ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ, ਅਤੇ ਇਸ ਤੋਂ ਬਚਾਅ ਲਈ ਦੇਸ਼ ਵਿੱਚ ਟੀਕਾਕਰਨ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਰ ਹੁਣ ਕ੍ਰਿਕਟਰ ਕੁਲਦੀਪ ਯਾਦਵ ਦਾ ਕੋਵਿਡ ਟੀਕਾਕਰਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ।
ਦਰਅਸਲ ਕ੍ਰਿਕਟਰ ਕੁਲਦੀਪ ਯਾਦਵ ਨੂੰ ਕੋਵੀਡ ਟੀਕਾਕਰਨ ਦੌਰਾਨ ਨਿਰਧਾਰਤ ਕੀਤੇ ਗਏ ਪ੍ਰੋਟੋਕੋਲ ਦੇ ਖਿਲਾਫ ‘ਵੀਆਈਪੀ ਟ੍ਰੀਟਮੈਂਟ’ ਮਿਲਣ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸ਼ਨੀਵਾਰ ਨੂੰ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਯਾਦਵ ਨੇ ਟੀਕਾ ਲਗਵਾਉਂਦਿਆ ਇੱਕ ਫੋਟੋ ਸਾਂਝੀ ਕਰਦਿਆਂ ਟਵੀਟ ਕੀਤਾ ਅਤੇ ਸਾਰਿਆਂ ਨੂੰ ਟੀਕਾ ਲਗਵਾਉਣ ਦੀ ਬੇਨਤੀ ਕੀਤੀ। ਪਰ ਕ੍ਰਿਕਟਰ ਕੁਲਦੀਪ ਉਸ ਫੋਟੋ ਵਿੱਚ ਹਸਪਤਾਲ ਦੀ ਬਜਾਏ ਇੱਕ ਲਾਅਨ ਵਿੱਚ ਟੀਕਾ ਲੱਗਵਾਉਂਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਟੀਕਾਕਰਨ ਪ੍ਰੋਟੋਕੋਲ ਦੀ ਉਲੰਘਣਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਚੰਗੀ ਖਬਰ : ਰਾਜਧਾਨੀ ‘ਚ 6 ਫੀਸਦੀ ਤੋਂ ਹੇਠਾਂ ਆਈ ਕੋਰੋਨਾ ਦੀ Infection ਦਰ, ਰਿਕਵਰੀ ਰੇਟ ਹੋਈ 95 ਫੀਸਦੀ ਤੋਂ ਪਾਰ
ਜਿਸ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਅਲੋਕ ਤਿਵਾੜੀ ਨੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਅਤੁਲ ਕੁਮਾਰ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਰੀ ਦੇ ਅਨੁਸਾਰ ਕੁਲਦੀਪ ਨੂੰ ਗੋਵਿੰਦ ਨਗਰ ਦੇ ਜਾਗੇਸ਼ਵਰ ਹਸਪਤਾਲ ਵਿਖੇ ਟੀਕਾ ਲਗਾਇਆ ਜਾਣਾ ਸੀ, ਪਰ ਉਸ ਨੂੰ ਕਾਨਪੁਰ ਨਗਰ ਨਿਗਮ ਦੇ ਗੈਸਟ ਹਾਊਸ ਦੇ ਲਾਅਨ ‘ਚ ਟੀਕਾ ਲਗਾਇਆ ਗਿਆ ਸੀ। ਪਰ ਕੁਲਦੀਪ ਦੇ ਟਵੀਟ ਨੂੰ ਵੇਖਦਿਆਂ ਹੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਵੀ ਹਸਪਤਾਲ ਜਾ ਕੇ ਟੀਕਾ ਲਗਵਾਉਣਾ ਪਿਆ ਸੀ। ਅਜਿਹੇ ਵਿੱਚ ਕੁਲਦੀਪ ਲਈ ਪ੍ਰੋਟੋਕੋਲ ਕਿਉਂ ਤੋੜਿਆ ਗਿਆ ਹੈ।