ਕਹਿੰਦੇ ਹਨ ਕਿ ਜੇਕਰ ਇਨਸਾਨ ਪੱਕਾ ਨਿਸ਼ਚਾ ਕਰ ਲਵੇ ਤਾਂ ਕੁਝ ਵੀ ਨਾਮੁਮਕੀਨ ਨਹੀਂ ਹੁੰਦਾ ਅਤੇ ਇਸ ਨੂੰ ਸੱਚ ਕਰ ਵਿਖਾਇਆ ਕੋਟਕਪੂਰਾ ਦੇ ਸਰਕਾਰੀ ਅਧਿਆਪਕ ਪਰਮਿੰਦਰ ਸਿੰਘ ਨੇ। ਉਸ ਨੇ ਹਾਲ ਹੀ ਦੇ ਵਿਚ ਲਗਾਤਾਰ ਸਾਇਕਲ ਚਲਾਉਣ ਦੇ ਮਾਮਲੇ ਵਿਚ ਆਪਣਾਂ ਨਾਂਮ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾਇਆ ਹੈ।ਪਰਮਿੰਦਰ ਦਾ ਕਹਿਣਾਂ ਹੇ ਕਿ ਉਹ ਨੂੰ ਆਪਣੀ ਇਸ ਅਚੀਵਮੈਂਟ ਤੇ ਬਹੁਤ ਵਧੀਆ ਲੱਗ ਰਿਹਾ ਅਤੇ ਉਹ ਚਹਾਉਂਦਾ ਹੈ ਕਿ ਸਭ ਨੂੰ ਆਪਣੇ ਸਰੀਰ ਦੀ ਤੰਦਰੁਸ਼ਤੀ ਲਈ ਸਾਇਕਲ ਜਰੂਰ ਚਲਾਉਣਾਂ ਚਾਹੀਦਾ।
ਗੱਲਬਾਤ ਕਰਦਿਆ ਪਰਮਿੰਦਰ ਨੇ ਦੱਸਿਆ ਕਿ ਉਹ ਪੈਸੇ ਤੋਂ ਅਧਿਆਪਕ ਹੈ ਅਤੇ ਪਹਿਲਾਂ ਉਹ ਐਥਲੀਟ ਸੀ, ਜਿਸ ਲਈ ਰੋਜਾਨਾਂ ਪ੍ਰੈਕਟਿਸ ਲਈ ਕੋਟਕਪੂਰਾ ਦੇ ਸਟੇਡੀਅਮ ਵਿਚ ਜਾਂਦਾ ਹੁੰਦਾ ਸੀ ਜਿਥੇ ਟਰੈਕ ਜਿਆਦਾ ਸਖਤ ਹੋਣ ਕਾਰਨ ਉਸ ਨੂੰ ਗੋਡਿਆਂ ਅਤੇ ਛੈਨਪੇਨ ਦੀ ਸਮੱਸਿਆ ਆਈ, ਜਿਸ ਕਾਰਨ ਉਸ ਨੂੰ ਸਾਇਕਲ ਚਲਾਉਣ ਦੀ ਸਲਾਹ ਦਿੱਤੀ ਗਈ । ਉਹਨਾਂ ਦੱਸਿਆ ਕਿ ਜਦੋਂ ਉਸ ਨੇ ਸਾਇਕਲ ਚਲਾਉਣਾਂ ਸੁਰੂ ਕੀਤਾ ਤਾਂ ਉਸ ਨੂੰ ਇਹ ਚੰਗਾ ਲੱਗਣ ਲੱਗਾ ਅਤੇ ਉਸ ਨੇ ਲਗਾਤਾਰ ਸਾਇਕਲ ਚਲਾਉਣਾਂ ਸੁਰੂ ਕੀਤਾ। ਉਸ ਨੇ ਦੱਸਿਆ ਕਿ ਉਹ ਲਗਾਤਾਰ ਆਨਲਾਇਨ ਹੋਣ ਵਾਲੇ ਸਾਇਕਲਿੰਗ ਮੁਕਾਬਲਿਆ ਵਿਚ ਹਿੱਸਾ ਲੈਣ ਲੱਗਾ ਅਤੇ ਅੱਜ ਤੱਕ ਸੈਂਕੜੇ ਮੈਡਲ ਜਿੱਤ ਚੁੱਕਾ । ਉਹਨਾਂ ਦੱਸਿਆ ਕਿ ਹਾਲ ਹੀ ਵਿਚ ਉਸ ਨੇ 127 ਦਿਨ ਲਗਾਤਾਰ ਸਾਇਕਲ ਚਲਾ ਕੇ 30708 ਕਿਲੋਮੀਟਰ ਦਾ ਸਫਰ ਪੂਰਾ ਕੀਤਾ ਜਿਸ ਨਾਲ ਉਸ ਦਾ ਅੰਤਰਰਾਸਟਰੀ ਪੱਧਰ ਤੇ ਪਹਿਲਾ ਸਥਾਨ ਆਇਆ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿਚ ਉਸ ਦਾ ਨਾਂਮ ਦਰਜ ਹੋਇਆ।