lanka premier league 2020: ਨਵੰਬਰ ਵਿੱਚ ਖੇਡੀ ਜਾਣ ਵਾਲੀ ਲੰਕਾ ਪ੍ਰੀਮੀਅਰ ਲੀਗ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਲੰਕਾ ਪ੍ਰੀਮੀਅਰ ਲੀਗ ਵਿੱਚ ਖੇਡਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਚੇਅਰਮੈਨ ਨਜਮੂਲ ਹਸਨ ਨੇ ਬੰਗਲਾਦੇਸ਼ੀ ਖਿਡਾਰੀਆਂ ਦੇ ਲੀਗ ਵਿੱਚ ਹਿੱਸਾ ਨਾ ਲੈਣ ਬਾਰੇ ਜਾਣਕਾਰੀ ਦਿੱਤੀ ਹੈ। ਨਜ਼ਮੂਲ ਹਸਨ ਨੇ ਕਿਹਾ ਹੈ ਕਿ ਉਹ ਬੰਗਲਾਦੇਸ਼ ਦੇ ਖਿਡਾਰੀਆਂ ਨੂੰ ਸ਼੍ਰੀਲੰਕਾ ਪ੍ਰੀਮੀਅਰ ਲੀਗ ਵਿੱਚ ਹਿੱਸਾ ਲੈਂਦਿਆਂ ਨਹੀਂ ਦੇਖ ਰਿਹਾ ਹੈ ਕਿਉਂਕਿ ਖਿਡਾਰੀ ਘਰੇਲੂ ਕ੍ਰਿਕਟ ਵਿੱਚ ਰੁੱਝੇ ਰਹਿਣਗੇ। ਨਜਮੂਲ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਕੋਈ ਬੰਗਲਾਦੇਸ਼ੀ ਕ੍ਰਿਕਟਰ ਐਲ ਪੀ ਐਲ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ ਕਿਉਂਕਿ ਉਸ ਸਮੇਂ ਸਾਡੇ ਕੋਲ ਘਰੇਲੂ ਕ੍ਰਿਕਟ ਹੋਵੇਗੀ ਅਤੇ ਸਾਰੇ ਖਿਡਾਰੀ ਇਸ ਵਿੱਚ ਰੁੱਝੇ ਹੋਏ ਹੋਣਗੇ।”
ਸ੍ਰੀਲੰਕਾ ਕ੍ਰਿਕਟ (ਐਸ ਐਲ ਸੀ) ਨੇ 1 ਅਕਤੂਬਰ ਨੂੰ ਹੋਣ ਵਾਲੀ ਐਲ ਪੀ ਐਲ ਨਿਲਾਮੀ ਲਈ ਲੱਗਭਗ 150 ਖਿਡਾਰੀ ਸ਼ਾਮਿਲ ਕੀਤੇ ਹਨ। ਇਨ੍ਹਾਂ ਵਿੱਚ ਕ੍ਰਿਸ ਗੇਲ, ਡੇਰੇਨ ਸੈਮੀ, ਡੈਰੇਨ ਬ੍ਰਾਵੋ, ਸ਼ਾਹਿਦ ਅਫਰੀਦੀ, ਕੋਲਿਨ ਮੁਨਰੋ, ਮੁਨਾਫ ਪਟੇਲ ਅਤੇ ਰਵੀ ਬੋਪਰਾ ਵਰਗੇ ਖਿਡਾਰੀ ਸ਼ਾਮਿਲ ਹਨ। ਐਲ ਪੀ ਐਲ ਦੀ ਨਿਲਾਮੀ 1 ਅਕਤੂਬਰ ਨੂੰ ਕੀਤੀ ਜਾ ਰਹੀ ਹੈ। ਐਲ ਪੀ ਐਲ ਦੀ 14 ਨਵੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਵਿੱਚ ਪੰਜ ਫਰੈਂਚਾਇਜ਼ੀ ਹਿੱਸਾ ਲੈਣਗੀਆਂ। ਹਰੇਕ ਫਰੈਂਚਾਇਜ਼ੀ ਵਿੱਚ ਕੁੱਲ 19 ਖਿਡਾਰੀ ਹੋਣਗੇ, ਜਿਨ੍ਹਾਂ ਵਿੱਚ ਛੇ ਵਿਦੇਸ਼ੀ ਅਤੇ 13 ਸ੍ਰੀਲੰਕਾ ਦੇ ਖਿਡਾਰੀ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ, ਸ਼੍ਰੀ ਲੰਕਾ ਪ੍ਰੀਮੀਅਰ ਲੀਗ ਦੋ ਵਾਰ ਮੁਲਤਵੀ ਕੀਤੀ ਗਈ ਹੈ। ਲੀਗ ਅਗਸਤ ਦੇ ਪਹਿਲੇ ਹਫਤੇ ਵਿੱਚ ਸ਼ੁਰੂ ਹੋਣੀ ਸੀ। ਪਰ ਫਿਰ ਇਸ ਨੂੰ ਅਗਸਤ ਦੇ ਅੰਤ ਤੱਕ ਮੁਲਤਵੀ ਕਰ ਦਿੱਤਾ ਗਿਆ ਅਤੇ ਕੋਵਿਡ 19 ਦੇ ਕਾਰਨ ਵਿਗੜ ਰਹੇ ਹਾਲਾਤ ਕਾਰਨ ਫਿਰ ਨਵੰਬਰ ਤੱਕ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ।