ਏਸ਼ੀਆ ਕੱਪ 2023 ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦਾ ਇੱਕ ਸਟਾਰ ਖਿਡਾਰੀ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਿਆ ਹੈ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਖੁਦ ਇਹ ਵੱਡਾ ਅਪਡੇਟ ਦਿੱਤਾ ਹੈ। ਖਿਡਾਰੀ ਲੰਬੇ ਸਮੇਂ ਤੋਂ ਸੱਟ ਨਾਲ ਜੂਝ ਰਹੇ ਸੀ ਅਤੇ ਏਸ਼ੀਆ ਕੱਪ ਤੋਂ ਹੀ ਟੀਮ ‘ਚ ਵਾਪਸੀ ਕਰਨ ਜਾ ਰਿਹਾ ਸੀ। ਪਰ ਇਸ ਖਿਡਾਰੀ ਦੀ ਸੱਟ ਨੇ ਇੱਕ ਵਾਰ ਫਿਰ ਟੀਮ ਦਾ ਤਣਾਅ ਵਧਾ ਦਿੱਤਾ ਹੈ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ।
ਦਿੱਲੀ ‘ਚ ਹੋਈ ਚੋਣ ਬੈਠਕ ਤੋਂ ਬਾਅਦ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਦੱਸਿਆ ਕਿ ਕੇਐੱਲ ਰਾਹੁਲ ਨੂੰ ਨਵੀਂ ਸੱਟ ਲੱਗੀ ਹੈ ਅਤੇ ਉਸ ਦੇ ਏਸ਼ੀਆ ਕੱਪ 2023 ਦੇ ਪਹਿਲੇ ਕੁਝ ਮੈਚਾਂ ‘ਚ ਖੇਡਣ ਦੀ ਸੰਭਾਵਨਾ ਹੈ। ਹੁਣ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜੇਕਰ ਕੇਐੱਲ ਰਾਹੁਲ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੇ ਹਨ ਤਾਂ ਸੰਜੂ ਸੈਮਸਨ ਨੂੰ ਚੁਣਿਆ ਜਾ ਸਕਦਾ ਹੈ। ਸੰਜੂ ਸੈਮਸਨ ਨੂੰ ਬੈਕਅੱਪ ਵਿਕਟਕੀਪਰ ਵਜੋਂ ਟੀਮ ਦਾ ਹਿੱਸਾ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਹੈਰਾਨੀ ਵਾਲਾ ਮਾਮਲਾ, ਹਸਪਤਾਲ ਤੋਂ ਚੋਰੀ ਪੁੱਤ 42 ਸਾਲ ਮਗਰੋਂ ਹੋਇਆ ਆਪਣੀ ਮਾਂ ਨਾਲ ਮਿਲਾਪ (ਤਸਵੀਰਾਂ)
IPL 2023 ਵਿੱਚ, ਕੇਐੱਲ ਰਾਹੁਲ ਮੱਧ ਸੀਜ਼ਨ ਵਿੱਚ ਜ਼ਖਮੀ ਹੋ ਗਏ ਸਨ। ਉਸ ਨੂੰ ਪੱਟ ਦੀ ਸਰਜਰੀ ਕਰਵਾਉਣੀ ਪਈ। ਕੇਐੱਲ ਰਾਹੁਲ ਨੇ ਟੀਮ ਇੰਡੀਆ ਲਈ ਆਖਰੀ ਮੈਚ ਮਾਰਚ 2023 ਵਿੱਚ ਖੇਡਿਆ ਸੀ। ਉਸ ਨੇ ਟੀਮ ਇੰਡੀਆ ਲਈ ਹੁਣ ਤੱਕ 54 ਵਨਡੇ ਮੈਚਾਂ ‘ਚ 1986 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਕੇਐੱਲ ਰਾਹੁਲ ਨੇ 47 ਟੈਸਟ ਮੈਚਾਂ ਵਿੱਚ 33.44 ਦੀ ਔਸਤ ਨਾਲ 2642 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਟੀ-20 ‘ਚ ਰਾਹੁਲ ਦੇ ਅੰਕੜੇ ਵੀ ਸ਼ਾਨਦਾਰ ਹਨ। ਉਸ ਨੇ 72 ਟੀ-20 ਮੈਚ ਖੇਡਦੇ ਹੋਏ 2265 ਦੌੜਾਂ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: