Kraigg brathwaite replaces jason holder : ਸਲਾਮੀ ਬੱਲੇਬਾਜ਼ ਕ੍ਰੈਗ ਬ੍ਰੈਥਵੇਟ ਨੂੰ ਆਲਰਾਊਂਡਰ ਜੇਸਨ ਹੋਲਡਰ ਦੀ ਜਗ੍ਹਾ ਵੈਸਟਇੰਡੀਜ਼ ਦੀ ਟੈਸਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ। 28 ਸਾਲਾ ਬ੍ਰੈਥਵੇਟ ਨੇ ਹਾਲ ਹੀ ਵਿੱਚ ਜੇਸਨ ਹੋਲਡਰ ਦੀ ਗੈਰਹਾਜ਼ਰੀ ਵਿੱਚ ਬੰਗਲਾਦੇਸ਼ ਖਿਲਾਫ ਲੜੀ ਵਿੱਚ ਵੈਸਟਇੰਡੀਜ਼ ਦੀ ਕਪਤਾਨੀ ਕੀਤੀ ਸੀ। ਵਿੰਡੀਜ਼ ਨੇ ਦੋ ਮੈਚਾਂ ਦੀ ਇਸ ਲੜੀ ਵਿੱਚ 2-0 ਨਾਲ ਜਿੱਤ ਹਾਸਿਲ ਕੀਤੀ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਆਪਣੇ ਬਿਆਨ ਵਿੱਚ ਕਿਹਾ, “ਕ੍ਰਿਕਟ ਵੈਸਟਇੰਡੀਜ਼ ਨੇ ਐਲਾਨ ਕੀਤਾ ਹੈ ਕਿ ਜੇਸਨ ਹੋਲਡਰ ਦੀ ਥਾਂ ‘ਤੇ ਕ੍ਰੈਗ ਬ੍ਰੈਥਵੇਟ ਵੈਸਟਇੰਡੀਜ਼ ਦੀ ਟੈਸਟ ਟੀਮ ਦਾ ਕਪਤਾਨ ਬਣੇਗਾ। ਬ੍ਰੈਥਵੇਟ ਨੇ ਹੋਲਡਰ ਦੀ ਗੈਰਹਾਜ਼ਰੀ ਵਿੱਚ ਸੱਤ ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ ਸੀ। ਹਾਲ ਹੀ ਵਿੱਚ ਬੰਗਲਾਦੇਸ਼ ਨਾਲ ਹੋਈ ਦੋ ਮੈਚਾਂ ਦੀ ਲੜੀ ਵੀ ਸ਼ਾਮਿਲ ਹੈ ਜਿਸ ਵਿੱਚ ਟੀਮ ਨੇ 2-0 ਨਾਲ ਜਿੱਤ ਹਾਸਿਲ ਕੀਤੀ ਹੈ। ਉਹ ਵੈਸਟਇੰਡੀਜ਼ ਦਾ 37 ਵਾਂ ਟੈਸਟ ਕਪਤਾਨ ਬਣ ਗਿਆ ਹੈ।
ਵੈਸਟਇੰਡੀਜ਼ ਦੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਹੋਣ ਤੋਂ ਬਾਅਦ ਬ੍ਰੈਥਵੇਟ ਨੇ ਕਿਹਾ, “ਵੈਸਟਇੰਡੀਜ਼ ਦੀ ਟੈਸਟ ਟੀਮ ਦੀ ਕਪਤਾਨੀ ਮਿਲਣਾ ਮੇਰੇ ਲਈ ਮਾਣ ਦੀ ਗੱਲ ਹੈ। ਮੈਨੂੰ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੋਰਡ ਅਤੇ ਚੋਣਕਰਤਾਵਾਂ ਨੇ ਮੈਨੂੰ ਮੌਕਾ ਅਤੇ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤਾ ਹੈ। ”“ ਅਸੀਂ ਹਾਲ ਹੀ ਵਿੱਚ ਬੰਗਲਾਦੇਸ਼ ਵਿੱਚ ਟੈਸਟ ਸੀਰੀਜ਼ ਜਿੱਤੀ, ਜੋ ਕਿ ਇੱਕ ਵੱਡੀ ਪ੍ਰਾਪਤੀ ਸੀ ਅਤੇ ਮੈਂ ਸ਼੍ਰੀਲੰਕਾ ਖ਼ਿਲਾਫ਼ ਆਗਾਮੀ ਘਰੇਲੂ ਲੜੀ ਦਾ ਇੰਤਜ਼ਾਰ ਕਰ ਰਿਹਾ ਹਾਂ ਅਤੇ ਖੁਸ਼ ਹਾਂ।”