨੇ 60 ਪਾਰੀਆਂ ‘ਚ 2 ਹਜ਼ਾਰ ਦੌੜਾਂ ਬਣਾ ਕੇ ਸਚਿਨ ਨੂੰ ਪਿੱਛੇ ਛੱਡ ਦਿੱਤਾ ਹੈ।